ਦੱਸ ਦਈਏ ਕਿ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਕ-ਰੋਨਾ ਮਹਾ-ਮਾਰੀ ਨੂੰ ਲੈ ਕੇ ਇਹਤਿਆਦ ਵਰਤਦਿਆਂ ਪੁਲਸ ਕਰਮਚਾਰੀਆਂ ਨੇ ਨਾਕਿਆਂ ਤੇ ਪੂਰੀ ਮੁਸਤੈਦੀ ਨਾਲ ਸਖ-ਤੀ ਕਰ ਰੱਖੀ ਸੀ ਪਰ ਬੀਤੇ ਕੁਝ ਦਿਨਾਂ ਤੋਂ ਕਰ-ਫਿਊ ‘ਚ ਢਿੱਲ ਹੋਣ ਕਾਰਣ ਤੇ ਹੁਣ ਕਰ-ਫਿਊ ਖੁੱਲ੍ਹ ਜਾਣ ਕਾਰਨ ਅੱਜ ਘੱਟ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿਨ ਪਹਿਰੇ ਦੀਆਂ ਸੰਗਤਾਂ ਨਾਲ ਕੁਝ ਬਾਹਰੀ ਸੰਗਤਾਂ ਵੀ ਦਰਸ਼ਨਾ ਲਈ ਗਈਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ ਤੇ ਗੁਰੂ ਪਾਤਸ਼ਾਹ ਅੱਗੇ ਗੁਰਦੁਆਰਿਆਂ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਨੇ ਛਬੀਲ ‘ਤੇ ਠੰਢੇ ਜਲ ਦੀ ਸੇਵਾ,ਜੂਠੇ ਬਰਤਨ ਮਾਂਜਣ ਦੀ ਸੇਵਾ, ਜੌੜਿਆਂ ਦੀ ਸੇਵਾ ਦੇ ਇਲਾਵਾ ਇਸ਼ਨਾਨ ਦੀ ਸੇਵਾ ਕੀਤੀ।ਸੰਗਤਾਂ ਦੀ ਕੁਝ ਆਮਦ ਹੋਣ ਕਾਰਣ
ਅੱਜ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਵੀ ਫਾਸਲਾ ਰੱਖਦੇ ਹੋਏ ਕੁਝ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਲੰਬਾ ਸਮਾਂ ਲੰਗਰ ਹਾਲ ‘ਚ ਸੁੰਨ-ਸਾਨ ਛਾਈ ਰਹਿਣ ਦੇ ਬਾਅਦ ਅੱਜ ਕੁਝ ਚਹਿਲ-ਪਹਿਲ ਜਾਪੀ। ਸੇਵਾਦਾਰਾਂ ਨੇ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪੁ ਜਪਾਉਂਦਿਆਂ ਲੰਗਰ ਛਕਾਇਆ। ਲੰਗਰ ਛੱਕ ਕੇ ਸੰਗਤਾਂ ਤ੍ਰਿਪਤ ਹੋਈਆਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਤੇਰਾ ਛੁਕਰ ਹੈ ਕਹਿੰਦੀਆਂ ਦਿਖਾਈ ਦਿੱਤੀਆਂ। ਕਰ-ਫਿਊ ਖੁਲ੍ਹੱਣ ਕਾਰਨ ਸੰਗਤਾਂ ਭਾਰੀ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਪਰ ਕੁਝ ਸੰਗਤਾਂ ਦੇ ਅੰਦਰ ਦਰਸ਼ਨ ਕਰਨ ਜਾਣ ਦੇਣ ਉਪਰੰਤ ਬਾਅਦ ‘ਚ ਪੁਲਸ ਕਰਮ-ਚਾਰੀਆਂ ਨੇ ਸ-ਖ਼ਤੀ ਵਰਤਦਿਆਂ ਰੋ-ਕਣਾ ਸ਼ੁਰੂ ਕਰ ਦਿੱਤਾ।
ਇਸ ਉਪਰੰਤ ਸੰਗਤਾਂ ਪੁਲਸ ਨਾ-ਕਿਆਂ ‘ਤੇ ਦਰਸ਼ਨਾਂ ਲਈ ਘੰਟਿਆਂ ਬੱਧੀ ਇੰਤ-ਜ਼ਾਰ ਕਰਦੀਆਂ ਰਹੀਆਂ ਤੇ ਅਖੀਰ ਨਿ-ਰਾਸ਼ ਹੋ ਕੇ ਵਾਪਸ ਘਰਾਂ ਨੂੰ ਪਰਤ ਗਈਆਂ।
