ਮਹੀਨਿਆਂ ਪਿੱਛੋਂ ਦਰਬਾਰ ਸਾਹਿਬ ਲੱਗੀਆਂ ਰੌਣਕਾਂ ਰੂਹ ਖੁਸ਼ ਹੋ ਜਾਣੀ ਹੈ ਇਹ ਦ੍ਰਿਸ਼ ਦੇਖ ਕੇ ਸੰਗਤਾਂ ਨੇ ਕੀਤਾ ਇਸ਼ਨਾਨ ਤੇ ਸੇਵਾ ‘ਪੰਜਾਬ ‘ਚ ਕਰ-ਫਿਊ ਹਟ-ਣ ਤੋਂ ਬਾਅਦ ਸ੍ਰੀ ਦਰਬਾਰ ‘ਚ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। ਸੰਗਤ ਦੀ ਸੁਰੱਖਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਗਤ ਵਲੋਂ ਸੋਸ਼ਲ ਡਿਸਟੈਂਸ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆ SGPC ਐੱਸ.ਜੀ.ਪੀ.ਸੀ. ਦੇ ਚੀਫ ਸੈਕਟਰੀ ਰੂਪ ਸਿੰਘ ਨੇ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਸ੍ਰੀ ਦਰਬਾਰ ਸਾਹਿਬ ‘ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ ਬਹੁਤ ਘੱਟ ਗਿਣਤੀ ‘ਚ ਸੰਗਤ ਇਥੇ ਪਹੁੰਚ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ‘ਚ ਸਿਰਫ ਉਹ ਹੀ ਸੰਗਤ ਪਹੁੰਚ ਰਹੀ ਹੈ, ਜਿਨ੍ਹਾਂ ਦੇ ਕਰ-ਫਿਊ ਪਾਸ ਬਣੇ ਹੋਏ ਹਨ। ਇਥੇ ਸੰਗਤ ਵਲੋਂ ਵੀ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ‘ਚ ਸੰਗਤਾਂ ਦੀ ਗਿਣਤੀ ‘ਚ ਵਾਧਾ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪੂਰੀ ਤਿਆਰ ਹੈ।
ਇਸ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ‘ਚ ਸੇਵਾ ਕਰਨ ਵਾਲੇ ਸੇਵਾਦਾਰਾਂ ਲਈ ਤਿਆਰ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੱਲੋਂ ਅਜਿਹੇ ਮਾਸਕ ਬਣਾਉਣ ਦੀ ਸੇਵਾ ਲਈ ਗਈ ਹੈ, ਇਸ ਮਾਸਕ ਦੀਆਂ ਤਿੰਨ ਲੇਅਰਾਂ ਹਨ, ਜੋ ਕਿਸੇ ਵੀ ਤਰ੍ਹਾਂ ਦੇ ਬੈਕਟੀ-ਰੀਆ ਨੂੰ ਵਿਅਕਤੀ ਦੇ ਸਰੀਰ ਅੰਦਰ ਜਾਣ ਤੋਂ ਰੋਕਣਗੀਆਂ।। ਔਰਤਾਂ ਵੱਲੋਂ ਮਾਸਕ ਬਣਾਉਣ ਲਈ ਟਿਸ਼ੂ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਕਤ ਔਰਤਾਂ ਫੇਸ ਸ਼ੀਲਡ ਤੇ ਐਨ-95 ਮਾਸਕ ਵੀ ਤਿਆਰ ਕਰ ਚੁੱਕੀਆਂ ਹਨ। ਮਾਸਕ ਤਿਆਰ ਕਰਨ ਵਾਲੀਆਂ ਔਰਤ ਰੂਪਕਮਲ ਦਾ ਕਹਿਣਾ ਹੈ ਕਿ ਇਸ ਵਾਇ-ਰਸ ਕਾਰਨ ਹੁਣ ਇੰਫੈ-ਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਤਿੰਨ ਲੇਅਰਾਂ ਵਾਲਾ ਮਾਸਕ ਉਨ੍ਹਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸੰਗਤਾਂ ਚ ਇਸ ਦੀ ਸੇਵਾ ਕਰਵਾਈ ਜਾਣੀ ਹੈ।
