Home / ਸਿੱਖੀ ਖਬਰਾਂ / ਵਿਦੇਸ਼ਾਂ ਤੋਂ ਪਰਤੇ ਪੰਜਾਬੀਆਂ ਲਈ SGPC ਆਈ ਅੱਗੇ

ਵਿਦੇਸ਼ਾਂ ਤੋਂ ਪਰਤੇ ਪੰਜਾਬੀਆਂ ਲਈ SGPC ਆਈ ਅੱਗੇ

ਵਿਦੇਸ਼ਾਂ ਤੋਂ ਪਰਤੇ 13 ਪੰਜਾਬੀ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ ‘ਚ ਇਕਾਂਤਵਾਸ ਐਨਆਰਆਈਜ਼ ਅਤੇ ਪੰਜਾਬੀਆਂ ਲਈ ਰਿਹਾਇਸ਼ੀ ਅਤੇ ਲੰਗਰ ਪ੍ਰਬੰਧ ਮੁਕੰਮਲ ”ਕੋਵਿੰ-ਡ ਟੈਸਟ ਤੋਂ ਬਾਅਦ ਸਵੈ-ਇਕਾਂਤਵਾਸ ਲਈ ਭੇਜੇ ਜਾਣਗੇ ਘਰ ”ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਸਹੂਲਤਾਂ ਨਾਲ ਲੈਸ ਸਰਾਵਾਂ ਨੂੰ ਇਕਾਂਤਵਾਸ ਬਣਾਏ ਜਾਣ ਦੀ ਕੀਤੀ ਗਈ ਪੇਸ਼ਕਸ਼ ਤਹਿਤ ਵਿਦੇਸ਼ਾਂ ਤੋਂ ਪਰਤ ਰਹੇ ਪੰਜਾਬੀਆਂ ਦੇ ਸਬੰਧਤ ਜ਼ਿਲ੍ਹਿਆਂ ‘ਚ ਪੁੱਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈਜਿਸ ਤਹਿਤ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਬਣਾਏ ਗਏ ਇਕਾਂਤਵਾਸ ਵਿਖੇ ਵਿਦੇਸ਼ੋਂ ਪਰਤੇ 13 ਦੇ ਕਰੀਬ ਪੰਜਾਬੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੀ ਮੌਜੂਦਗੀ ‘ਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਿਦੇਸ਼ਾਂ ‘ਚ ਫਸੇ ਐਨਆਰਆਈਜ਼ ਅਤੇ ਪੰਜਾਬੀਆਂ ਦੇ ਪੁੱਜਣ ‘ਤੇ ਕ-ਰੋਨਾ ਵਾਇ-ਰਸ ਦੀਆਂ ਹਦਾਇਤਾਂ ਅਨੁਸਾਰ ਮਾਤਾ ਨਾਨਕੀ ਨਿਵਾਸ ਅਤੇ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਦੀ ਦੇਖਭਾਲ ਅਤੇ ਨਿਗਰਾਨੀ ਸਿਹਤ ਵਿਭਾਗ ਵੱਲੋਂ ਡਾਕ-ਟਰਾਂ ਦੀ ਟੀਮ ਕਰੇਗੀ। ਉਨ੍ਹਾਂ ਦੱਸਿਆ ਕਿ ਕੋਵਿੰਡ ਟੈਸਟ ਤੋਂ ਬਾਅਦ ਉਨ੍ਹਾਂ ਨੂੰ ਦੋ ਹਫਤਤਿਆਂ ਦੇ ਸਵੈ ਇਕਾਂਤਵਾਸ ਲਈ ਘਰ ਭੇਜ ਦਿੱਤਾ ਜਾਵੇਗਾ, ਜਦਕਿ ਪਾਜ਼ੀ-ਟਿਵ ਪਾਏ ਜਾਣ ਵਾਲਿਆਂ ਦੀ ਦੇਖਭਾਲ ਅਤੇ ਇਲਾਜ ਸਿਹਤ ਵਿਭਾਗ ਵੱਲੋਂ ਸਥਾਪਿਤ ਇਕਾਂਤਵਾਸ ਕੇਂਦਰ ਭੇਜਿਆ ਜਾਵੇਗਾ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦੇਸ਼ਾਂ ਤੋਂ ਪਰਤ ਰਹੇ ਐਨਆਰਆਈਜ਼ ਅਤੇ ਪੰਜਾਬੀਆਂ ਲਈ ਸਰਾਵਾਂ ‘ਚ ਰਿਹਾਇਸ਼ੀ ਅਤੇ ਲੰਗਰ ਵਿਵਸਥਾ ਦੇ ਪ੍ਰਬੰਧਕ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਮਾਤਾ ਨਾਨਕੀ ਨਿਵਾਸ ‘ਚ ਕੀਮਤ ਸਿੰਘ ਸੂਲਰ ਪਟਿਆਲਾ (ਥਾਈਲੈਂਡ) ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਪਾਤੜਾਂ (ਥਾਈਲੈਂਡ) ਗੁਰਿੰਦਰ ਸਿੰਘ ਡੁਬਈ ਆਦਿ ਪੁੱਜੇ ਹਨ। ਦੂਜੇ ਪਾਸੇ ਮੈਨੇਜਰ ਜਰਨੈਲ ਸਿੰਘ ਮਕਰੌੜ ਨੇ ਜਾਣਕਾਰੀ ਸਾਂਝੀ ਕੀਤੀ ਕਿ ਗੁਰਦੁਆਰਾ ਬਹਾਦਰਗੜ੍ਹ ਸਾਹਿਬਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹੁਲ ਰਾਜਪੁਰਾ (ਡੁਬਈ), ਗੁਰਜੀਤ ਸਿੰਘ ਪਿੰਡ ਖੁੱਡਾ (ਡੁਬਈ), ਨਵਪ੍ਰੀਤ ਕੌਰ ਮਲਕਪੁਰ ਕੰਬੋਆ, ਨਵਜੋਤ ਸਿੰਘ ਮਲਕਪੁਰ ਕੰਬੋਆ (ਸਿੰਘਾਪੁਰ) ਮਹਿੰਦਰ ਸਿੰਘ ਅਬਲਚਲਨਗਰ (ਪਟਿਆਲਾ), ਦਵਿੰਦਰ ਸਿੰਘ ਜੈ ਜਵਾਨ ਕਾਲੋਨੀ ਪਟਿਆਲਾ (ਅਮਰੀਕਾ), ਗੁਰਪਿਆਰ ਸਿੰਘ ਦੁਗਾਲ (ਅਮਰੀਕਾ), ਵਰਿੰਦਰ ਸਿੰਘ ਸਮਾਨਪੁਰ (ਅਮਰੀਕਾ), ਗੁਰਜੀਤ ਸਿੰਘ ਅਕਬਰਪੁਰ (ਅਮਰੀਕਾ), ਸੁਨੀਲ ਕੁਮਾਰ ਅਕੌਤ (ਅਮਰੀਕਾ), ਗੁਰਬਚਨ ਸਿੰਘ ਬੁੱਧਮੋਰ (ਅਮਰੀਕਾ), ਸੁਖਜਿੰਦਰ ਸਿੰਘ ਫਲੋਲੀ (ਅਮਰੀਕਾ), ਕਰਨਵੀਰ ਸਿੰਘ ਅਗੋਲ (ਅਮਰੀਕਾ) ਆਦਿ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਅਮਰਪਾਲ ਸਿੰਘ, ਜਸਵਿੰਦਰ ਸਿੰਘ, ਅਰੁਣ ਸਿੰਘ ਆਦਿ ਹਾਜ਼ਰ ਸਨ।