ਨਿਊਜ਼ੀਲੈਂਡ ਦੇ ਲੋਕੀ ਸਿੱਖ ਭਾਈਚਾਰਾ ਦਾ ਕਰੇ ਨੇ ਧੰਨਵਾਦ ‘ਸਿੱਖ ਭਾਈਚਾਰੇ ਇਸ ਸਮੇਂ ਪੂਰੀ ਦੁਨੀਆ ਚ ਲੋੜਵੰਦਾਂ ਲਈ ਮੱਦਦ ਕਰ ਰਿਹਾ ਹੈ। ਕਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੱਡੀਆਂ ਸਿੱਖਾਂ ਸੰਸਥਾਵਾਂ ਵੱਡੇ ਪੱਧਰ ਤੇ ਇਸ ਔਖ ਸਮੇਂ ਲੋੜਵੰਦਾਂ ਦੀ ਮੱਦਦ ਕਰ ਰਹੀਆਂ ਹਨ ਦੱਸ ਦੇਈਏ ਕਿ ਨਿਊਜ਼ੀਲੈਂਡ ਚ ਸਿੱਖਾਂ ਨੇ ਆਪਣੇ ਸਿਧਾਤਾਂ ਤੇ ਚੱਲਦਿਆਂ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ।ਦੱਸ ਦੇਈਏ ਕਿ ਨਿਊਜ਼ੀਲੈਂਡ ‘ਚ ਕੋਰਨਾ ਕਾਰਨ ਤਾਲਾਬੰਦੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਜਦੋਂ ਬਹੁ-ਗਿਣਤੀ ਕਾਰੋਬਾਰ ਅਤੇ ਤਾਲਾਬੰਦੀ ਖੋਲ੍ਹ ਦਿੱਤੀ ਗਈ ਹੈ, ਇਸ ਔਖੇ ਸਮੇਂ ‘ਚ ਸਿੱਖ ਭਾਈਚਾਰਾ ਲੋੜਵੰਦਾਂ ਤੱਕ ਖਾਣ-ਪੀਣ ਦੀਆਂ ਵਸਤਾਂ ਪਹੁੰਚਾ ਰਿਹਾ ਹੈ | ਇਸੇ ਲੜੀ ਤਹਿਤ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵਲੋਂ ਵੱਖ-ਵੱਖ ਗੁਰੂਘਰਾਂ ਦੀਆਂ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਮਾਓਰੀ ਭਾਈਚਾਰੇ ਦੇ ਗੜ੍ਹ ਕਹੇ ਜਾਂਦੇ ਇਲਾਕੇ ਨਾਰੋਵਾਹੀਆਂ (ਨੇੜੇ ਹੈਮਿਲਟਨ) ‘ਚ ਜਾ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ | ਇਸ ਮੌਕੇ ਦਲਜੀਤ ਸਿੰਘ ਨੇ ਦੱਸਿਆ ਕਿ ਨਾਰੋਵਾਹੀਆਂ ਖੇਤਰ ‘ਚ ਮਾਓਰੀ ਕਿੰਗ ਦੇ ਨਾਲ-ਨਾਲ ਬਹੁ-ਗਿਣਤੀ ਇਨ੍ਹਾਂ ਦੀ ਬਹਾਦਰੀ ਰਹਿ ਰਹੀ ਹੈ ਅਤੇ ਮਾਓਰੀ ਕਿੰਗ ਨਾਲ ਹੋਏ ਤਾਲਮੇਲ ਤੋਂ ਬਾਅਦ ਅੱਜ ਇੱਥੇ ਆ ਕੇ ਮੁਫ਼ਤ ਫੂਡ ਬੈਗ, ਕੰਬਲ ਦਿੱਤੇ ਜਾ ਰਹੇ ਹਨ | ਦੱਸ ਦੇਈਏ ਕਿ ਕਨੇਡਾ ਚ ਵੀ ਸਿੱਖ ਜਥੇਬੰਦੀਆਂ ਵੱਡੇ ਵੱਡੇ ਪੱਧਰ ਤੇ ਜਸਟਿਨ ਟਰੂਡੋ ਨਾਲ ਮਿਲ ਕੇ ਦੇਸ਼ ਚ ਵੱਖ ਵੱਖ ਥਾਵਾਂ ਤੇ ਆਪਣੀਆਂ ਸੇਵਾਵਾਂ ਨਭਾ ਰਹੀਆਂ ਹਨ। ਜਿਸ ਦੇ ਕਾਰਨ ਪੂਰਾ ਨਿਊਜ਼ੀਲੈਂਡ ਤੇ ਪ੍ਰਧਾਨ ਮੰਤਰੀ ਤੱਕ ਸਿੱਖਾਂ ਦੀ ਸਿਫਤਾਂ ਕਰਦੇ ਨਜ਼ਰ ਆ ਰਹੇ ਹਨ।
ਸਿੱਖ ਧਰਮ ਚ ਸੇਵਾ ਦਾ ਬਹੁਤ ਜਿਆਦਾ ਮਹੱਤਵ ਹੈ ਇਹ ਦਾਤ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ੀ ਹੈ ਜੋ ਹਰ ਸਿੱਖ ਦੇ ਅੰਦਰ ਆਪਣੇ ਆਪ ਹੀ ਆ ਜਾਦੀ ਹੈ। ਪੂਰੀ ਦੁਨੀਆ ਚ ਸਿੱਖਾਂ ਭਾਈਚਾਰੇ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ।
