ਅੰਮ੍ਰਿਤਸਰ ਤੋਂ ਆਈ ਵੱਡੀ ਖਬਰ ‘ਪ੍ਰਾਪਤ ਜਾਣਕਾਰੀ ਅਨੁਸਾਰ ਲੌਕਡਾਊਨ ਦੇ ਚਲਦਿਆਂ ਸਰਕਾਰ ਵਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਕਿਰਾਏਦਾਰ ਜਾਂ ਪੀਜੀ ‘ਚ ਰਹਿਣ ਵਾਲੇ ਬੱਚੇ ਕਿਰਾਇਆ ਨਹੀਂ ਦੇ ਸਕਦੇ ਤਾਂ ਮਕਾਨ ਮਾਲਕ ਉਨ੍ਹਾਂ ਨੂੰ Tang ਨਹੀਂ ਕਰ ਸਕਦਾ। ਪਰ ਅੰਮ੍ਰਿਤਸਰ ਵਿਖੇ ਤਾਂ ਇੱਕ ਹੋਸਟਲ ਮਾਲਕ ਵਲੋਂ ਨੌ ਲੜਕੀਆਂ ਨੂੰ ਬੰ-ਦੀ ਬਣਾ ਲਿਆ ਗਿਆ। ਲੌਕਡਾ-ਊਨ ਦੌਰਾਨ ਹੋਸ-ਟਲ ਦਾ ਕਿਰਾਇਆ ਨਾ ਮਿਲਣ ਕਾਰਨ ਹੋਸਟਲ ਮਾਲਕ ਨੇ ਪਿਛਲੇ ਕਈ ਦਿਨਾਂ ਤੋਂ ਨਾਗਾਲੈਂਡ ਦੀਆਂ ਨੌਂ ਲੜਕੀਆਂ ਨੂੰ ਹੋਸਟਲ ‘ਚ ਬੰ-ਧਕ ਬਣਾਇਆ ਹੋਇਆ ਸੀ। ਗੁਆਂਢੀਆਂ ਦੀ ਜਾਣਕਾਰੀ ‘ਤੇ ਪੁਲਿਸ ਗਈ ਅਤੇ ਤਾਲਾ ਖੋਲ੍ਹਿਆ। ਗਾਰਡਨ ਕਲੋਨੀ ਸਥਿਤ ਇਸ ਹੋਸਟਲ ਦੇ ਮਾਲਕ ਨੇ ਕਿਰਾਇਆ ਨਾ ਮਿਲਣ ‘ਤੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਥਾਣਾ ਮੁਹੰਮਦਪੁਰਾ ਦੇ ਇੰਚਾਰਜ ਮਨਜੀਤ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਨ੍ਹਾਂ ਮਕਾਨ ਮਾਲਕ ਦਾ ਨੰਬਰ ਲੈ ਕੇ ਉਸ ਨਾਲ ਗੱਲ ਕੀਤੀ। ਜਦੋਂ ਉਹ ਨਹੀਂ ਪਹੁੰਚਿਆ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ। ਲੜਕੀਆਂ ਨੇ ਦੱਸਿਆ ਕਿ” ਉਹ ਇਸ ਹੋਸਟਲ ਵਿੱਚ ਛੇ ਮਹੀਨਿਆਂ ਤੋਂ ਰਹਿ ਰਹੀਆਂ ਹਨ। ਹੋਟਲ ਵਿੱਚ ਰਿਸੈਪਸ਼ਨ ਅਤੇ ਸਪਾ ਸੈਂਟਰਾਂ ਵਿੱਚ ਕਰਦਿਆਂ ਹਨ। ਲੌਕਡਾਊਨ ਲੱਗਣ ਕਾਰਨ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ, ਇਸ ਲਈ ਹੋਸਟਲ ਦਾ ਕਿਰਾਇਆ ਨਹੀਂ ਦਿੱਤਾ ਗਿਆ। ਇਕ ਦਿਨ ਹੋਸਟਲ ਦਾ ਮਾਲਕ ਆਇਆ ਅਤੇ ਉਨ੍ਹਾਂ ਨੂੰ ਧ-ਮਕੀ ਦਿੱਤੀ ਕਿ ਉਹ ਹੋਟਲ ਦੇ ਮਾਲਕ ਨੂੰ ਕਿਰਾਇਆ ਦੇਣ ਲਈ ਕਹਿਣ। ਜੇ ਕਿਰਾਇਆ ਨਹੀਂ ਮਿਲਿਆ, ਤਾਂ ਉਹ ਹੋਸਟਲ ਦੀ ਬਿਜਲੀ ਅਤੇ ਪਾਣੀ ਕੱਟ ਦੇਵੇਗਾ ਅਤੇ ਤਾਲਾ ਲਗਾ ਕੇ ਛੱਡ ਦੇਵੇਗਾ। ” ਕੁੜੀਆਂ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਦੇ ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਖਾਣਾ ਦਿੱਤਾ।
ਪੁਲਿਸ ਮੁਤਾਬਕ ਅਜੇ ਤੱਕ ਹੋ-ਟਲ ਮਾਲਕ ਦਾ ਕੋਈ ਜਵਾਬ ਨਹੀਂ ਮਿਲਿਆ ਹੈ। ਲੜਕੀਆਂ ਦੇ ਬਿਆਨ ਦਰ-ਜ ਕੀਤੇ ਜਾ ਰਹੇ ਹਨ। ਹੋਸਟਲ ਮਾਲਕ ਅਤੇ ਹੋਟਲ ਮਾਲਕ ਤੇ ਨਿਯਮਾਂ ਅਨੁਸਾਰ ਕਾਰ-ਵਾਈ ਕੀਤੀ ਜਾਵੇਗੀ।।।
