ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਗੀਆਂ ਅਨੋਖੀਆਂ ਮਸ਼ੀਨਾਂ

ਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲੀਆਂ ਮਸ਼ੀਨਾਂ, ਚੱਲਣਗੀਆਂ ਪੈਰਾਂ ਨਾਲ ‘ਦੱਸ ਦਈਏ ਕਿ ਕਰਫਿਊ ਹਟਣ ਤੋਂ ਬਾਅਦ ਦਰਬਾਰ ਸਾਹਿਬ ਰੌਣਕਾਂ ਸ਼ੁਰੂ ਹੋ ਗਈਆਂ ਹਨ।ਕੁਦਰਤ ਦੇ ਅਨੋਖੇ ਨਜ਼ਾਰੇ ‘ਚ ਸੰਗਤਾਂ ਨੇ ਕੀਤੇ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰੇ ਗੇਟਾਂ ਤੇ ਹੱਥ ਸੈਨੀਟਾਈਜ਼ ਕਰਨ ਵਾਲੀਆਂ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾ ਲਗਾਈਆਂ ਗਈਆਂ ਹਨ, ਜਿਨ੍ਹਾਂ ਨਾਲ ਸੰਗਤਾਂ ਖੁਦ ਪੈਰ ਨਾਲ ਪੁਸ਼ ਸਟੈੱਪ ਦਬਾ ਕੇ ਸੈਨੀਟਾਈਜ਼ ਕਰਦੀਆਂ ਹਨ। ਯਾਦ ਰਹੇ ਕਿ ਪਹਿਲਾਂ ਪਹਿਲ ਸੇਵਾਦਾਰਾਂ ਵੱਲੋਂ ਹੱਥਾਂ ‘ਚ ਸੈਨੀਟਾਈਜ਼ ਬੋਤਲਾਂ ਫੜਕੇ ਹੱਥ ਸਾਫ਼ ਕਰਵਾਏ ਜਾਂਦੇ ਸਨ ਜਿਸ ਨਾਲ ਇਕ ਤਾਂ ਉਸ ਨੂੰ ਲਗਾਤਾਰ ਸਾਰੀ ਦਿਹਾੜੀ ਖਲੌਣਾ ਪੈਂਦਾ ਸੀ ਤੇ ਦੂਸਰਾ ਇਨ-ਫੈਕ-ਸ਼ਨ ਹੋਣ ਦਾ ਡਰ ਰਹਿੰਦਾ ਸੀ। ਪਰ ਹੁਣ ਸੰਗਤਾਂ ਖੁਦ ਹੀ ਪੁੱਸ਼ ਸਟੈੱਪ ਦਬਾ ਕੇ ਹੱਥ ਸੈਨੇ-ਟਾਈਜ਼ ਕਰ ਰਹੀਆਂ ਹਨ। ਦੱਸ ਦਈਏ ਕਿ ਲਗਭਗ ਦੋ ਮਹੀਨੇ ਬੀਤ ਜਾਣ ਬਾਅਦ ਜ-ਨਤਾ ਕਰ-ਫਿਊ ‘ਚ ਕੁਝ ਢਿੱਲ ਦੇਣ ਕਾਰਣ ਦੋ ਤਿੰਨ ਦਿਨਾਂ ਤੋਂ ਸੰਗਤਾਂ ਵੱਡੀ ਮਾਤਰਾ ‘ਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਂਦੀਆਂ ਸਨ ਪਰ ਪੁਲਸ ਵੱਲੋਂ ਹਮੇਸ਼ਾ ਇਹਤਿਆਦ ਵਰਤਦਿਆਂ ਸ-ਖ਼-ਤੀ ਕੀਤੀ ਜਾ ਰਹੀ ਹੈ। ਅੱਜ ਤਿਨ ਪਹਿਰੇ ਦੀਆਂ ਸੰਗਤਾਂ ਦੇ ਇਲਾਵਾ ਟਾਵੀਆਂ-ਟਾਵੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਪਰ ਵੱਡੀ ਗਿਣਤੀ ‘ਚ ਸੰਗਤਾਂ ਨਿਰਾ-ਸ਼ ਹੋ ਕੇ ਘਰਾਂ ਨੂੰ ਪਰਤੀਆਂ। ਦੱਸ ਦਈਏ ਕਿ ਅੱਜ ਤਿਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਦੇ ਇਲਾਵਾ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੇ ਵੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਨ ਉਪਰੰਤ ਇਸ਼ਨਾਨ ਦੀ ਸੇਵਾ, ਛਬੀਲ਼ ‘ਤੇ ਠੰਢੇ ਜਲ ਦੀ ਸੇਵਾ, ਲੰਗਰ ਦੀ ਸੇਵਾ ਦੇ ਇਲਾਵਾ ਜੌੜੇ ਘਰ ਵਿਖੇ ਸੇਵਾ ਨਿਭਾਈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭਨਾ ਤੇ ਕਿਰਪਾ ਬਣਾਈ ਰੱਖਣਾ ਜੀ ।

Leave a Reply

Your email address will not be published. Required fields are marked *