ਖੁਸ਼ਖਬਰੀ ਇਟਲੀ ਗੁਰਦੁਆਰਾ ਸਾਹਿਬ ਖੋਲ੍ਹਣ ਦੀ ਇਜਾਜ਼ਤ ਮਿਲੀ ਇਟਲੀ ਤੋਂ ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਟਲੀ ਚ ਕਰੋਨਾ ਨਿਯਮਾਂ ਤਹਿਤ ਗੂਰੂ ਘਰਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।
‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਆਪ ਜਾਣ ਕੇ ਬਹੁਤ ਜਿਆਦਾ ਖੁਸ਼ੀ ਹੋਵੇਗੀ ਕਿਉਂਕਿ ਇਟਲੀ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰਾਲੇ ਨੇ ਸਿੱਖ ਆਗੂਆਂ ਨੂੰ ਸੱਦ ਕੇ ਇੱਕ ਮੀਟਿੰਗ ਕੀਤੀ ਹੈ ਜਿਸ ਚ ਇਟਲੀ ਚ ਗੁਰੂਦਵਾਰਾ ਸਾਹਿਬ ਖੋਲੇ ਜਾ ਰਹੇ ਹਨ। ਦੱਸ ਦਈਏ ਕਿ ਹੁਣ ਇਟਲੀ ਚ ਹਾਲ ਪਹਿਲਾ ਵਰਗਾ ਨਾਰਮਲ ਹੋ ਰਿਹਾ ਹੈ। ਦੱਸ ਦੇਈਏ ਕਿ ਇਟਲੀ ਚ ਇਟਾਲੀਅਨ ਸਰਕਾਰ ਵਲੋਂ ਕਰੋ-ਨਾ ਵਾਇ-ਰਸ ਐਮਰ-ਜੈਂਸੀ ਦੇ ਦੂਜੇ ਪੜਾਅ ਦੌਰਾਨ 18 ਮਈ ਤੋਂ ਧਾਰਮਿਕ ਅਸਥਾਨ, ਰੈਸਟੋਰੈਂਟ, ਪੱਬ, ਬਾਰ, ਹੋਟਲ, ਨਾਈਆਂ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਜਿੰਮ ਅਤੇ ਸਾਰੇ ਸ਼ਾਪਿੰਗ ਮਾਲ ਖੋਲ੍ਹੇ ਜਾ ਰਹੇ ਹਨ | ਉਪਰੋਕਤ ਸਾਰੇ ਸਥਾਨਾਂ ‘ਤੇ ਇਕੱਠ ਕਰਨ ਦੀ ਮਨਾਹੀ ਜਾਰੀ ਰਹੇਗੀ ਪਰ ਸਮਾਜਿਕ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ | ਮੀਟਿੰਗਾਂ ਤੇ ਪਾਰਟੀਆਂ ਕਰਨ ਦੀ ਮਨਾਹੀ ਵੀ ਜਾਰੀ ਰਹੇਗੀ | ਅਜਾਇਬ ਘਰ ਤੇ ਪੁਰਾਤਤਵ ਸਥਾਨ ਖੋਲੇ ਦਿੱਤੇ ਗਏ ਹਨ, ਜਦਕਿ ਸਿਨੇਮਾ ਤੇ ਥੀਏਟਰ ‘ਤੇ ਅਜੇ ਵੀ ਪਾਬੰ-ਦੀਆਂ ਜਾਰੀ ਰਹਿਣਗੀਆਂ | ਇਸ ਤੋਂ ਇਲਾਵਾ ਲੋਕਾਂ ਨੂੰ ਆਪੋ-ਆਪਣੇ ਸੂਬੇ ਅੰਦਰ ਹੁਣ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤਾਂ-ਮਿੱਤਰਾਂ ਨੂੰ ਮਿਲਣ ਜਾਣ ਦੀ ਖੁੱਲ ਦੇ ਦਿੱਤੀ ਗਈ ਹੈ | ਝੀਲਾਂ ਤੇ ਸਮੁੰਦਰ ਕੰਢੇ ਆਨੰਦ ਮਾਨਣ ਲਈ ਵੀ ਸਮਾਜਿਕ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੋਵੇਗੀ |ਦੱਸ ਦੇਈਏ ਕਿ ਪੂਰੀ ਦੁਨੀਆ ਚ ਲੌਕਡਾਊਨ ਅਜੇ ਵੀ ਚੱਲ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਇਰਸ ਇਸ ਸਮੇਂ ਅਮਰੀਕਾ ਚ ਅਜੇ ਵੀ ਆਪਣਾ ਪੂਰਾ ਪ੍ਰਭਾਵ ਬਣਾਇਆ ਹੋਇਆ ਹੈ ਜਿਸ ਕਰਕੇ ਸਾਰੇ ਵੱਡੇ ਅਧਾਰੇ ਤੇ ਵੱਡੀਆਂ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਬੰਦ ਹਨ।
