ਪੰਜਾਬ ਲਈ ਚੰਗੀ ਖਬਰ

ਪੰਜਾਬ ਚ ਵਾਹਿਗੁਰੂ ਦੀ ਕਿਰਪਾ ਨਾਲ ਕਰੋਨਾ ਦਾ ਪ੍ਰਭਾਵ ਦਿਨੋ-ਦਿਨ ਘੱਟ ਰਿਹਾ ਹੈ ਇਸ ਚ ਕੋਈ ਸ਼ੱਕ ਨਹੀਂ ਹੈ ਜਾਣਕਾਰੀ ਅਨੁਸਾਰ ਸ੍ਰੀ ਨਾਂਦੇੜ ਸਾਹਿਬ ਤੋਂ ਸੰਗਤਾਂ ਪਰਤਣ ਤੋਂ ਬਾਅਦ ਪੰਜਾਬ ‘ਚ ਇੱਕਦਮ ਕਰੋਨਾ ਕੇਸਾਂ ਦੀ ਗਿਣਤੀ ਵਧ ਗਈ ਸੀ ਪਰ ਹੁਣ ਪੰਜਾਬ ਲਈ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਕੁੱਲ ਕੇਸ ‘ਚੋਂ 82% ਠੀਕ ਹੋ ਚੁੱਕੇ ਹਨ। 17% ਵਿਅਕਤੀ ਦਾਖਲ ਹਨ। 1.93% ਲੋਕਾਂ ਦੀ mout ਹੋ ਚੁਕੀ ਹੈ। ਇਨ੍ਹਾਂ ‘ਚੋਂ ਕਈ ਹੋਰ ਸੂਬਿਆਂ ਦੇ ਹਨ ਜੋ ਪੰਜਾਬ ‘ਚ ਸੰਕਰਮਿਤ ਹੋਏ ਹਨ। 2068 ਮਰੀਜ਼ਾਂ ‘ਚੋਂ 1714 ਠੀਕ ਹੋ ਚੁੱਕੇ ਹਨ। 40 ਦੀ mout ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਚਾਰ ਜ਼ਿਲ੍ਹਿਆਂ ਪਠਾਨਕੋਟ, ਬਰਨਾਲਾ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਕੋਈ ਸਰਗਰਮ ਕੇਸ ਨਹੀਂ ਹੈ। 9 ਜ਼ਿਲ੍ਹਿਆਂ ਕਪੂਰਥਲਾ, ਬਠਿੰਡਾ, ਫਾਜ਼ਿਲਕਾ, ਮੋਗਾ, ਸੰਗਰੂਰ, ਹੁਸ਼ਿਆਰਪੁਰ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ ਵਿੱਚ 1 ਤੋਂ 5 ਸਰਗਰਮ ਕੇਸ ਹਨ। 9 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਮੁਕਤਸਰ, ਰੋਪੜ, ਫਤਿਹਗੜ ਸਾਹਿਬ, ਮਾਨਸਾ, ਫਰੀਦਕੋਟ ਵਿੱਚ 6 ਤੋਂ 90 ਸਰਗਰਮ ਕੇਸ ਹਨ। ਉਧਰ ਐਤਵਾਰ ਨੂੰ ਸੂਬੇ ‘ਚ 38 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕ-ਰਮਿਤ ਲੋਕਾਂ ਦੀ ਗਿਣਤੀ 2069 ਹੋ ਗਈ ਹੈ। ਇੱਕ ਬੱਚੇ ਦੀ mout ਹੋ ਗਈ। ਲੁਧਿਆਣਾ ਦੇ 6 ਸਾਲਾ ਜੁਵਾਕ ਦੀ ਚੰਡੀਗੜ੍ਹ ਪੀਜੀਆਈ ਵਿਖੇ mout ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਲੁਧਿਆਣਾ ਵਿੱਚ 23, ਨਵਾਂ ਸ਼ਹਿਰ ਵਿੱਚ 5, ਫਰੀਦਕੋਟ ਵਿੱਚ 4, ਅੰਮ੍ਰਿਤਸਰ ਅਤੇ ਜਲੰਧਰ ਵਿੱਚ 3-3 ਕੇਸ ਦਰਜ ਕੀਤੇ ਗਏ। ਜਲੰਧਰ, ਅੰਮ੍ਰਿਤਸਰ ਤੇ ਨਵਾਂ ਸ਼ਹਿਰ ਵਿਚ ਵਿਦੇਸ਼ਾਂ ਤੋਂ ਪਰਤੇ 7 ਐਨਆਰਆਈਜ਼ ਸਮੇਤ 9 ਵਿਅਕਤੀ ਸੰਕਰਮਿਤ ਪਾਏ ਗਏ। ਫਰੀਦਕੋਟ ਦੀਆਂ ਵੀ 4 ਸਕਾਰਾ-ਤਮਕ ਰਿਪੋਰਟਾਂ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਕਈ ਜ਼ਿਲ੍ਹਿਆਂ ‘ਚ ਬਹੁਤ ਘੱਟ ਸੈਂਪਲਿੰਗ ਕੀਤੀ ਗਈ। ਦੱਸ ਦਈਏ ਕਿ ਲੁਧਿਆਣਾ ਸਿਵਲ ਹਸਪ-ਤਾਲ ਵਿਖੇ ਐਤਵਾਰ ਨੂੰ 2 ਕਲਾਸ ਫੋਰ ਕਰਮਚਾਰੀ ਸਕਾਰਾਤਮਕ ਪਾਏ ਗਏ। ਇਸ ‘ਚ 1 ਔਰਤ ਤੇ 1 ਮਰਦ ਹੈ। ਇਹ ਔਰਤ ਮਦਰ ਚਾਈਲਡ ਹਸਪ-ਤਾਲ ਦੀ ਨਰਸਰੀ ਵਿੱਚ ਨੌਕਰੀ ਕਰਦੀ ਹੈ। ਇਸ ਤੋਂ ਇਲਾਵਾ 13 ਆਰਪੀਐਫ ਦੇ ਜਵਾਨ, 2 ਰੇਲਵੇ ਕਲੋਨੀ ਕਰਮਚਾਰੀ ਤੇ 6 ਹੋਰ ਵੀ ਸੰਕਰਮਿਤ ਪਾਏ ਗਏ।

Leave a Reply

Your email address will not be published. Required fields are marked *