ਇਸ ਤਰੀਕ ਤੋਂ ਚੱਲ ਸਕਦੀਆਂ ਨੇ ਪੰਜਾਬ ਵਿੱਚ ਬੱਸਾਂ ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ 4.0 ਦੇ ਲਈ ਕੇਂਦਰ ਵੱਲੋਂ ਗਇਡ ਲਾਈਨ ਜਾਰੀ ਕਰ ਦਿੱਤੀਆਂ ਆ ਗਈਆਂ ਨੇ ਪੰਜਾਬ ਵਿੱਚ ਵੀ 18 ਮਈ ਤੋਂ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਹੈ ।ਪਰ ਲਾਕਡਾਊਨ ਜਾਰੀ ਰਹੇਗਾ, ਲਾਕਡਾਊਨ-4 ਵਿੱਚ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਕੁੱਝ ਫ਼ੈਸਲੇ ਆਪ ਲੈਣ ਦੀ ਛੋਟ ਦਿੱਤੀ ਹੈ ਜਿਸ ਵਿੱਚ ਬੱਸਾਂ ਚਲਾਉਣ ਦਾ ਫ਼ੈਸਲਾ ਵੀ ਹੁਣ ਸੂਬਾ ਸਰਕਾਰ ਲੈ ਸਕਦੀ ਹੈ,।ਪੰਜਾਬ ਵਿੱਚ ਬੱਸਾਂ ਚਲਾਉਣ ਨੂੰ ਲੈਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੱਤੀ ਹੈ ਕੀ ਸੂਬੇ ਵਿੱਚ ਬੁੱਧਵਾਰ ਯਾਨੀ 20 ਮਈ ਤੋਂ ਬੱਸਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਨੇ। ਰਜ਼ੀਆ ਸੁਲਤਾਨਾ ਨੇ ਇਹ ਵੀ ਇਸ਼ਾਰਾ ਕੀਤਾ ਹੈ ਕੀ ਬੱਸਾਂ ਦਾ ਕਿਰਾਇਆ ਵੀ ਵਧ ਸਕਦਾ ਹੈ, ਪੰਜਾਬ ਟਰਾਂਸਪੋਰਟ ਮਹਿਕਮਾ ਬੱਸਾਂ ਦੇ ਕਿਰਾਏ ਵਧਾਉਣ ਦੇ ਹੱਕ ਵਿੱਚ ਹੈ, ਇਸ ਦੌਰਾਨ ਯਾਤਰੀਆਂ ਦੇ ਲਈ ਸਫ਼ਰ ਦੌਰਾਨ ਕੁੱਝ ਖ਼ਾਸ ਗਾਈਡ ਲਾਈਨਾਂ ਵੀ ਜਾਰੀ ਹੋ ਸਕਦੀਆਂ ਨੇ, ਜਿਸ ਵਿੱਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਅਹਿਮ ਹੈ,।ਹਰਿਆਣਾ ਵਾਂਗ ਬੱਸ ਅੱਡਿਆਂ ‘ਤੇ ਸੈਨੇਟਾਇਜ਼ਰ ਅਤੇ ਥਰਮਲ ਸਕ੍ਰੀਨਿੰਗ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ। ਰਜ਼ੀਆ ਸੁਲਤਾਨਾ ਨੇ ਇਹ ਵੀ ਜਾਣਕਾਰੀ ਦਿੱਤੀ ਸਭ ਤੋਂ ਪਹਿਲਾਂ ਸਰਕਾਰ ਕਿਹੜੀਆਂ ਬੱਸਾਂ ਕਿਸ ਰੂਟਾਂ ‘ਤੇ ਚਲਾਏਗੀ, ਸਿਰਫ਼ ਇਨ੍ਹਾਂ ਹੀ ਟਰਾਂਸਪੋਰਟ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਹੈ। ਕੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜ਼ਿਆਦਾ ਜੇਬ ਢਿੱਲੀ ਕਰਨੀ ਪੈ ਸਕਦੀ ਹੈ, ਬੱਸ ਸੇਵਾਵਾਂ ਸ਼ੁਰੂ ਕਰਨ ਦੇ ਨਾਲ ਯਾਤਰੀਆਂ ਦੇ ਲਈ ਗਾਈਡ ਲਾਈਨ ਵੀ ਜਾਰੀ ਕੀਤੀਆਂ ਜਾਣਗੀਆਂ।ਦੱਸ ਦਈਏ ਕਿ ਅੱਜ ਤੋਂ ਪੰਜਾਬ ਸਰਕਾਰ ਨੇ ਬੱਸਾਂ, ਟੈਕਸੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ ਹਾਲਾਂਕਿ ਅਜੇ ਤੱਕ ਸੂਬੇ ਵਿੱਚ ਬਸਾਂ ਚਲਣ ਬਾਰੇ ਕੋਈ ਖ਼ਬਰ ਨਹੀਂ ਹੈ । ਕਿਓਂਕਿ ਲਿਖਤੀ ਆਰਡਰ ਜ਼ਾਰੀ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ । ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਪੰਜਾਬ ਅੱਜ ਤੋਂ ਖੋਲ੍ਹਿਆ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਦੁਕਾਨਾਂ ਅਤੇ ਦਫਤਰ ਵੀ ਖੁੱਲ੍ਹ ਰਹੇ ਹਨ।
