Home / ਦੁਨੀਆ ਭਰ / ਪੰਜਾਬ ਸਰਕਾਰ ਦੇ ਇਹ ਨਵੇਂ ਨਿਯਮਾਂ ਬਾਰੇ ਜਾਣ ਲਵੋ

ਪੰਜਾਬ ਸਰਕਾਰ ਦੇ ਇਹ ਨਵੇਂ ਨਿਯਮਾਂ ਬਾਰੇ ਜਾਣ ਲਵੋ

ਪੰਜਾਬ ‘ਚ 18 ਮਈ ਨੂੰ ਕਰਫਿਊ ਖ਼ਤਮ ਹੋ ਜਾਵੇਗਾ ਪਰ ਇਸ ਦੇ ਬਾਵਜੂਦ ਕੁਝ ਨਿਯਮ ਹਦਾਇਤਾਂ ਜਾਰੀ ਰਹਿਣਗੀਆਂ। ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਤੈਅ ਕੀਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਜ਼ੁਰ-ਮਾਨਾ ਲੱਗੇਗਾ। ਪੰਜਾਬ ਹੈਲਥ ਸਰਵਿਸਿਜ਼ ਦੀ ਨਿਰਦੇਸ਼ਕ ਡਾ. ਅਵਨੀਤ ਕੌਰ ਨੇ ਐਪੀਡੇਮਿਕ ਡਿਜ਼ੀਜ਼ ਐਕਟ 1897 ਦੇ ਨਿਯਮ 12(9) ਤਹਿਤ ਪੂਰੇ ਪੰਜਾਬ ਲਈ ਜ਼ਰੂਰੀ ਨਿਯਮ ਲਾਗੂ ਕੀਤੇ ਹਨ। ਜੋ ਵੀ ਨਿਯਮ ਬਣਦੇ ਹਨ ਸਾਡੀ ਤੇ ਸਮਾਜ ਦੀ ਭਲਾਈ ਲਈ ਹੀ ਬਣਦੇ ਹਨ। ਸੋ ਆਓ ਸਾਰੇ ਇਨ੍ਹਾਂ ਦੀ ਪਾਲਣਾ ਕਰੀਏ ਤੇ ਮੁੜ ਤੋਂ ਤੰਦ-ਰੁਸਤ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰੀਏ। ਇਸ ਤਹਿਤ ਹਰ ਵਿਅਕਤੀ ਨੂੰ ਜਨਤਕ ਸਥਾਨ, ਗਲੀਆਂ, ਦਫ਼ਤਰ, ਬਾਜ਼ਾਰ ਜਾਂਦੇ ਸਮੇਂ ਸੂਤੀ ਕੱਪੜੇ ਨਾਲ ਮੂੰਹ ਢੱਕਣਾ ਜਾਂ ਟ੍ਰਿਪਲ ਲੇਅਰ ਮਾਸਕ ਪਹਿਣਨਾ ਲਾਜ਼ਮੀ ਹੈ। ਕਿਸੇ ਵੀ ਵਾਹਨ ‘ਚ ਸਫ਼ਰ ਕਰ ਰਹੇ ਵਿਅਕਤੀ ਲਈ ਮਾਸਕ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਹੋਮ ਕੁਆਰੰਟੀਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 500 ਰੁਪਏ ਜ਼ੁਰ-ਮਾਨਾ ਲੱਗੇਗਾ। ਜੇਕਰ ਕੋਈ ਜਨਤਕ ਸਥਾਨ ‘ਤੇ ਥੁੱਕਦਾ ਹੈ ਤਾਂ ਉਸ ਤੋਂ 100 ਰੁਪਏ ਜ਼ੁਰਮਾਨਾ ਲਿਆ ਜਾਵੇਗਾ। ਇਹ ਸਾਰੇ ਨਿਯਮ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਦਫ਼ਤਰ ਜਾਂ ਹੋਰ ਕੰਮ ਵਾਲੀ ਥਾਂ ‘ਤੇ ਵੀ ਮਾਸਕ ਪਹਿਣ ਕੇ ਰੱਖਣਾ ਹੋਵੇਗਾ। ਮਾ-ਸਕ ਦੇ ਤੌਰ ‘ਤੇ ਘਰ ‘ਚ ਸੂਤੀ ਕੱਪੜੇ ਤੋਂ ਬਣਿਆ ਮਾਸਕ, ਰੁਮਾਲ, ਦੁਪੱਟਾ ਜਾਂ ਪਰਨਾ ਵਰਤਿਆ ਜਾ ਸਕਦਾ ਹੈ। ਜੇਕਰ ਕੋਈ ਜਨਤਕ ਸਥਾਨ ‘ਤੇ ਬਿਨਾਂ ਮਾਸਕ ਜਾਂਦਾ ਹੈ ਤਾਂ ਉਸ ਤੋਂ 200 ਰੁਪਏ ਜ਼ੁਰਮਾ-ਨਾ ਵਸੂਲਿਆ ਜਾਵੇਗਾ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ‘ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਔਖ ਕਾਰਨ ਦੇਸ਼ਭਰ ਵਿੱਚ ਲਾਗੂ ਲਾਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਐਨ.ਡੀ.ਐਮ.ਏ. ਨੇ ਰਾਜਾਂ ਨੂੰ ਪੱਤਰ ਲਿਖ ਕੇ 31 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਲਾਕਡਾਊਨ ਦੇ ਚੌਥੇ ਪੜਾਅ ‘ਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਜਾਰੀ ਰਹੇਗੀ। ਮੈਟਰੋ ਸੇਵਾਵਾਂ ‘ਤੇ ਰੋਕ ਜਾਰੀ ਰਹੇਗੀ । ਗ੍ਰਹਿ ਮੰਤਰਾਲਾ ਵਲੋਂ ਜਾਰੀ ਗਾਇਡਲਾਈਨ ‘ਚ ਕਿਹਾ ਗਿਆ ਹੈ ਕਿ ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ, ਸਕੂਲ ਕਾਲਜ ਬੰ-ਦ ਰਹਿਣਗੇ।

error: Content is protected !!