ਦੱਸ ਦਈਏ ਕਿ ਟਿਕ ਟਾਕ ਸਟਾਰ ਨੂਰ ਲਈ ਕੈਪਟਨ ਸਰਕਾਰ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ ਇੱਕ ਪਾਸੇ ਤਾਂ ਇੱਕ ਬਾਬਾ ਜੀ ਨੇ ਨੂਰ ਦਾ ਘਰ ਬਣਾਉਣ ਦਾ ਫੈਸਲਾ ਕੀਤਾ ਹੈ
ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਨੂਰ ਦੇ ਘਰ ਵਾਲਿਆਂ ਦੀ ਪੂਰੀ ਚੰਗੀ ਤਰ੍ਹਾਂ ਮਦਦ ਕਰ ਰਹੀ ਹੈ ਨੂਰ ਦੇ ਘਰ ਵਾਲਿਆਂ ਦੀ ਆਰਥਿਕ ਤੌਰ ਤੇ ਤਾਂ ਮਦਦ ਹੋ ਰਹੀ ਹੈ ਸਰਕਾਰ ਨੇ ਨੂਰ ਦੇ ਪਿਤਾ ਨੂੰ ਪੁਲੀਸ ਵਿੱਚ ਨੌਕਰੀ ਦੇਣ ਦਾ ਵੀ ਫ਼ੈਸਲਾ ਕਰ ਲਿਆ ਹੈ।ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕ ਟੋਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ। ਉਨ੍ਹਾਂ ਨੇ ਵੀ ਨੂਰ ਦੀ ਪੜ੍ਹਾਈ ਦਾ ਖਰਚਾ ਵੀ ਚੁੱਕ ਲਿਆ ਹੈ। ਇਸ ਮੌਕੇ ਐੱਸ ਐੱਸ ਪੀ ਨੇ ਕਿਹਾ ਕਿ ਨੂਰ ਦੇ ਪਿਤਾ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਪੁਲਸ ਚ ਮਿਲੇਗੀ। ਦੱਸ ਦਈਏ ਕਿ ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਮੋਗਾ ਜੀ ਵੱਲੋਂ ਟਿੱਕ – ਟੱਕ ਸਟਾਰ ਨੂਰਪ੍ਰੀਤ ਕੌਰ ਵਾਸੀ ਭਿੰਡਰ ਕਲਾਂ ਦੇ ਨਵੀਨ ਘਰ ਨੂੰ ਉਸਾਰਨ ਦਾ ਨੀਂਹ ਪੱਥਰ ਰੱਖਿਆ ਗਿਆ ।
ਨੂਰ ਨੂੰ ਨਵਾਂ ਘਰ ਬਣਾਕੇ ਦੇਣ ਲਈ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਅੱਗੇ ਆਏ ਹਨ ਜੋ ਕਿ ਗੁਰੂ ਕਿਰਪਾ ਟਰੱਸਟ ਚਲਾ ਰਹੇ ਹਨ । ਉਹਨਾਂ ਨੇ ਦੱਸਿਆ ਕਿ ਨੂਰ ਦਾ ਘਰ ਕਰੀਬ 4 ਤੋਂ 5 ਮਹੀਨਿਆਂ ਵਿਚ ਬਣਕੇ ਤਿਆਰ ਹੋ ਜਾਵੇਗਾ ।
