ਇਹ ਸਮਾ ਤੁਹਾਡੇ ਤੇ ਵੀ ਆਉਣਾ ਹੈ ‘ਬੁਢੇਪਾ ਤੇਰੇ ਤੇ ਵੀ ਅਓੁਣਾ ਹੈ ‘ਬੁਢੇਪਾ ਜਾਂ ਬੁਢਾਪਾ ਜਾਂ ਬਿਰਧ ਅਵ-ਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾ ਉਸ ਤੋਂ ਘੱਟ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮ-ਸਿਆ ਬਹੁਤ ਜਿਆਦਾ ਹੁੰਦੀ ਹੈ। ਉਹਨਾ ਦੀਆਂ ਮੁਸ਼-ਕਲਾਂ ਵੀ ਅਲੱਗ ਹੁੰਦੀਆ ਹਨ।
ਬੁਢੇਪਾ ਇੱਕ ਹੌਲੀ-ਹੌਲੀ ਆਉਣ ਵਾਲੀ ਹਾ-ਲਤ ਹੈ ਜੋ ਕਿ ਇੱਕ ਸੁਭਾਵਿਕ ਜਾ ਕੁਦਰਤੀ ਘਟ-ਨਾ ਹੈ। ਬੁ-ਢੇਪੇ ਦਾ ਸ਼ਬਦੀ ਅਰਥ ਹੈ, ਬਜ਼ੁਰਗ ਹੋ ਜਾਣਾ, ਪੱਕ ਜਾਣਾ।ਪੁਰਾਣੇ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਕੰਟਰੋਲ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜ਼ਤ ਪ੍ਰਾਪਤ ਸੀ ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱ-ਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱ-ਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱ-ਖ ਬਦਲਦਾ ਰਹਿੰਦਾ ਹੈ। ਸਾਡੀ ਪਾਠਕਾਂ ਨੂੰ ਬੇਨਤੀ ਹੈ ਕਿ ਆਪਣੇ ਮਾਪਿਆਂ ਦਾ ਰੱਬ ਜਿੰਨਾ ਸਤਿਕਾਰ ਕਰਿਆ ਕਰੋ ਜੀ ।
