ਦੱਸ ਦਈਏ ਕਿ ਤਾਲਾਬੰਦੀ ਦਾ ਤੀਜਾ ਪੜਾਅ ਖ਼ਤਮ ਹੋਣ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਲੌਕਡਾਊਨ 4.0 ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਤਾਲਾਬੰਦੀ ਦੇ ਚੌਥੇ ਪੜਾਅ ਵਿਚ 30 ਜ਼ਿਲ੍ਹਿਆਂ ਅਤੇ ਮਿਊਂਸਪਲ ਖੇਤਰਾਂ ਵਿਚ ਕੋਈ ਰਾਹਤ ਨਾ ਦੇਣ ਦੀ ਗੱਲ ਕਹੀ ਗਈ ਹੈ।ਦੇਸ਼ ਵਿਚ ਅੱਜ ਤੋਂ ਲੌਕਡਾਊਨ 3.0 ਖਤਮ ਹੋ ਰਿਹਾ ਹੈ ਅਤੇ ਕੱਲ੍ਹ ਤੋਂ ਲੌਕਡਾਊਨ 4.0 ਦੌਰਾਨ ਲੋਕਾਂ ਨੂੰ ਕਾਫੀ ਛੋਟਾਂ ਮਿਲ ਸਕਦੀਆਂ ਹਨ, ਜਿਸ ਨਾਲ ਆਰਥਿਕ ਸਰਗਰਮੀਆਂ ’ਚ ਵੀ ਵਾਧਾ ਹੋਵੇਗਾ। ਪਰ ਇਸ ਲੌਕਡਾਊਨ ਦੌਰਾਨ ਅਜੇ ਦੇਸ਼ ਵਿਚ 30 ਅਜਿਹੇ ਜ਼ਿਲੇ ਹਨ ਜਿਥੇ ਲੌਕਡਾਊਨ ਦੌਰਾਨ ਸਖਤੀ ਰਹਿ ਸਕਦੀ ਹੈ ਤੇ ਪੰਜਾਬ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਅਜੇ ਵੀ ਲੌਕਡਾਊਨ 4.0 ਦੌਰਾਨ ਜ਼ਿਆਦਾ ਢਿੱਲ ਨਹੀਂ ਮਿਲੇਗੀ ਅਤੇ ਪਹਿਲਾਂ ਵਾਂਗ ਹੀ ਸਖ-ਤੀ ਜਾਰੀ ਰਹੇਗੀ। ਇਹ ਗੁਰੂ ਨਗਰੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਪਰ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ’ਚ ਕਰੋਨਾ ਪਾਜ਼ੀ-ਟਿਵ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਸੀ। ਇਸੇ ਲਈ ਅਜੇ ਇਥੇ ਸਖ਼-ਤੀ ਜਾਰੀ ਰਹੇਗੀ। ਬਾਕੀ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਕੰਟੇਨਮੈਂਟ ਜ਼ੋਨ ਹੋਣਗੇ, ਉੱਥੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਮਿਲੇਗੀ। ਰੈੱਡ ਜ਼ੋਨ ਦੇ ਕੰਟੇਨਮੈਂਟ ਇਲਾਕਿਆਂ ਵਿੱਚ ਢਿੱਲ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਬਾਕੀ ਸਥਾਨਾਂ ’ਤੇ ਜ਼ਿੰਦਗੀ ਮੁੜ ਲੀਹ ਉੱਤੇ ਆਉਣ ਦੀ ਕੋਸ਼ਿਸ਼ ਕਰੇਗੀ। ਦੱਸਣਯੋਗ ਹੈ ਕਿ ਭਾਰਤ ਵਿਚ ਪੰਜਾਬ ਦੇ ਅੰਮ੍ਰਿਤਸਰ, ਮਹਾਰਾਸ਼ਟਰ ਦੇ ਬ੍ਰਿਹਨਮੁੰਬਈ, ਥਾਣੇ, ਪੁਣੇ, ਸੋਲਾਪੁਰ, ਨਾਸ਼ਿਕ, ਔਰੰਗਾਬਾਦ ਤੇ ਪਾਲਘਰ, ਤਾਮਿਲਨਾਡੂ ’ਚ ਗ੍ਰੇਟਰ ਚੇਨਈ, ਤਿਰੂਵੱਲੂਰ, ਕੁੱਡਾਲੋਰ, ਚੇਂਗਲਪੱਟੂ, ਅਰਿਯਾਲੂਰ ਅਤੇ ਵਿੱਲੂਪੁਰਮ, ਗੁਜਰਾਤ ’ਚ ਅਹਿਮਦਾਬਾਦ, ਸੂਰਤ, ਵੜੋਦਰਾ, ਰਾਜਸਥਾਨ ’ਚ ਜੈਪੁਰ, ਜੋਧਪੁਰ ਅਤੇ ਉਦੇਪੁਰ, ਪੱਛਮੀ ਬੰਗਾਲ ’ਚ ਕੋਲਕਾਤਾ ਅਤੇ ਹਾਵੜਾ, ਮੱਧ ਪ੍ਰਦੇਸ਼ ’ਚ ਇੰਦੌਰ ਅਤੇ ਭੋਪਾਲ, ਉੱਤਰ ਪ੍ਰਦੇਸ਼ ’ਚ ਆਗਰਾ ਅਤੇ ਮੇਰਠ,
ਤੇਲੰਗਾਨਾ ’ਚ ਗ੍ਰੇਟਰ ਹੈਦਰਾਬਾਦ, ਆਂਧਰਾ ਪ੍ਰਦੇਸ਼ ’ਚ ਕੁਰਨੂਲ ਅਤੇ ਓੜੀਸ਼ਾ ’ਚ ਬੇਰਹਾਮਪੁਰ ਅਜਿਹੇ ਇਲਾਕੇ ਹਨ ਜਿਥੇ ਲੌਕਡਾਊਨ 4.0 ਦੌਰਾਨ ਵੀ ਸ-ਖਤੀ ਰਹਿ ਸਕਦੀ ਹੈ। ਦੱਸ ਦੇਈਏ ਕਿ ਪਿਛਲੀ ਵਾਰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ ਕਰਨ ਦੌਰਾਨ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਦੇਸ਼ ਵਿਚ ਕਿੰਨਾ ਚਿਰ ਲੌਕਡਾਊਨ ਲੱਗਾ ਰਹੇਗਾ। ਪਰ ਇਸ ਵਾਰ ਲੌਕਡਾਊਨ ਵਿਚ ਰਿਆਇਤਾਂ ਮਿਲਣ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਹਨ।
