ਹੁਣ ਤੋਂ ਹਵਾਈ ਸਫਰ ਨਹੀਂ ਹੋਵੇਗਾ ਸੌਖਾ’ ਲਾਗੂ ਹੋਈਆਂ ਇਹ ਨਵੀਆਂ ਸ਼ਰਤਾਂ

ਦੱਸ ਦਈਏ ਕਿ ਦੇਸ਼ ਭਰ ਵਿਚ 25 ਮਈ ਤੋਂ ਘਰੇਲੂ ਹਵਾਈ ਯਾਤਰਾ ਫਿਰ ਤੋਂ ਸ਼ੁਰੂ ਹੋਵੇਗੀ। ਕਈ ਏਅਰਪੋਰਟ ਅਤੇ ਏਅਰਲਾਈਨਜ਼ ਕੰਪਨੀਆਂ ਨੂੰ ਤਿਆਰ ਰਹਿਣ ਲਈ ਵੀ ਕਿਹਾ ਗਿਆ ਹੈ। ਏਅਰਲਾਈਨ ਕੰਪਨੀਆਂ ਨੂੰ ਕ-ਰੋਨਾ ਦੇ ਚਲਦੇ ਕਈ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਵੇਂ ਪੀ.ਪੀ.ਈ. ਸੂਟ ਪਹਿਨਣ, ਸੈਨੀਟਾਇਜੇਸ਼ਨ ਆਦਿ ਪਰ ਹਫਾਈ ਸਫਰ ਕਰਨ ਲਈ ਤੁਹਾਡੇ ਲਈ ਵੀ ਕਈ ਸ਼ਰਤਾਂ ਹਨ। ਮਸਲਨ, ਮਾਸਕ ਜਰੂਰੀ ਹੋਵੇਗਾ ਅਤੇ ਤੁਹਾਨੂੰ ਘੱਟ ਤੋਂ ਘੱਟ 2 ਘੰਟੇ ਪਹਿਲਾਂ ਏਅਰਪੋਰਟ ‘ਤੇ ਪੁੱਜਣਾ ਹੋਵੇਗਾ। ਆਓ ਜਾਣਦੇ ਹਾਂ ਕਿ ਹਵਾਈ ਸਫਰ ਦੌਰਾਨ ਤੁਹਾਨੂੰ ਕਿਨ੍ਹਾਂ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ 1 ਹਰ ਯਾਤਰੀ ਦੇ ਮੋਬਾਇਲ ਫੋਨ ਵਿਚ ਨਾ ਸਿਰਫ ਆਰੋਗਿ‍ਆ ਸੇਤੂ ਐਪਲੀਕੇਸ਼ਨ ਇੰਸ‍ਟਾਲ ਹੋਣੀ ਚਾਹੀਦੀ ਹੈ, ਸਗੋਂ ਉਸ ਦਾ ਸ‍ਟੇਟਸ ਵੀ ਗ੍ਰੀਨ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਣ ‘ਤੇ ਤੁਹਾਨੂੰ ਏਅਰਪੋਰਟ ਟਰਮੀਨਲ ਦੇ ਅੰਦਰ ਐਂਟਰੀ ਨਹੀਂ ਮਿਲੇਗੀ। –2 ਏਅਰਪੋਰਟ ‘ਤੇ ਹੁਣ ਫਲਾਇਟ ਦੇ ਨਿਰਧਾਰਤ ਸਮੇਂ ਤੋਂ ਤੁਹਾਨੂੰ 2 ਘੰਟੇ ਪਹਿਲਾਂ ਪੁੱਜਣਾ ਹੋਵੇਗਾ। 3 ਏਅਰਪੋਰਟ ਪੁੱਜਣ ਲਈ ਆਥਰਾਈਜ਼ਡ ਟੈਕ‍ਸੀ ਦਾ ਹੀ ਇਸਤੇਮਾਲ ਕਰਨਾ ਹੋਵੇਗਾ। 4 ਏਅਰਪੋਰਟ ‘ਤੇ ਪੇਮੈਂਟ ਲਈ ਸਿਰਫ ਡਿਜ਼ੀਟਲ ਮੋਡ ਦਾ ਹੋਵੇਗਾ ਇਸਤੇਮਾਲ।– 5 ਏਅਰਪੋਰਟ ‘ਤੇ ਹੋਰ ਕਿਸੇ ਵੀ ਸ਼ਖਸ ਜਾਂ ਯਾਤਰੀ ਤੋਂ —6 ਫੁੱਟ ਦੀ ਦੂਰੀ ਜ਼ਰੂਰੀ ਤੌਰ ‘ਤੇ ਬਣਾ ਕੇ ਰੱਖਣੀ ਹੋਵੇਗੀ।– 6 ਸਿਰਫ ਵੈਬ ਚੈਕ-ਇਨ ਦੀ ਸਹੂਲਤ ਮਿਲੇਗੀ। ਏਅਰਪੋਰਟ ਦੇ ਲੱਗੇ ਚੈਕ-ਇਨ ਕਿਓਸ‍ਕ ਦਾ ਵੀ ਇਸਤੇਮਾਲ ਕੀਤਾ ਜਾ ਸਕੇਗਾ। —7 ਏਅਰਪੋਰਟ ਟਰਮੀਨਲ ਵਿਚ ਐਂਟਰੀ ਤੋਂ ਪਹਿਲਾਂ ਇਹ ਯਕੀਨੀ ਕਰੋ ਕਿ ਤੁਸੀਂ ਮਾਸ‍ਕ, ਸ਼ੂ-ਕਵਰ ਪਾਇਆ ਹੈ। ਇਹ ਲਾਜ਼ਮੀ ਹੈ। –8 ਜਹਾਜ਼ ਵਿਚ ਦਾਖਲ ਹੋਣ ਤੋਂ ਪਹਿਲਾਂ ਤੁਹਾਡਾ ਟੈਂਪਰੇਚਰ ਇਕ ਵਾਰ ਫਿਰ ਚੈਕ ਕੀਤਾ ਜਾਵੇਗਾ। ਟੈਂਪਰੇਚਰ ਨਿਰਧਾਰਤ ਮਿਆਰ ਤੋਂ ਜ਼ਿਆਦਾ ਹੋਣ ‘ਤੇ ਤੁਹਾਨੂੰ ਹਵਾਈ ਯਾਤਰਾ ਦੀ ਇਜਾਜਤ ਨਹੀਂ ਮਿਲੇਗੀ। 9 ਜਹਾਜ਼ ਵਿਚ ਆਪਣੀ ਸੀਟ ‘ਤੇ ਬੈਠਣ ਤੋਂ ਬਾਅਦ ਤੁਹਾਨੂੰ ਇਕ ਵਾਰ ਫਿਰ ਸੈਨੀਟਾਇਜ਼ ਕੀਤਾ ਜਾਵੇਗਾ। ਨਾਲ ਹੀ ਤੁਹਾਨੂੰ ਯਾਤਰਾ ਦੌਰਾਨ ਕਰੂ ਨਾਲ ਘੱਟ ਤੋਂ ਘੱਟ ਗੱਲਬਾਤ ਕਰਨੀ ਹੈ।– 9 ਕੁੱਝ ਹਵਾਈ ਅੱਡਿਆਂ ‘ਤੇ ਜ਼ਰੂਰਤ ਨੂੰ ਵੇਖਦੇ ਹੋਏ ਯਾਤਰੀਆਂ ਨੂੰ ਪੀ.ਪੀ.ਈ. ਕਿੱਟ ਵੀ ਪਾਉਣੀ ਪੈ ਸਕਦੀ ਹੈ।– 10 ਯਾਤਰੀਆਂ ਨੂੰ ਸਿਰਫ ਚੈਕ-ਇਨ ਬੈਗੇਜ ਲਿਜਾਣ ਦੀ ਇਜਾਜ਼ਤ ਹੋਵੇਗੀ। 11ਪਹਿਲੇ ਪੜਾਅ ਵਿਚ ਕੈਬਨ ਬੈਗੇਜ ‘ਤੇ ਪੂਰੀ ਤਰ੍ਹਾਂ ਨਾਲ ਮਨਾਹੀ ਰਹੇਗੀ।– 12 ਇਕ ਯਾਤਰੀ ਨੂੰ 20 ਕਿੱਲੋ ਭਾਰ ਵਾਲੇ ਇਕ ਹੀ ਚੈਕ-ਇਨ ਬੈਗੇਜ ਨੂੰ ਲਿਜਾਣ ਦੀ ਇਜਾਜ਼ਤ ਮਿਲੇਗੀ। 13 ਚੈਕ-ਇਨ ਦੌਰਾਨ ਤੁਹਾਨੂੰ ਖੁਦ ਆਪਣਾ ਬੈਗ ਚੁੱਕ ਕੇ ਬੈਗੇਜ ਬੇਲ‍ਟ ਵਿਚ ਰੱਖਣਾ ਹੋਵੇਗਾ।– 14 ਪਹਿਲੇ ਪੜਾਅ ਵਿਚ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਯਾਤਰੀਆਂ ਨੂੰ ਹਵਾਈ ਯਾਤਰਾ ਦੀ ਇਜਾ-ਜ਼ਤ ਨਹੀਂ ਮਿਲੇਗੀ। —15 ਟਿਕਟ ਬੁਕਿੰਗ ਦੌਰਾਨ ਏਅਰਲਾਈਨਜ਼ ਮੁਸਾਫਰਾਂ ਨੂੰ ਇਕ ਫ਼ਾਰਮ ਉਪਲੱਬ‍ਧ ਕਰਾਏਗੀ, ਜਿਸ ਵਿਚ ਉਨ੍ਹਾਂ ਨੂੰ ਕ-ਰੋਨਾ ਆਪਣੀ ਹਿਸ‍ਟਰੀ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਯਾਤਰੀ ਬੀਤੇ ਇਕ ਮਹੀਨੇ ਦੌਰਾਨ ਕ‍ੁਆਰੰਟੀਨ ਵਿਚ ਰਿਹਾ ਹੈ ਤਾਂ ਇਸ ਦੀ ਜਾਣਕਾਰੀ ਵੀ ਏਅਰਲਾਈਨਜ਼ ਨੂੰ ਦੇਣੀ ਹੋਵੇਗੀ।

Leave a Reply

Your email address will not be published. Required fields are marked *