ਰੇਲਵੇ ਮੰਤਰੀ ਨੇ ਕਰ ਦਿੱਤਾ ਐਲਾਨ

ਰੇਲਵੇ ਮੰਤਰੀ ਨੇ ਕਰ ਦਿੱਤਾ ਐਲਾਨ – ਇਸ ਦਿਨ ਤੋਂ ਚੱਲਣਗੀਆਂ ਗੱਡੀਆਂ, ਬੁਕਿੰਗ ਜ਼ਲਦੀ ਸ਼ੁਰੂ ‘ਵੱਡੀ ਖਬਰ ਆ ਰਹੀ ਹੈ ਰੇਲ ਸਫਰ ਕਰਨ ਵਾਲਿਆਂ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਲੌਕਡਾਊਨ (Lockdown) ਦਾ ਐਲਾਨ ਹੋਣ ਤੋਂ ਬਾਅਦ ਰੇਲਵੇ (Indian Railway) ਸੇਵਾ ਠੱਪ ਹੋ ਗਈ ਹੈ। ਹਾਲਾਂਕਿ, ਰੇਲਵੇ ਮਜ਼ਦੂਰਾਂ ਅਤੇ ਲੌਕਡਾਊਨ ਵਿੱਚ ਫਸੇ ਲੋਕਾਂ ਲਈ ਸਪੈਸ਼ਲ ਟ੍ਰੇਨ (Special Train) ਚਲਾ ਰਿਹਾ ਹੈ। ਇਸ ਦੌਰਾਨ ਹੁਣ 1 ਜੂਨ ਤੋਂ ਹਰ ਰੋਜ਼ 200 ਨਾਨ ਏਸੀ ਰੇਲ ਗੱਡੀਆਂ (Non AC Rail) ਚਲਾਈਆਂ ਜਾਣਗੀਆਂ। ਇਸ ਦੀ ਬੁਕਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ। ਖਾਸ ਗੱਲ ਇਹ ਹੈ ਕਿ ਹਰ ਕੋਈ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਦੱਸ ਜਈਏ ਕਿ ਲੌਕਡਾਊਨ ਦਾ ਚੌਥਾ ਪੜਾਅ 31 ਮਈ ਤੱਕ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਟਵੀਟ ਕੀਤੇ। ਪਿਯੂਸ਼ ਗੋਇਲ ਨੇ ਕਿਹਾ, “ਇਸ ਤੋਂ ਇਲਾਵਾ ਭਾਰਤੀ ਰੇਲਵੇ 1 ਜੂਨ ਤੋਂ ਟਾਈਮ ਟੇਬਲ ਦੇ ਮੁਤਾਬਕ ਰੋਜ਼ਾਨਾ 200 ਨਾਨ-ਏਸੀ ਰੇਲ ਗੱਡੀਆਂ ਚਲਾਏਗਾ, ਜਿਨ੍ਹਾਂ ਦੀ ਆਨਲਾਈਨ ਬੁਕਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ।” ਉਨ੍ਹਾਂ ਨੇ ਅੱਗੇ ਕਿਹਾ ਕਿ ਮਜ਼ਦੂਰਾਂ ਲਈ ਵੱਡੀ ਰਾਹਤ, ਅੱਜ ਦੇ ਦਿਨ ਕਰੀਬ 200 ਲੇਬਰ ਸਪੈਸ਼ਲ ਟ੍ਰੇਨ ਚਲ ਸਕਣਗੀਆਂ ਅਤੇ ਅੱਗੇ ਚਲਕੇ ਇਹ ਗਿਣਤੀ ਵੱਡੇ ਪੱਥਰ ‘ਤੇ ਵਧੇਗੀ।“ ਦੱਸ ਦੇਈਏ ਕਿ ਰੇਲਵੇ ਨੇ ਟਵੀਟ ਕੀਤਾ ਕਿ ਇਨ੍ਹਾਂ ਲੇਬਰ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ, ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ 200 ਵਾਧੂ ਟਾਈਮ ਟੇਬਲ ਟ੍ਰੇਨਾਂ ਚਲਾਉਣ ਜਾ ਰਿਹਾ ਹੈ, ਜੋ ਕਿ ਏਅਰ-ਕੰਡੀਸ਼ਨਡ ਦੂਜੀ ਸ਼੍ਰੇਣੀ ਦੀਆਂ ਰੇਲ ਗੱਡੀਆਂ ਹੋਣਗੀਆਂ ਅਤੇ ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਆਨਲਾਈਨ ਉਪਲਬਧ ਹੋਵੇਗੀ। ਰੇਲ ਗੱਡੀਆਂ ਦੀ ਜਾਣਕਾਰੀ ਜਲਦੀ ਮੁਹੱਈਆ ਕਰਵਾਈ ਜਾਏਗੀ। ਦੱਸ ਦਈਏ ਕਿ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਲਈ ਉਨ੍ਹਾਂ ਸੂਬਿਆਂ ਦੀ ਸਹਿਮਤੀ ਦੀ ਲੋੜ ਨਹੀਂ ਹੈ ਜਿੱਥੇ ਯਾਤਰਾ ਖ਼ਤਮ ਹੋਣੀ ਹੈ। ” – ਰਾਜੇਸ਼ ਬਾਜਪਾਈ, ਭਾਰਤੀ ਰੇਲਵੇ ਦਾ ਬੁਲਾਰਾ ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *