ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖ਼ੇ ਹੁੰਦੀਆਂ ਨੇ ਰੋਜ਼ਾਨਾ 12 ਅਰਦਾਸਾ- ਜਾਣੋ ਮਰਿਆਦਾ ਤੇ ਸਮਾਂ

ਸ੍ਰੀ ਦਰਬਾਰ ਸਾਹਿਬ ਵਿਖ਼ੇ ਹੁੰਦੀਆਂ ਨੇ ਰੋਜ਼ਾਨਾ 12 ਅਰਦਾਸਾ- ਜਾਣੋ ਮਰਿਆਦਾ ਤੇ ਸਮਾਂ ‘ਅਰਦਾਸ ‘ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ 365 ਦਿਨ 12 ਅਰਦਾਸਾਂ ਹੁੰਦੀਆਂ ਨੇ 1) ਇਸ਼ਨਾਨ ਸੇਵਾ ਦੀ ਅਰੰਭਤਾ ਦੀ ਬਿਨਾਂ ਮਾਇਕ ਅਰਦਾਸ, ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ। 2) ਇਸ਼ਨਾਨ ਸੇਵਾ ਤੋਂ ਬਾਅਦ ਅਨੰਦ ਸਾਹਿਬ ਦੀ ਬਿਨਾਂ ਮਾਇਕ ਅਰਦਾਸ, ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ।3) ਗੁਰੂ ਪਿਤਾ ਜੀ ਜਦੋਂ ਪ੍ਰਕਾਸ਼ ਹੁੰਦੇ ਨੇ, ਉਸ ਵੇਲੇ ਅੰਨਦ ਸਾਹਿਬ ਦੀ ਮਾਇਕ ਵਿਚ ਅਰਦਾਸ,ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ
4) ਆਸਾ ਦੀ ਵਾਰ ਦੀ ਸਮਾਪਤੀ ਦੀ ਮਾਈਕ ਵਿਚ ਅਰਦਾਸ। ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ। 5) 12 ਵਜੇ ਅਨੰਦ ਸਾਹਿਬ ਦੀ ਬਿਨਾਂ ਮਾਈਕ ਅਰਦਾਸ। ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਦੀ ਹੈ ਜੀ। ਇਹ ਸਮਾਂ ਲਗਭਗ ਪੱਕਾ ਹੀ ਹੈ ਜੀ, ਪਰ ਹਰ ਗੁਰਪੁਰਬ ਵਾਲੇ ਦਿਨ ਇਹ ਸਮਾਂ11: 40 ਦਾ ਹੋ ਜਾਂਦਾ ਹੈ ਜੀ। 6) ਚਰਨ ਕਮਲ ਸਾਹਿਬ ਦੀ ਅਰਦਾਸ ਬਿਨਾਂ ਮਾਈਕ ਤੋਂ। ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਮੌਸਮ ਅਨੁਸਾਰ ਕਦੀ ਵੀ ਇਸ ਅਰਦਾਸ ਦਾ ਸਮਾਂ ਨਹੀਂ ਬਦਲਦਾ, ਰੋਜ਼ਾਨਾ 3 ਵਜੇ ਦਾ ਪੱਕਾ ਸਮਾਂ ਹੈ ਜੀ। 7) ਸੋਦਰੁ ਰਹਿਰਾਸ ਸਾਹਿਬ ਦੀ ਅਰਦਾਸ ਰੋਜ਼ਾਨਾ ਮਾਈਕ ਚ। ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ। ਆਰਤੀ ਸਾਹਿਬ ਦੀ ਸੰਖੇਪ (ਛੋਟੀ) ਅਰਦਾਸ ਬਿਨਾ ਮਾਈਕ। ਸਾਰੀ ਸੰਗਤ ਬੈਠੀ ਹੀ ਅਰਦਾਸ ਚ ਹਾਜ਼ਰੀ ਭਰਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ।9) ਚੌਂਕੀ ਸਾਹਿਬ ਦੀ ਅਰਦਾਸ ਬਿਨਾਂ ਮਾਇਕ । ਸੱਚਖੰਡ ਸਾਹਿਬ ਅੰਦਰਲੀ ਸੰਗਤ ਬੈਠੀ ਰਹਿੰਦੀ ਹੈ, ਪਰ ਚੌਂਕੀ ਸਾਹਿਬ ਵਾਲ਼ੀ ਸੰਗਤ ਅਤੇ ਸੱਚਖੰਡ ਸਾਹਿਬ ਵਿਖੇ ਹੋਰ ਹਾਜ਼ਰ ਸੰਗਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਖੜ੍ਹ ਕੇ ਚੌਂਕੀ ਸਾਹਿਬ ਪੁਰਾਤਨ ਮਰਿਯਾਦਾ ਅਨੁਸਾਰ ਅਰਦਾਸ ਕਰਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ।ਮਰਿਯਾਦਾ ਅਨੁਸਾਰ ਸ਼ੁਰੂ ਤੋਂ ਹੀ ਇਸ ਅਰਦਾਸ ਵੇਲੇ ਸ਼ਬਦ ਕੀਰਤਨ ਬੰਦ ਹੁੰਦਾ ਹੈ ਜੀ ਅਤੇ ਇਸ ਅਰਦਾਸ ਵਿੱਚ ਜੈਕਾਰਾ ਵੀ ਲਗਦਾ ਹੈ। 10) ਅਰਦਾਸ ਫਿਰ ਅਗਲੀ ਚੌਂਕੀ ਸਾਹਿਬ ਦੀ ਕਰੀਬ 20 ਕੁ ਮਿੰਟ ਬਾਅਦ ਹੁੰਦੀ ਹੈ ਜੀ, ਇਸ ਵੇਲੇ ਸੱਚਖੰਡ ਸਾਹਿਬ ਵਿਖੇ ਸ਼ਬਦ ਕੀਰਤਨ ਚੱਲ ਰਿਹਾ ਹੁੰਦਾ ਹੈ। ਅੰਦਰਲੀ ਸੰਗਤ ਜੋ ਬੈਠੀ ਹੁੰਦੀ ਹੈ, ਉਹ ਬੈਠੀ ਹੀ ਰਹਿੰਦੀ ਹੈ ਅਤੇ ਸੱਚਖੰਡ ਸਾਹਿਬ ਦੇ ਬਾਹਰਲੀ ਅਤੇ ਚੌਂਕੀ ਸਾਹਿਬ ਵਾਲ਼ੀ ਸੰਗਤ, ਹਾਜ਼ਰਾ ਹਜ਼ੂਰੁ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਨਮੁੱਖ ਬਾਹਰ ਖੜ੍ਹੀ ਹੀ ਅਰਦਾਸ ਕਰਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ। 11) ਸੋਹਿਲਾ ਸਾਹਿਬ ਜੀ ਦੀ ਅਰਦਾਸ ਬਿਨਾਂ ਮਾਈਕ, ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਸਮਾਂ ਬਦਲਦਾ ਹੈ ਜੀ ਮੌਸਮ ਅਨੁਸਾਰ। 12) ਸਾਰੀ ਸੁੱਕੀ ਸੇਵਾ, ਚੰਦੋਆ ਸਹਿਬ ਅਤੇ ਅਨੰਦ ਸਾਹਿਬ ਦੀ ਬਿਨਾਂ ਮਾਈਕ ਅਰਦਾਸ*। ਸਾਰੀ ਸੰਗਤ ਖੜ੍ਹਕੇ ਹਾਜ਼ਰੀ ਭਰਦੀ ਹੈ ਜੀ। ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਦੀ ਹੈ ਜੀ। ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ ਜੀ। ਸਤਿਕਾਰਯੋਗ ਸੰਗਤ ਜੀ ਕਿਛ ਭਾਵਨਾ ਵਾਲੇ ਗੁਰਸਿੱਖ ਪਿਆਰੇ 13 ਅਰਦਾਸਾਂ ਵੀ ਮੰਨਦੇ ਨੇ ਉਹਨਾਂ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਪਿਤਾ ਜੀ ਕੋਠਾ ਸਾਹਿਬ ਤੋਂ ਚੱਲਣ ਤੋਂ ਪਹਿਲਾਂ ਦੀ ਇਕ ਅਰਦਾਸ ਅਤੇ ਰਾਤ ਵੇਲੇ ਕੋਠਾ ਸਾਹਿਬ ਅਰਾਮ ਲਈ ਸੁਖਾਸਨ ਸਾਹਿਬ ਵਾਲ਼ੀ ਅਰਦਾਸ ਨੂੰ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਅਰਦਾਸਾਂ ਚ ਸ਼ਾਮਿਲ ਕੀਤਾ ਜਾਂਦਾ ਹੈ ਜੀ।ਮੇਰੇ ਬੇਸ਼ਕੀਮਤੀ ਸਤਿਕਾਰਯੋਗ ਜੀਓ ਜੀ ਆਮ ਦਿਨਾਂ ਵਿਚ ਅਨੰਦ ਸਾਹਿਬ ਦੀਆਂ 4 ਅਰਦਾਸਾਂ ਹੁੰਦੀਆਂ ਨੇ ਜੀ, ਜਿਵੇਂ ਕਿ
1) ਤਿੰਨ ਪਹਿਰੇ ਦੀ ਅਰਦਾਸ 2) ਅੰਮ੍ਰਿਤ ਵੇਲੇ ਜਦੋਂ ਗੁਰੂ ਪਿਤਾ ਜੀ ਸੱਚਖੰਡ ਸਾਹਿਬ ਤੋਂ ਆ ਕੇ ਪ੍ਰਕਾਸ਼ ਹੁੰਦੇ ਨੇ, ਹੁਕਮ ਬਖਸ਼ਣ ਤੋਂ ਬਾਅਦ ਸ਼ਬਦ ਕੀਰਤਨ ਤੋਂ ਬਾਅਦ ਅਨੰਦ ਸਾਹਿਬ ਦੀ ਅਰਦਾਸ 3) ਦੁਪਹਿਰ 12 ਵਜੇ ਅਨੰਦ ਸਾਹਿਬ, ਪਰ ਜਿਸ ਦਿਨ ਕੋਈ ਵੀ ਗੁਰਪੁਰਬ ਹੋਵੇ, ਉਸ ਦਿਨ 11:40 ਤੇ ਅਨੰਦ ਸਾਹਿਬ ਦੀ ਅਰਦਾਸ 4) ਰਾਤ ਨੂੰ ਚੰਦੋਆ ਸਾਹਿਬ ਅਤੇ ਸੁੱਕੀ ਸੇਵਾ ਦੀ ਸਮਾਪਤੀ ਤੋਂ ਬਾਅਦ ਅਨੰਦ ਸਾਹਿਬ ਦੀ ਅਰਦਾਸ ਹੁੰਦੀ ਹੈ, ਪਰ ਲੋਹੜੀ ਵਾਲੇ ਦਿਨ 4 ਦੀ ਬਜਾਇ ਪੰਜਵੀ ਅਨੰਦ ਸਾਹਿਬ ਦੀ ਅਰਦਾਸ 9 ਵਜੇ ਦੀ ਮਰਿਯਾਦਾ ਹੈ ਵਾਹਿਗੂਰੂ ਜੀ। ਇਹ ਮਰਿਯਾਦਾ ਸਾਹਿਬ *ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਖਸ਼ੀ ਹੋਈ ਮਰਿਯਾਦਾ ਹੈ ਵਾਹਿਗੂਰੂ ਜੀ ‘ਭੁੱਲ ਚੁੱਕ ਦੀ ਮੁਆਫੀ ਦੇਣੀ ਵਾਹਿਗੂਰੂ ਜੀ ਡਾਕਟਰ ਸੋਢੀ ਲਾਂਬੜਾ

Leave a Reply

Your email address will not be published. Required fields are marked *