ਅੰਮ੍ਰਿਤਸਰ ਵਿਖ਼ੇ ਤਿਆਰ ਹੋ ਰਹੇ ਸ੍ਰੀ ਦਰਬਾਰ ਸਾਹਿਬ ਲਈ ਸਪੈਸ਼ਲ ਮਾਸਕ ”ਇਸ ਸਮੇਂ ਭਾਵੇ ਲੌਕਡਾਊਨ ਚ ਢਿੱਲ ਜਰੂਰ ਹੈ ਪਰ ਗੁਰੂ ਨਗਰੀ ਚ ਨਵੇਂ ਕੇਸ ਆ ਗਏ ਹਨ ਜਿਸ ਨੂੰ ਧਿਆਨ ਚ ਰੱਖਦਿਆਂ ਹੁਣ ਚੌਕਸੀ ਵਰਤੀ ਜਾ ਰਹੀ ਹੈ ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਸੇਵਾ ਕਰਨ ਵਾਲੇ ਸੇਵਾਦਾਰਾਂ ਲਈ ਤਿਆਰ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੱਲੋਂ ਅਜਿਹੇ ਮਾਸਕ ਬਣਾਉਣ ਦੀ ਸੇਵਾ ਲਈ ਗਈ ਹੈ, ਇਸ ਮਾਸਕ ਦੀਆਂ ਤਿੰਨ ਲੇਅਰਾਂ ਹਨ, ਜੋ ਕਿਸੇ ਵੀ ਤਰ੍ਹਾਂ ਦੇ ਬੈਕਟੀ-ਰੀਆ ਨੂੰ ਵਿਅ-ਕਤੀ ਦੇ ਸਰੀਰ ਅੰਦਰ ਜਾਣ ਤੋਂ ਰੋਕਣਗੀਆਂ। ਦੱਸ ਦਈਏ ਕਿ ਔਰਤਾਂ ਵੱਲੋਂ ਮਾਸਕ ਬਣਾਉਣ ਲਈ ਟਿਸ਼ੂ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਕਤ ਔਰਤਾਂ ਫੇਸ ਸ਼ੀਲਡ ਤੇ ਐਨ-95 ਮਾ-ਸਕ ਵੀ ਤਿਆਰ ਕਰ ਚੁੱਕੀਆਂ ਹਨ। ਮਾਸਕ ਤਿਆਰ ਕਰਨ ਵਾਲੀਆਂ ਔਰਤ ਰੂਪਕਮਲ ਦਾ ਕਹਿਣਾ ਹੈ ਕਿ ਕ-ਰੋਨਾ ਵਾਇ-ਰਸ ਕਾਰਨ ਹੁਣ ਇੰਫੈ-ਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਤਿੰਨ ਲੇਅਰਾਂ ਵਾਲਾ ਮਾਸਕ ਉਨ੍ਹਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ‘ਚ ਕਰੋ-ਨਾ ਵਾਇ-ਰਸ ਦੇ ਚੱਲਦਿਆਂ ਲੱਗਿਆ ਕਰ-ਫਿਊ ਹਟਾ ਦਿੱਤਾ ਗਿਆ ਹੈ, ਜਿਸ ਦੇ ਕਾਰਨ ਵੱਡੀ ਗਿਣਤੀ ‘ਚ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਭੀ-ੜ ਦੌਰਾਨ ਕ-ਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਪੰਜਾਬ ‘ਚ ਪਹਿਲੀ ਵਾਰ ਫਿਲਟਰ ਮਾਸਕ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਵਿਅਕਤੀ ਨੂੰ ਹਰ ਤਰ੍ਹਾਂ ਦੇ ਬੈਕ-ਟੀਰੀਆ ਤੋਂ ਬਚਾਵੇਗਾ।
ਇਸ ਮਾਸਕ ਨੂੰ ਦੁਬਾਰਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।ਲੌਕਡਾਊਨ ਚ ਢਿੱਲ ਤੋਂ ਬਾਅਦ ਪੰਜਾਬ ਚ ਕੁੱਝ ਸੇਵਾਵਾਂ ਸ਼ੁਰੂ ਹੋਈਆਂ ਹਨ ਜਿਸ ਤਰ੍ਹਾਂ ਬੱਸ ਸਰਵਿਸ ਜਿਨ੍ਹਾਂ ਚ ਇਹ ਮਾਸਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।ਉਨ੍ਹਾਂ ਯਾਤਰੀਆਂ ਲਈ ਵਿਸ਼ੇਸ਼ ਭੂਮਿਕਾ ਨਿਭਾਉਣਗੇ ਜੋ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਣਗੇ।
