ਪ੍ਰਾਪਤ ਜਾਣਕਾਰੀ ਅਨੁਸਾਰ ਘਰੇਲੂ ਹਵਾਈ ਉਡਾਣਾ 25 ਮਈ ਤੋਂ ਇੱਕ ਕੈਲੀਬਰੇਟਿਡ ਤਰੀਕੇ ਨਾਲ ਦੁਬਾਰਾ ਸ਼ੁਰੂ ਹੋਣਗੀਆਂ। ਸਾਰੇ ਹਵਾਈ ਅੱਡਿਆਂ ਤੇ ਏਅਰ ਕੈਰੀਅਰ ਕੰਪਨੀਆਂ ਨੂੰ 25 ਮਈ ਤੋਂ ਸੇਵਾ ਲਈ ਤਿਆਰ ਰਹਿਣ ਲਈ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਯਾਤਰੀਆਂ ਦੀ ਆਵਾਜਾਈ ਲਈ ਐਸਓਪੀਜ਼ ਵੀ ਵੱਖਰੇ ਤੌਰ ‘ਤੇ ਮੰਤਰਾਲੇ ਵੱਲੋਂ ਜਾਰੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੂਰੀ ਨੇ ਟਵਿੱਟਰ ਤੇ ਸਾਂਝੀ ਕੀਤੀ ਹੈ।ਦੱਸ ਦਈਏ ਕਿ ਸਾਰੇ ਹਵਾਈ ਅੱਡੇ ਅਤੇ ਹਵਾਈ ਕੰਪਨੀਆਂ 25 ਮਈ ਤੋਂ ਅਪਰੇਸ਼ਨ ਲਈ ਤਿਆਰ ਰਹਿਣ ਦੀ ਸੂਚਨਾ ਦੇ ਦਿੱਤੀ ਗਈ ਹੈ। ਮੰਤਰਾਲਾ ਯਾਤਰੀਆਂ ਦੀ ਆਵਾਜਾਈ ਲਈ ਵੱਖਰਾ ਐਸਓਪੀ ਵੀ ਜਾਰੀ ਕਰ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਉਡਾਣਾਂ ਲਈ ਟਿਕਟਾਂ ਦੀ ਬੁਕਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਸ ਦੀ ਸਹੀ ਤਾਰੀਖ ਅਜੇ ਨਹੀਂ ਦਿੱਤੀ ਗਈ ਹੈ। ਦੇਸ਼ ਵਿਚ ਕਰੋਨਾ ਵਾਇ-ਰਸ ਕਾਰਨ ਪਿਛਲੇ 2 ਮਹੀਨਿਆਂ ਤੋਂ ਉਡਾਣਾਂ ਉਤੇ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ। ਹਾਲਾਂਕਿ, ਸਰਕਾਰ ਵੰਦੇ ਭਾਰਤ ਮਿਸ਼ਨ ਤਹਿਤ ਫ-ਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ।ਘਰੇਲੂ ਯਾਤਰੀਆਂ ਲਈ ਉਡਾਣਾਂ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਸੋਮਵਾਰ ਤੋਂ ਸ਼ੁਰੂ ਹੋਣਗੀਆਂ। ਦੱਸ ਦੇਈਏ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇੱਕ ਟਵੀਟ ਵਿਚ, ਪੁਰੀ ਨੇ ਕਿਹਾ, “ਘਰੇਲੂ ਸਿਵਲ ਹਵਾਬਾਜ਼ੀ ਦੀ ਉਡਾਣ 25 ਮਈ ਤੋਂ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੇ ਜਾਣਗੇ। ਸਾਰੇ ਹਵਾਈ ਅੱਡਿਆਂ ਅਤੇ ਏਅਰ ਲਾਈਨ ਕੰਪਨੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰੋਨਾ ਵਾਇ-ਰਸ ‘ਕੋ-ਵਿ ਡ-19 ਦੇ ਸੰਕਰ-ਮਨ ਨੂੰ ਦੇਖਦੇ ਹੋਏ ਹਵਾਈ ਅੱਡਿਆਂ ‘ਤੇ ਅਤੇ ਫਲਾਈਟ ਦੇ ਅੰਦਰ ਵਰਤੀ ਜਾਣ ਵਾਲੀ ਸਾਵਧਾਨੀਆਂ ਅਤੇ ਨਵੀਂਆਂ ਸਥਿਤੀਆਂ ‘ਚ ਕੰਮਕਾਜ ਤਰੀਕੇ ਬਾਰੇ ਵਿਚ ਮਿਆਰੀ ਓਪਰੇਟਿੰਗ ਵਿਧੀ (ਐਸਓਪੀ) ਸੰਬੰਧੀ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਕਰੋਨਾ ਵਾਇ-ਰਸ ਦੀ ਲਾਗ ਨੂੰ ਕੰਟਰੋਲ ਕਰਨ ਲਈ, ਦੇਸ਼ ਵਿਚ ਸਾਰੀਆਂ ਘਰੇਲੂ ਯਾਤਰੀਆਂ ਦੀਆਂ ਉਡਾਣਾਂ ‘ਤੇ 25 ਮਾਰਚ ਤੋਂ ਪਾ-ਬੰਦੀ ਲਗਾਈ ਗਈ ਸੀ, ਹਾਲਾਂਕਿ ਕਾਰਗੋ ਜਹਾਜ਼ਾਂ ਅਤੇ ਵਿਸ਼ੇਸ਼ ਯਾਤਰੀ ਜਹਾਜ਼ਾਂ ਦਾ ਕੰਮ ਚੱਲ ਰਿਹਾ ਸੀ। ਕੌਮਾਂਤਰੀ ਉਡਾਣਾਂ 22 ਮਾਰਚ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।
