ਨੂਰ ਦੀ ਕਿਸਮਤ ਖੋਲਣ ਦੇ ਲਈ ਪੰਜਾਬ ਦੇ DGP ਕਰ ਰਹੇ ਹਨ ਇਹ ਵਿਚਾਰ

ਸਭ ਨੂੰ ਪਤਾ ਹੈ ਕਿ ਟਿਕ ਟਾਕ ਸਟਾਰ ਨੂਰਪ੍ਰੀਤ ਨੇ ਸਾਰੇ ਪੰਜਾਬੀਆਂ ਦਾ ਦਿਲ ਆਪਣੀ ਬੈਸਟ ਐਕਟਿੰਗ ਨਾਲ ਜਿੱਤ ਲਿਆ ਹੈ। ਇਸ ਨਿੱਕੀ ਜਿਹੀ ਬੱਚੀ ਨੇ ਕਰੋਨਾ ਵਾਇ-ਰਸ ਸੰਬੰਧੀ ਵੀ ਵੀਡੀਓ ਬਣਾ ਕੇ ਲੋਕਾਂ ‘ਚ ਲਾਕ ਡਾਊਨ ਦੌਰਾਨ ਘਰਾਂ ਵਿੱਚ ਹੀ ਰਹਿਣ ਬਾਰੇ ਜਾਗਰੂਕਤਾ ਫੈਲਾਉਣ ਦੇ ਕੰਮ ਵਿੱਚ ਪੰਜਾਬ ਸਰਕਾਰ ਦਾ ਵੀ ਸਾਥ ਦਿੱਤਾ। ਉਸ ਦੇ ਇਸ ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਸਨ। ਹੁਣ ਪੰਜਾਬ ਪੁਲਿਸ ਵੱਲੋਂ ਨੂਰ ਤੇ ਉਸ ਦੀ ਭੈਣ ਜਸ਼ਨ ਨੂੰ ਵੀ ਖ਼ਾਸ ਡੀ ਜੀ ਪੀ ਵੱਲੋਂ ਸਨਮਾਨ ਦੇਣ ਦੀ ਤਿਆਰੀ ਹੈ। ਐਨਾ ਹੀ ਨਹੀਂ ਮੋਗਾ ਐੱਸ ਐੱਸ ਪੀ ਮੁਤਾਬਿਕ ਨੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਨ ਤੇ ਵੀ ਦੀ ਜੀ ਪੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਲੋੜੀਂਦੇ ਕਾਰ ਵਾਹੀ ਕਰਨ ਲਈ ਡੀ ਐੱਸ ਪੀ ਸੁਖਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤਾ ਜਾ ਸਕੇ ਤੇ ਪਰਵਾਰ ਦਾ ਜਿਊਣਾ ਸੁਖਾਲਾ ਹੋ ਸਕੇ।ਦੱਸ ਦਈਏ ਕਿ ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕ ਟੋਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ। ਪਰ ਇੱਥੇ ਕੁੱਝ ਭੇਦਭਾਵ ਹੋ ਰਿਹਾ ਹੈ ਦੱਸ ਦੇਈਏ ਸੰਦੀਪ ਟੂਰ ਤੇ ਵਰਨ ਵੀਰੇ ਨੇ ਆਪਣੀ ਮਿਹਨਤ ਨਾਲ ਨੂਰ ਨੂੰ ਇੱਥੇ ਲੈ ਕੇ ਆਏ ਹਨ ਪਰ ਲੋਕੀ ਜਦੋਂ ਨੂਰ ਨੂੰ ਮਿਲਣ ਆਉਦੇ ਹਨ ਤਾਂ ਉਹ ਹਮੇਸ਼ਾ ਨੂਰ ਨੂੰ ਜਿਆਦਾ ਮਹੱਤਵ ਦਿੰਦੇ ਹਨ ਤੇ ਦੂਜੀ ਟੀਮ ਦਾ ਬਿਲਕੁਲ ਵੀ ਧਿਆਨ ਨਹੀ ਰੱਖਦੇ ਇਹ ਗੱਲਾਂ ਹਰ ਕਿਸੇ ਦਿਮਾਗ ਚ ਆਉਂਦੀਆਂ ਹਨ ਪਰ ਕੋਈ ਵੀ ਬੋਲਦਾ ਨਹੀ ਪਿਆ ਹੈ। ਪਰ ਸੱਚਾਈ ਇਹ ਹੈ ਕਿ ਇਸ ਟੀਮ ਦਾ ਮਾਣ ਸਤਿਕਾਰ ਉਨ੍ਹਾਂ ਹੀ ਕਰੋ ਜਿਨ੍ਹਾਂ ਨੂਰ ਦਾ ਹੋ ਰਿਹਾ ਹੈ ਕਿਉਂਕਿ ਉਹ ਤਿੰਨ ਮੁੰਡੇ ਸੰਦੀਪ ਵੀਰਾ ਵਰਨ ਤੇ ਡਾਕਟਰ ਵੀਰ ਵੀ ਆਮ ਘਰਾਂ ਤੋਂ ਹਨ ਉਨ੍ਹਾਂ ਨੂੰ ਵੀ ਮਾਣ ਸਤਿਕਾਰ ਬਰਾਬਰ ਦੀ ਮੱਦਦ ਕੀਤੀ ਜਾਵੇ ਇਸ ਤਰ੍ਹਾਂ ਤਾ ਉਨ੍ਹਾਂ ਨੂੰ ਬਿਲਕੁਲ ਵੀ ਹੌਸਲਾ ਨਹੀ ਮਿਲਣਾ ਹੈ ਦੱਸ ਦੇਈਏ ਕਿ ਟਿਕ ਟੋਕ ਦੇ ਜਰੀਏ ਇੱਕ ਵੀਰ ਨੇ ਨੂਰ ਟੀਮ ਨੂੰ ਬੇਨਤੀ ਕੀਤੀ ਹੈ ਕਿ ਮਾਣ ਸਤਿਕਾਰ ਸਭ ਦਾ ਹੋਣਾ ਚਾਹੀਦਾ ਹੈ ਜੀ।ਬੇਨਤੀ ਹੈ ਕਿ ਇਸ ਟੈਲੇਂਟ ਦੀ ਪਛਾਣ ਕਰਨ ਵਾਲੇ ਤਿੰਨਾਂ ਮੁੰਡਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਜਾਵੇ ਤਾਂ
ਜੋ ਇਨ੍ਹਾਂ ਦੀ ਟੀਮ ਚ ਆਪਸੀ ਫੁੱਟ ਨਾ ਪਵੇ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ।

Leave a Reply

Your email address will not be published. Required fields are marked *