ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਦੇ ਠਠਾਰੀ ਥਾਣੇ ਵਿੱਚ ਤੈਨਾਤ ਇੱਕ ਗੁਰਸਿੱਖ ਥਾਣੇਦਾਰ ਇੰਦਰਜੀਤ ਸਿੰਘ ਅੱਜ ਕੱਲ੍ਹ ਖੂਬ ਚਰਚਾ ਵਿੱਚ ਹਨ। ਉਨ੍ਹਾਂ ਨੇ ਜੋ ਕੰਮ ਕੀਤਾ ਹੈ। ਉਸ ਨੇ ਉਨ੍ਹਾਂ ਨੂੰ ਮੁਸਲਮਾਨ ਭਾਈਚਾਰੇ ਵਿੱਚ ਵੀ ਹਰਮਨ ਪਿਆਰਾ ਬਣਾ ਦਿੱਤਾ ਹੈ।
ਇੰਦਰਜੀਤ ਸਿੰਘ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਨੂੰ ਪਵਿੱਤਰ ਕੁਰਾਨ ਵੰਡੇ ਉਨ੍ਹਾਂ ਦੇ ਰੋਜ਼ੇ ਖੁੱਲ੍ਹਵਾਏ ਅਤੇ ਰਮਜ਼ਾਨ ਦੇ ਮਹੀਨੇ ਦੀ ਮਹੱਤਤਾ ਦਾ ਵਰਣਨ ਕੀਤਾ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਮਹੀਨਾ ਰੂਹ ਨੂੰ ਖੁਸ਼ ਕਰਨ ਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਪਵਿੱਤਰ ਕੁਰਾਨ ਦੇ ਆਦੇਸ਼ਾਂ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਘਰ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ। ਦੱਸ ਦਈਏ ਕਿ ਮੁਸਲਮਾਨ ਭਾਈਚਾਰੇ ਲਈ ਇਹ ਰਮਜ਼ਾਨ ਦਾ ਮਹੀਨਾ ਹੈ। ਇਸ ਮਹੀਨੇ ਇਹ ਰੋਜ਼ੇ ਰੱਖਦੇ ਹਨ। ਥਾਣੇਦਾਰ ਇੰਦਰਜੀਤ ਸਿੰਘ ਨੇ ਇਨਸਾਨੀਅਤ ਦੇ ਤੌਰ ਤੇ ਇਸ ਭਾਈਚਾਰੇ ਦੇ ਲੋਕਾਂ ਲਈ ਪਿਆਰ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇੱਕ ਨਵੀਂ ਸੋਚ ਪੈਦਾ ਕਰਨ ਦਾ ਉਪਰਾਲਾ ਕੀਤਾ। ਇਸ ਲਈ ਉਨ੍ਹਾਂ ਨੇ ਖੁਦ ਮੁਸਲਮਾਨਾਂ ਦੇ ਰੋਜ਼ੇ ਖੁੱਲ੍ਹਵਾਏ। ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਪਵਿੱਤਰ ਕੁਰਾਨ ਦਿੱਤੇ। ਇਸ ਸਮੇਂ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੂਹ ਦੀ ਇਸ ਤਿਆਰੀ ਲਈ ਪਵਿੱਤਰ ਕੁਰਾਨ ਵੰਡੇ ਹਨ ਤਾਂ ਕਿ ਰਮਜ਼ਾਨ ਦੇ ਮਹੀਨੇ ਵਿੱਚ ਰੂਹ ਨੂੰ ਖੁਸ਼ ਕੀਤਾ ਜਾ ਸਕੇ। ਰੂਹ ਨੂੰ ਖੁਸ਼ ਕਰਨ ਲਈ ਕੁਰਾਨ ਦੇ ਆਦੇਸ਼ਾਂ ਨੂੰ ਮੰਨਣਾ ਜ਼ਰੂਰੀ ਹੈ। ਦੱਸ ਦਈਏ ਕਿ ਇੰਦਰਜੀਤ ਸਿੰਘ ਅਨੁਸਾਰ ਉਹ ਦੱਸਣਾ ਚਾਹੁੰਦੇ ਹਨ ਕਿ ਰੋਜ਼ੇ ਇਸ ਤਿਆਰੀ ਕੀ ਹੁੰਦਾ ਹੈ। ਰਮਜ਼ਾਨ ਦਾ ਮਹੀਨਾ ਕੀ ਹੁੰਦਾ ਹੈ। ਇਸ ਦਾ ਮਤਲਬ ਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਤਾਂ ਸਮਝਦੇ ਹਨ ਕਿ ਸਵੇਰੇ ਸੈਹਰੀ ਹੀ ਖਾਣੀ ਹੈ ਅਤੇ ਹੀ ਤਿਆਰੀ ਕਰਨੀ ਹੈ। ਇਸ ਦੇ ਵਿਚਕਾਰ ਕੋਈ ਪਾ-ਬੰ-ਦੀ ਨਹੀਂ ਹੈ। ਇਹ ਸਾਰੀ ਜਾਣਕਾਰੀ ਪਵਿੱਤਰ ਕੁਰਾਨ ਤੋਂ ਹੀ ਹਾਸਿਲ ਹੋ ਸਕਦੀ ਹੈ। ਇਸ ਲਈ ਕੁਰਾਨ ਦੇ ਆਦੇਸ਼ਾਂ ਨੂੰ ਸਮਝਣਾ ਜ਼ਰੂਰੀ ਹੈ। ਇੰਦਰਜੀਤ ਸਿੰਘ ਖੁਦ ਸਿੱਖੀ ਸਰੂਪ ਵਿਚ ਰਹਿੰਦੇ ਹਨ ਅਤੇ ਚਾਹੁੰਦੇ ਹਨ ਕਿ ਸਿੱਖੀ ਸਰੂਪ ਵਿੱਚ ਪੁਲਸ ਦਾ ਰੂਪ ਸਾਹਮਣੇ ਆਵੇ। ਇੱਕ ਸ਼ੇਅਰ ਸਿੱਖ ਸਰਦਾਰ ਵੀਰ ਲਈ।
