ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਸੂਬੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਵਾਉਣ ਵਾਲੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਫ਼ੀਸ ਇੱਕ ਕਰ ਦਿੱਤੀ ਹੈ। ਯਾਨੀ ਹੁਣ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਸਰਕਾਰੀ ਕਾਲਜਾਂ ਦੇ ਬਰਾਬਰ ਫ਼ੀਸ ਵਸੂਲੀ ਜਾਵੇਗੀ। ਦੱਸ ਦਈਏ ਕਿ ਮੈਡੀ-ਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸਰਕਾਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਸਾਲ 2020 ਵਿੱਚ ਜਾਰੀ ਨੋਟੀਫਿਕੇਸ਼ਨ ਵਿੱਚ ਸੁਧਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਅਦਾਰੇ ਮੈਡੀਕਲ ਦੀ ਪੜ੍ਹਾਈ ਵਿੱਚ ਸਾਲ 2015 ਵਿੱਚ ਲਾਗੂ ਕੀਤੀਆਂ ਫ਼ੀਸਾਂ ਤੋਂ ਕਾਫੀ ਵੱਧ ਰਕਮ ਵਸੂਲ ਰਹੇ ਸਨ। ਹਾ-ਲਾਤ ਇਹ ਸਨ ਕਿ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਵੱਲੋਂ ਐਮਡੀ ਕਰਨ ਵਾਲੇ ਵਿਦਿਆਰਥੀਆਂ ਤੋਂ ਸਾਢੇ 16 ਲੱਖ ਫ਼ੀਸ ਵਸੂਲੀ ਜਾ ਰਹੀ ਸੀ, ਜਦਕਿ ਸਰਕਾਰੀ ਫ਼ੀਸ ਸਾਲਾਨਾ ਸਾਢੇ ਛੇ ਲੱਖ ਰੁਪਏ ਹੈ। ਦੱਸ ਦਈਏ ਕਿ ਮੰਤਰੀ ਨੇ ਕਿਹਾ ਕਿ ਹੁਣ ਦਿਆਨੰਦ ਮੈਡੀਕਲ ਕਾਲਜ, ਕ੍ਰਿਸਚਿਅਨ ਮੈਡੀਕਲ ਕਾਲਜ, ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਦੇਸ਼ ਭਗਤ ਯੂਨੀਵਰਸਿਟੀ ਤੇ ਆਦੇਸ਼ ਯੂਨੀਵਰਸਿਟੀ ਹੁਣ ਤੋਂ ਐਮਡੀ/ਐਮਐਸ (ਕਲੀਨੀਕਲ) ਕੋਰਸਾਂ ਲਈ 6.50 ਲੱਖ ਰੁਪਏ ਫ਼ੀਸ ਹੀ ਲੈ ਸਕਣਗੀਆਂ। ਹਾਲਾਂਕਿ, ਪ੍ਰਵਾਸੀ ਭਾਰਤੀ ਕੋਟੇ ਵਾਲੀ ਸੀਟ ਦੀ ਫੀਸ 1.25 ਲੱਖ ਅਮਰੀਕੀ ਡਾਲਰ ਰਹੇਗੀ। ਦੱਸ ਦਈਏ ਕਿ ਮੰਤਰੀ ਨੇ ਵਿਰੋ-ਧੀ ਪਾਰਟੀਆਂ ਨੂੰ ਮਹਿੰਗੀ ਮੈਡੀਕਲ ਸਿੱਖਿਆ ‘ਤੇ ਸਿਆਸਤ ਕਰਨ ਦਾ dosh ਵੀ ਲਾਇਆ। ਇਸ ਤੋਂ ਇਲਾਵਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਵਿਦਿਆਰਥੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ ਜੋ ਇਸ ਸਮੇਂ ਆਪਣਾ ਸਮਾਂ ਕੱਢ ਕੇ ਮੱਦਦ ਕਰ ਰਹੇ ਹਨ। ਮੈਂ, ਉਨ੍ਹਾਂ 4500 ਲੜਕੀਆਂ ਨੂੰ ਵਧਾਈ ਦਿੰਦਾ ਹਾਂ ਜੋ ਪੰਜਾਬ ਦੀਆਂ 78 ਸਰਕਾਰੀ ਆਈਟੀਆਈ ਸੰਸਥਾਵਾਂ ਵਿੱਚ ਵਪਾਰ ਦੀ ਪੜ੍ਹਾਈ ਕਰ ਰਹੀਆਂ ਹਨ।
ਜਿਨ੍ਹਾਂ ਨੇ ਦਾਨ ਰਾਹੀਂ ਇਕੱਠੇ ਕੀਤੇ ਕੱਚੇ ਸਾਮਾਨ ਨਾਲ 10 ਲੱਖ ਤੋ ਵੱਧ ਮਾਸਕ ਬਣਾਏ ਹਨ ਤੇ ਇਹ ਸਾਰੇ ਮਾਸਕ ਲੋਕਾਂ ਨੂੰ ਮੁਫ਼ਤ ਵੰਡੇ ਗਏ ਹਨ। ਪੰਜਾਬ ਦੀ ਨੌਜਵਾਨ ਪੀੜ੍ਹੀ ਦੀਆਂ ਅਜਿਹੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ ਤੇ ਇਸੇ ਤਰ੍ਹਾਂ ਰੱਲ ਕੇ ਅਸੀਂ ਕਰੋਨਾ ‘ਤੇ ਜਿੱਤ ਹਾਸਿਲ ਕਰ ਲਵਾਂਗੇ।
