ਸੁਖਮਨੀ ਸਾਹਿਬ ਪਾਠ ਦੀ ਸ਼ਕਤੀ ਦੀ ਕਹਾਣੀ ”ਰੂਸੀ ਕਲਾਕਾਰ ਨਿਕਲਾਸ ਨੇ ਕਿਉ ਕਿਹਾ ਸੁਖਮਨੀ ਸਾਹਿਬ ਦਾ ਗੁਟਕਾ ਮੇਰੇ ਕਫਨ ਚ ਰੱਖ ਦਿਉ ‘ਵੀਡੀਓ ਸ਼ੇਅਰ ਕਰਕੇ ਗੁਰਬਾਣੀ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ ”ਸੁਖਮਨੀ ਸਾਹਿਬ ਇਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿਚ ਹੈ ਤੇ ਸਭ ਨੂੰ ਸ਼ਾਂ-ਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ।
ਇਸ ਦੀ ਅਵਾਜ ਨਾਲ ਤਣਾਓ ਦੂਰ ਹੰਦਾ ਹੈ। ਸੁਖਮਨੀ ਸਾਹਿਬ ਜੀ ਨੂੰ ਪੜ੍ਹਨ ਨਾਲ ਬੰਦੇ ਦੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ। ਤੁਹਾਡੇ ਵਿਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਤੁਸੀ ਸ਼ਕਤੀ, ਧੀਰਜ, ਸਾਹਸ ਅਤੇ ਅੰਨਤ ਚੇਤਨਾ ਨਾਲ ਜੁੜ ਜਾਦੇ ਹੋ। ਦਿਨ ਵਿਚ ਇਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ ਤੁਹਾਡੇ ਵਿਚ ਅੰਦਰੂਨੀ ਸੰਤੁਲਨ, ਦਯਾ, ਪ੍ਰਕਾਸ਼, ਉਰਜਾ ਤੇ ਬਲੀ-ਦਾਨ ਦੇਣ ਦੀ ਹਿੰਮਤ ਆ ਜਾਂਦੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ।ਗੁਰੂ ਸਾਹਿਬ ਜੀ ਨੇ ਜਦੋ ਇਕ ਦੁ-ਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱ-ਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇ-ਟ ਦਾ Dard ਵੀ ਠੀ-ਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਅਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਸਲੋਕੁ ॥ ੴ ਸਤਿਗੁਰ ਪ੍ਰ੍ਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ਼੍ਰੀ ਗੁਰਦੇਵਏ ਨਮਹ ॥੧॥
