18 ਤਰੀਕ ਤੋਂ ਪੰਜਾਬ ਵਿੱਚ ਨਹੀਂ ਹੋਵੇਗਾ ਕਰਫ਼ਿਊ ,ਲਾਕਡਾਊਨ ਰਹੇਗਾ ਜਾਰੀ – ਮੁੱਖ ਮੰਤਰੀ ਕੈਪਟਨ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਕਿਹਾ ਕਿ 18 ਤਰੀਕ ਤੋਂ ਪੰਜਾਬ ਵਿੱਚ ਕਰਫ਼ਿਊ ਨਹੀਂ ਹੋਵੇਗਾ ਪਰ 31 ਮਈ ਤੱਕ ਲਾਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 18 ਮਈ ਤੋਂ ਪੰਜਾਬ ਵਿੱਚ ਆਵਾਜਾਈ ਵੀ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੈਡ ਜੋਨ, ਓਰੇਂਜ ਜੋਨ ਅਤੇ ਗ੍ਰੀਨ ਜੋਨ ਖ਼ਤਮ ਕੀਤੇ ਜਾਣਗੇ। ਇਸ ਲਈ ਉਹ ਕੇਂਦਰ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੰਫਾਇਨਮੈਂਟ ਅਤੇ ਨਾਨ ਕੰਨਫਾਇਨਮੈਂਟ ਏਰੀਆ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ।ਦੱਸਣਯੋਗ ਹੈ ਕਿ ਕੰਨਫਾਇਨਮੈਂਟ ਮਤਲਬ ਉਹ ਇਲਾਕਾ ਜਿੱਥੇ ਕੋਰੋਨਾ ਦੇ ਕੇਸ ਹਨ ਅਤੇ ਨਾਨ ਕੰਨਫਾਇਨਮੈਂਟ ਉਹ ਇਲਾਕਾ ਜਿੱਥੇ ਕੋਰੋਨਾ ਦੇ ਕੇਸ ਨਹੀਂ ਹਨ। ਹੁਣ ਕੈਪਟਨ ਸਰਕਾਰ ਕੰਨਫਾਇਨਮੈਂਟ ਇਲਾਕੇ ਨੂੰ ਛੱਡ ਕੇ ਬਾਕੀ ਇਲਾਕੇ ਖੋਲ੍ਹਣ ਦੀ ਤਿਆਰੀ ‘ਚ ਹੈ ਤਾਂ ਜੋ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਸਕੂਲ ਖੋਲ੍ਹਣ ਦੇ ਹਾਲੇ ਹੱਕ ‘ਚ ਨਹੀਂ ਹਨ। ਜਿਸ ਕਰਕੇ ਪੰਜਾਬ ‘ਚ ਫ਼ਿਲਹਾਲ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ ,ਕਿਉਂਕਿ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਦੀ ਜਿੰਮੇਵਾਰੀ ਹੈ।ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਕਿਹਾ ਕਲਾਸ ‘ਚ ਬੱਚਿਆਂ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਸੰਭਵ ਨਹੀਂ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਐਨ.ਆਰ.ਆਈ ਵਿਦੇਸ਼ ਤੋਂ ਪੰਜਾਬ ਵਿੱਚ ਆਉਣਗੇ ,ਉਨ੍ਹਾਂ ਦਾ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ। ਦੱਸ ਦੇਈਏ ਕਿ ਜੇਕਰ ਉਹ ਪਾਜ਼ੀਟਿਵ ਆਉਣੇ ਹਨ ਤਾਂ ਹਸਪ-ਤਾਲ ਦਾਖ਼ਲ ਕੀਤਾ ਜਾਵੇਗਾ ,ਨਹੀਂ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਪਵੇਗਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
