Home / ਦੁਨੀਆ ਭਰ / ਹੁਣ ਸੰਨੀ ਦਿਓਲ ਦੇ ਬਾਰੇ ਫਿਰ ਲੱਗੇ ਇਹ ਪੋਸਟਰ

ਹੁਣ ਸੰਨੀ ਦਿਓਲ ਦੇ ਬਾਰੇ ਫਿਰ ਲੱਗੇ ਇਹ ਪੋਸਟਰ

ਸੰਨੀ ਦਿਓਲ ਦੇ ਬਾਰੇ ਫਿਰ ਲੱਗੇ ਇਹ ਪੋਸਟਰ ‘ਪੰਜਾਬ ਦੇ ਸੰਸਦ ਮੈਂਬਰਾਂ ਵਿੱਚੋਂ ਸੰਨੀ ਦਿਓਲ ਚਰਚਾ ਚ ਸਭ ਤੋਂ ਅੱਗੇ ਰਹਿੰਦੇ ਹਨ ਭਾਵੇਂ ਉਹ ਪੰਜਾਬ ਚ ਘੱਟ ਹੀ ਆਉਦੇ ਹਨ ਪਰ ਹਰ ਸਮੇਂ ਚਰਚਾ ਚ ਜਰੂਰ ਸਭ ਤੋਂ ਅੱਗੇ ਰਹਿੰਦੇ ਹਨ ਹੁਣ ਫਿਰ ਗੁਰਦਾਸਪੁਰ ਚ ਸੰਨੀ ਦਿਓਲ ਦੀ ਫੁੱਲ ਚਰਚਾ ਹੋ ਰਹੀ ਹੈ ਜਾਣਕਾਰੀ ਅਨੁਸਾਰ ਪਠਾਨਕੋਟ ਵਿਚ ਯੂਥ ਕਾਂਗਰਸ ਨੇ ਵੱਖਰੇ ਅੰਦਾਜ਼ ‘ਚ ਸਾਂਸਦ ਸੰਨੀ ਦਿਓਲ ਨਾਲ ਰੋ-ਸ ਜ਼ਾ-ਹਰ ਕੀਤਾ ਹੈ। ਜੰਮੂ-ਅੰਮ੍ਰਿਤਸਰ ਹਾਈਵੇ ‘ਤੇ ਪੈਂਦੇ ਹਲਕਾ ਸੁਜਾਨਪੁਰ ਦੇ ਪੰਜ ਨੰਬਰ ਪੁਲ ‘ਤੇ ਕਾਂਗਰਸੀ ਆਗੂ ਤੇ ਵਰਕਰ ਪਠਾਨਕੋਟ-ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨੂੰ ਲੱਭਦੇ ਹੋਏ ਨਜ਼ਰ ਆਏ ਅਤੇ ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਪੁੱਛਦੇ ਦੇਖੇ ਗਏ ਕਿ ਕੀ ਉਨ੍ਹਾਂ ਨੇ ਸਾਂਸਦ ਸੰਨੀ ਦਿਓਲ ਨੂੰ ਕਿਤੇ ਦੇਖਿਆ ਹੈ। ਇਸ ਮੌਕੇ ਉਨ੍ਹਾਂ ਦੇ ਹੱਥ ਵਿਚ ਸੰਨੀ ਦਿਓਲ ਦੇ ਪੋਸਟਰ ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ਸਾਡਾ ਸਾਂਸਦ ਗੁੰਮ-ਸ਼ੁਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸੰਨੀ ਦਿਓਲ ਦੀ ਗੁੰਮ-ਸ਼ੁਦਗੀ ਦੇ ਪੋਸਟਰ ਵੀ ਜਗ੍ਹਾ-ਜਗ੍ਹਾ ਲਗਾ ਦਿੱਤੇ। ਦੱਸ ਦਈਏ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਵਿਚ ਕਰੋ-ਨਾ ਵਰਗੀ ਵੱਡੀ ਮਹਾ-ਮਾਰੀ ਫੈਲੀ ਹੋਈ ਹੈ ਅਤੇ ਲੋਕ ਕਿਤੇ ਨਾ ਕਿਤੇ ਭੁੱਖ ਨਾਲ mar ਰਹੇ ਹਨ। ਅਜਿਹੇ ਸਮੇਂ ‘ਚ ਲੋਕਾਂ ਦੀ ਇਕ ਹੀ ਸੋਚ ਹੁੰਦੀ ਹੈ ਕਿ ਉਨ੍ਹਾਂ ਦਾ ਹਰਮਨ ਪਿਆਰਾ ਲੀਡਰ ਉਨ੍ਹਾਂ ਦੀ ਸਾਰ ਲਵੇ ਪਰ ਸਾਡੇ ਸਾਂਸਦ ਸਾਹਿਬ ਜਦੋਂ ਤੋਂ ਲੋਕ ਸਭਾ ‘ਚ ਪਹੁੰਚੇ ਹਨ ਗਾਇਬ ਹੀ ਹੋ ਗਏ ਹਨ। ਇਸ ਦੌਰਾਨ ਕਾਂਗਰਸ ਦੇ ਜ਼ਿਲਾ ਪ੍ਰਧਾਨ ਤੋਸ਼ਿਤ ਮਹਾਜਨ ਨੇ ਕਿਹਾ ਕਿ ਉਹ ਵੀ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ ਫਿਰ ਅਜਿਹੇ ਸਮੇਂ ਵਿਚ ਸਾਡੇ ਸਾਂਸਦ ਕਿੱਥੇ ਗੁਆਚ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਦੇ ਪੋਸਟਰ ਲੱਗ ਚੁੱਕੇ ਹਨ।

error: Content is protected !!