ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਜਿਥੇ ਗੋਰੇ ਵੀ ਨੌਕਰੀ ਕਰਨ ਆਉਂਦੇ ਸੀ

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਥੇ ਗੋਰੇ ਵੀ ਨੌਕਰੀ ਕਰਨ ਆਉਂਦੇ ਸੀ ‘ਮਾਣ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ।।ਇਹ ਇੱਕ ਇਤਿਹਾਸਕ ਸੱਚਾਈ ਹੈ ਕਿ 19ਵੀਂ ਸਦੀ ਦੇ ਆਰੰਭਿਕ ਚਾਰ ਦਹਾਕਿਆਂ ਦੌਰਾਨ ਪੰਜਾਬ ਦੀ ਧਰਤੀ ਤੇ ਸਥਾਪਤ ‘ਖਾਲਸਾ ਰਾਜ’ ਦੀ ਖੁਸ਼ਹਾਲੀ ਅਤੇ ਅਮੀਰੀ ਦੇ ਚਰਚੇ ਬਰਤਾਨੀਆਂ ਦੇ ਮਹਿਲਾਂ ਵਿੱਚ ਵੀ ਹੁੰਦੇ ਸਨ। ਮਹਾਰਾਜੇ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਉਨੀਵੀਂ ਸਦੀ ਦਾ ਭਾਰਤ ਦਾ ਸਭ ਤੋਂ ਮਹਿੰਗਾ ਵਿਆਹ ਸੀ ਅਤੇ ਇਸ ਵਿੱਚ ਮਹਿਮਾਨ ਅੰਗਰੇਜ ਅਫਸਰਾਂ ਦੀਆਂ ਅੱਖਾਂ ਖਾਲਸਾ ਰਾਜ ਦੀ ਅਜੀਮ ਸ਼ਾਨੋ-ਸ਼ੌਕਤ ਅਤੇ ਅਮੀਰੀ ਵੇਖ ਕੇ ਅੱਡੀਆਂ ਰਹਿ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਭਾਰਤੀ ਖਿੱਤੇ ਦਾ ਅਜਿਹਾ ਪਹਿਲਾ ਬਾਦਸ਼ਾਹ ਸੀ ਜਿਸ ਕੋਲ ਨੌਕਰੀ ਕਰਨ ਲਈ ਫਰਾਂਸ, ਇਟਲੀ, ਅਮਰੀਕਾ ਅਤੇ ਬ੍ਰਿਟੇਨ ਆਦਿ ਤੋਂ ਫੌਜ ਅਤੇ ਪ੍ਰਬੰਧਕੀ ਗੁਣ ਰੱਖਣ ਵਾਲੇ ਲੋਕ ਪਹੁੰਚ ਕਰਦੇ ਸਨ।ਜਨਰਲ ਕਲਾਉਡੇ ਅਗਸਤੇ ਕੋਟ (ਫਰੈਂਚ)- ਫਰਾਂਸ ਦਾ ਜੰਮਪਲ ਅਗਸਤੇ ਕੋਟ 20 ਸਾਲ ਦੀ ਉਮਰ ਵਿੱਚ ਨੈਪੋਲੀਅਨ ਦੀ ਫੌਜ ਵਿੱਚ ਭਰਤੀ ਹੋਇਆ ਪਰ 1815 ਵਿੱਚ ਵਾਟਰਲੂ ਦੀ jang ਵਿੱਚ ਹਾਰ ਤੋਂ ਬਾਅਦ ਨੌਕਰੀ ਤੋਂ ਵਿਹਲਾ ਹੋ ਗਿਆ। 1818 ਵਿੱਚ ਇਸਨੇ ਫਰਾਂਸ ਛੱਡ ਦਿੱਤਾ ਅਤੇ ਬਗਦਾਦ ਵਿੱਚ ਪਰਸ਼ੀਅਨ ਫੌਜ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।ਇੱਥੇ ਹੀ ਉਹ ਇਟਾਲੀਅਨ ਕਰਨਲ ਪਾਉਲੋ ਇਵੇਟਬਲ ਨੂੰ ਮਿਲਿਆ ਅਤੇ ਇਹ ਦੋਵੇਂ ਚੰਗੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ 1827 ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਪਹੁੰਚ ਗਏ।ਇਸ ਦਾ ਲੰਮਾ ਫੌਜੀ ਤਜਰਬਾ ਇਸ ਦੇ ਕੰਮ ਆਇਆ ਅਤੇ ਮਹਾਰਾਜੇ ਨੇ ਇਸ ਨੂੰ ਫੌਜ ਦੇ ਤੋਪਖਾਨੇ ਵਿੱਚ ਤੋਪ-ਚੀਆਂ ਨੂੰ ਸਿਖਲਾਈ ਦੇਣ ਦੀ ਜਿੰਮੇਵਾਰੀ ਦਿੱਤੀ। ਇਸ ਤੋਂ ਇਲਾਵਾ ਸ. ਲਹਿਣਾ ਸਿੰਘ ਮਜੀਠੀਆ ਨਾਲ ਮਿਲ ਕੇ ਇਹ ਕਾਰ-ਤੂਸ, ਬੰ-ਦੂਕਾਂ ਅਤੇ ਤੋ-ਪਾਂ ਬਣਾਉਣ ਵਾਲੇ ਕਾਰਖਾਨੇ ਦੇ ਕੰਮ ਦੀ ਨਜਰਸਾਨੀ ਵੀ ਕਰਦਾ ਸੀ। ਇਹ ਹਥਿਆਰ ਬਣਾਉਣ ਦੇ ਮਾਮਲੇ ਵਿੱਚ ਤਕਨੀਕੀ ਅਤੇ ਵਿਗਿਆਨਕ ਢੰਗ ਦੀ ਸੂਝਬੂਝ ਰੱਖਦਾ ਸੀ। ਜਦ ਇਸਨੇ ਕਾਰਖਾਨੇ ਵਿੱਚ ਪਹਿਲਾ ਫਿਊਜ ਵਾਲਾ ਬੰਬ ਤਿਆਰ ਕਰਵਾਇਆ ਤਾਂ ਮਹਾਰਾਜੇ ਨੇ ਇਸਨੂੰ 30,000 ਰੁ. ਦਾ ਨਕਦ ਇਨਾਮ ਦਿੱਤਾ। ਜਾਗੀਰ ਤੋਂ ਇਲਾਵਾ ਇਸਨੂੰ 2500 ਰੁ. ਮਹੀਨਾ ਤਨਖਾਹ ਮਿਲਦੀ ਸੀ। ਖਾਲਸਾ ਫੌਜ ਨੂੰ ਬਿਹਤਰ ਤੋ-ਪਾਂ ਅਤੇ ਵਧੀਆ ਤੋਪ-ਚੀ ਉਪਲਬਧ ਕਰਾਉਣ ਵਿੱਚ ਇਸਦਾ ਸਭ ਤੋਂ ਜਿਆਦਾ ਯੋਗਦਾਨ ਸੀ ।ਦੱਸ ਦਈਏ ਕਿ BBC ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮੰਨਿਆ ਪਿਛਲੇ 500 ਸਾਲਾਂ ਦਾ ਸਭ ਤੋਂ ਮਹਾਨ ਸ਼ਾਸਕ ਦੱਸਿਆ ਹੈ।

Leave a Reply

Your email address will not be published. Required fields are marked *