ਦੱਸ ਦਈਏ ਕਿ ਪਿਛਲੇ ਲਗਭਗ ਦੋ ਮਹੀਨੇ ਤੋਂ ਰੁਕੀ ਹੋਈ ਪੰਜਾਬ ਭਰ ਵਿਚ ਬੱਸਾਂ ਦੀ ਆਵਾਜਾਈ ਅੱਜ ਸ਼ੁਰੂ ਹੋ ਗਈ ਹੈ। ਇਸ ਦੌਰਾਨ ਗੁਰੂ ਨਗਰੀ ਅੰਮ੍ਰਿਤਸਰ ਤੋਂ ਜਲੰਧਰ ਅਤੇ ਬਟਾਲਾ ਲਈ ਬੱਸਾਂ ਰਵਾਨਾ ਹੋਈਆਂ। ਬੱਸਾਂ ਚੱਲਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ, ਜਿਵੇਂ-ਜਿਵੇਂ ਸਵਾਰੀਆਂ ਆਈਆਂਉਸੇ ਤਰ੍ਹਾਂ ਬੱਸਾਂ ਨੂੰ ਰਵਾਨਾ ਕੀਤਾ ਗਿਆ। ਪਹਿਲੇ ਦਿਨ ਇੱਕਾ-ਦੁੱਕਾ ਸਵਾਰੀਆਂ ਜ਼ਰੂਰ ਨਜ਼ਰ ਆਈਆਂ ਪਰ ਕਿਤੇ ਨਾ ਕਿਤੇ ਲੋਕਾਂ ਅੰਦਰ ਕਰੋਨਾ ਦਾ ਡ-ਰ ਸੀ। ਨਾਲ ਹੀ ਲੋਕਾਂ ਨੇ ਸੂਬਾ ਸਰਕਾਰ ਦੇ ਬੱਸਾਂ ਚਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਤੁਹਾਨੂੰ ਦੱਸ ਦੇਈਏ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਤੋਂ ਬਾਹਰ ਜਾਣ ਵਾਲੀਆਂ ਬੱਸਾਂ ਨੂੰ ਵੀ ਖੋਲ੍ਹ ਦੇਣਾ ਚਾਹੀਦਾ ਹੈ। ਸਵਾਰੀਆਂ ਨੇ ਦੱਸਿਆ ਕਿ ਬੱਸ ਵਿਚੋਂ ਬੈਠਣ ਤੋਂ ਪਹਿਲਾਂ ਉਨ੍ਹਾਂ ਦਾ ਵਿਸ਼ੇਸ਼ ਚੈਕਅੱਪ ਵੀ ਕੀਤਾ ਗਿਆ। ਇਸ ਦੇ ਨਾਲ ਹੀ ਡਰਾਇਵਰ ਲਈ ਇਕ ਵਿਸ਼ੇਸ਼ ਪਲਾਸਟਿਕ ਦਾ ਪਰਦਾ ਲਗਾਇਆ ਗਿਆ ਹੈ ਤਾਂਕਿ ਉਹ ਕਿਸੇ ਵੀ ਯਾਤਰੀ ਦੇ ਸੰਪਰਕ ਵਿਚ ਨਾ ਆ ਸਕੇ। ਇਹ ਬੱਸਾਂ ਅੰਮ੍ਰਿਤਸਰ ਤੋਂ ਜਲੰਧਰ ਰੂਟ ‘ਤੇ ਚੱਲਣਗੀਆਂ ਅਤੇ ਉਸ ਤੋਂ ਬਾਅਦ ਬਟਾਲਾ ਲਈ ਵੀ ਕੁਝ ਇਸ ਤਰ੍ਹਾਂ ਦੇ ਨਿਯਮ ਰੱਖੇ ਗਏ ਹਨ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਸੁਰੱਖਿਆ ਨਿ-ਯਮਾਂ ਦੇ ਤਹਿਤ ਹੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਬੱਸਾਂ ਦੁਬਾਰਾ ਚਲਾਏ ਜਾਣ ਦੀ ਖੁਸ਼ੀ ਕੈਪਟਨ ਨੰ ਖੁਦ ਆਪਣੇ ਫੇਸਬੁੱਕ ਪੇਜ ਸ਼ਾਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅੱਜ ਤੋਂ ਪੰਜਾਬ ਵਿੱਚ ਸਟੇਟ ਟਰਾਂਸਪੋਰਟ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।
ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੀ ਪਹਿਲੀ ਬੱਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ 30 ਸਵਾਰੀਆਂ ਨੂੰ ਬਿਠਾਇਆ ਗਿਆ ਹੈ।ਸਾਰਿਆਂ ਨੂੰ ਇਹ ਆਪਣੀ ਰੋਜ਼ਾਨਾ ਦੀ ਆਦਤ ਬਣਾਉਣੀ ਪਏਗੀ ਕਿ ਉਹ ਬਾਹਰ ਜਾਣ ਲੱਗਿਆਂ ਮੂੰਹ ਨੂੰ ਮਾਸਕ ਨਾਲ ਢਕਣ ਤੇ ਸਾਰੀਆਂ ਹਦਾਇਤਾਂ ਤੇ ਨਿਯਮਾਂ ਦੀ ਪਾਲਣਾ ਕਰਨ।
