Home / ਵੀਡੀਓ / ਨੂਰ ਦੇ ਨਵੇਂ ਘਰ ਦਾ ਰੱਖਿਆ ਗਿਆ ਨੀਹ ਪੱਥਰ

ਨੂਰ ਦੇ ਨਵੇਂ ਘਰ ਦਾ ਰੱਖਿਆ ਗਿਆ ਨੀਹ ਪੱਥਰ

ਨੂਰ ਦੇ ਨਵੇਂ ਘਰ ਦਾ ਰੱਖਿਆ ਗਿਆ ਨੀਹ ਪੱਥਰ ਦੇਖੋ ਇੱਕ ਪਾਸੇ ਤਾਂ ਇੱਕ ਬਾਬਾ ਜੀ ਨੇ ਨੂਰ ਦਾ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਅੱਜ ਮੋਗਾ ਵਿਖੇ – ਅੱਜ ਨੂਰ ਦੇ ਘਰ ਦਾ ਨੀਂਹ ਪੱਥਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਵਲੋਂ ਰੱਖਿਆ ਗਿਆ ਪੰਜਾਬ ਪੁਲਿਸ ਨੇ TIKTOK ਸਟਾਰ ਨੂਰ ਨੂੰ ਪਵਾਈ ਪੰਜਾਬ ਪੁਲਿਸ ਦੀ ਵਰਦੀ ਤੇ ਕੀਤਾ ਸਨਮਾਨਿਤ|
ਨੂਰ ਵਲੋਂ ਲੋਕਾਂ ਨੂੰ ਘਰ ਰਹਿਣ ਬਾਰੇ ਬਣਾਈ ਪੰਜਾਬ ਪੁਲਿਸ ਦੀ ਵੀਡੀਓ ਲੋਕਾਂ ਨੇ ਕਾਫੀ ਪਸੰਦ ਕੀਤੀ ਸੀਉੱਥੇ ਹੀ ਨੂਰ ਲਈ ਨਵੇ ਨਵੇ ਐਲਾਨ ਹੋ ਰਹੇ ਹਨ। ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਨੂਰ ਦੇ ਘਰ ਵਾਲਿਆਂ ਦੀ ਪੂਰੀ ਚੰਗੀ ਤਰ੍ਹਾਂ ਮਦਦ ਕਰ ਰਹੀ ਹੈ ਨੂਰ ਦੇ ਘਰ ਵਾਲਿਆਂ ਦੀ ਆਰਥਿਕ ਤੌਰ ਤੇ ਤਾਂ ਮਦਦ ਹੋ ਰਹੀ ਹੈ ਸਰਕਾਰ ਨੇ ਨੂਰ ਦੇ ਪਿਤਾ ਨੂੰ ਪੁਲੀਸ ਵਿੱਚ ਨੌਕਰੀ ਦੇਣ ਦਾ ਵੀ ਫ਼ੈਸਲਾ ਕਰ ਲਿਆ ਹੈ।ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕ ਟੋਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ। ਉਨ੍ਹਾਂ ਨੇ ਵੀ ਨੂਰ ਦੀ ਪੜ੍ਹਾਈ ਦਾ ਖਰਚਾ ਵੀ ਚੁੱਕ ਲਿਆ ਹੈ। ਇਸ ਮੌਕੇ ਐੱਸ ਐੱਸ ਪੀ ਨੇ ਕਿਹਾ ਕਿ ਨੂਰ ਦੇ ਪਿਤਾ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਪੁਲਸ ਚ ਮਿਲੇਗੀ।

ਦੱਸ ਦਈਏ ਕਿ ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਮੋਗਾ ਜੀ ਵੱਲੋਂ ਟਿੱਕ – ਟੱਕ ਸਟਾਰ ਨੂਰਪ੍ਰੀਤ ਕੌਰ ਵਾਸੀ ਭਿੰਡਰ ਕਲਾਂ ਦੇ ਨਵੀਨ ਘਰ ਨੂੰ ਉਸਾਰਨ ਦਾ ਨੀਂਹ ਪੱਥਰ ਰੱਖਿਆ ਗਿਆ । ਨੂਰ ਨੂੰ ਨਵਾਂ ਘਰ ਬਣਾਕੇ ਦੇਣ ਲਈ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਅੱਗੇ ਆਏ ਹਨ ਜੋ ਕਿ ਗੁਰੂ ਕਿਰਪਾ ਟਰੱਸਟ ਚਲਾ ਰਹੇ ਹਨ । ਉਹਨਾਂ ਨੇ ਦੱਸਿਆ ਕਿ ਨੂਰ ਦਾ ਘਰ ਕਰੀਬ 4 ਤੋਂ 5 ਮਹੀਨਿਆਂ ਵਿਚ ਬਣਕੇ ਤਿਆਰ ਹੋ ਜਾਵੇਗਾ ।

error: Content is protected !!