ਅੰਮ੍ਰਿਤਸਰ ਸਾਹਿਬ ਚ ਨੌਕਰੀ ਜਾਣ ਕਰਕੇ ਨੌਜਵਾਨ ਨੇ ਚੁੱਕਿਆ ਇਹ ਕਦਮ

ਦੱਸ ਦਈਏ ਕਿ ਦੇਸ਼ ਵਿਚ ਚਲ ਰਹੀ ਤਾਲਾਬੰਦੀ ਦੇ ਮਾ-ੜੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਵਿਚ ਸਬ ਤੋਂ ਜਿਆਦਾ ਨੁਕ-ਸਾਨ ਮਜਦੂਰ ਵਰਗ ਤੇ ਮਿਡਲ ਕਲਾਸ ਦਾ ਹੋਇਆ ਜਿਨ੍ਹਾਂ ਲਈ ਹੁਣ ਆਪਣਾ ਗੁਜਾਰਾ ਕਰਨਾ ਵੀ ਔਖਾ ਹੋਇਆ ਪਿਆ| ਇਸ ਤਰਾਂ ਦੀ ਹੀ ਇਕ ਅਣ-ਹੋਣੀ ਅੰਮ੍ਰਿਤਸਰ ਵਿਚ ਦੇਖਣ ਨੂੰ ਮਿਲੀ ਜਿਥੇ ਇਕ ਮਸ਼ਹੂਰ ਕਪੜੇ ਦੇ ਸ਼ੋਰੂਮ ਵਿਚ ਕਮ ਕਰਦੇ ਮੁੰਡੇ ਨੇ ਨੌਕਰੀ ਤੋਂ ਜਵਾਬ ਮਿਲਣ ਕਾਰਨ ਅੱਜ ਆਪਣੀ ਜੀਵਨ ਲੀ-ਲਾ ਸਮਾ-ਪਤ ਕਰ ਲਈ| ਨੌਜਵਾਨ ਆਪਣੇ ਪਿੱਛੇ ਇਕ ੮ ਸਾਲ ਦਾ ਬਚਾ, ਪਤਨੀ ਤੇ ਮਾਂ ਛੱਡ ਗਿਆ|
ਨੌਜਵਾਨ ਦੀ ਪਤਨੀ ਨੇ ਰੋਂ-ਦੇ ਰੋਂ-ਦੇ ਦਸਿਆ ਕਿ ਤਾਲਾਬੰਦੀ ਕਰਕੇ ਓਹਨਾ ਦਾ ਪਤੀ ਜਿਸ ਸ਼ੋਰੋਮ ਵਿਚ ਕਮ ਕਰਦਾ ਸੀ ਓਹ ਬੰਦ ਪਿਆ ਸੀ ਪਰ ਹੁਣ ਜਦੋ ਦੁਕਾਨਾਂ ਖੁਲਣ ਦਾ ਸਰਕਾਰ ਨੇ ਐਲਾਨ ਕੀਤਾ ਤਾ ਓਹਨਾ ਦੇ ਪਰਿਵਾਰ ਨੂੰ ਹੋਂਸਲਾ ਬਣਿਆ| ਓਹਦੇ ਪਤੀ ਨੇ ਮਾਲਕ ਨੂੰ ਪੁੱਛਿਆ ਕਿ ਉਹ ਕਦੋ ਤੋਂ ਦੁਕਾਨ ਤੇ ਆ ਸਕਦਾ ਤਾ ਸ਼ੋਰੂਮ ਦੇ ਮਾਲਕ ਨੇ ਓਹਨੂੰ ਲਾਰਾ ਲਾ ਲੈ ਘਰ ਹੀ ਬੈਠਣ ਵਾਸਤੇ ਕਿਹਾ | ਇਸ ਨਾਲ ਓਹਦੇ ਪਤੀ ਨੂੰ ਝਟ-ਕਾ ਲਗਾ ਤੇ ਉਸਨੇ ਇਹ ਮੰਦ-ਭਾਗਾ ਕਦਮ ਚੁੱਕ ਲਿਆ | ਦੱਸ ਦਈਏ ਕਿ ਨੌਜਵਾਨ ਦੀ ਪਤਨੀ ਨੇ ਇਹ ਵੀ ਦਸਿਆ ਕਿ ਉਹ ਘਰ ਦਾ ਗੁਜਾਰਾ ਚਲਾਉਣ ਲਈ ਦੋਵੇ ਪਤੀ ਪਤਨੀ ਕਮ ਕਰਦੇ ਸਨ ਪਰ ਤਾਲਾਬੰਦੀ ਕਰਕੇ ਓਹਨਾ ਦੇ ਕੰਮ ਬੰਦ ਸਨ ਤੇ ਸੈਲਰੀ ਨਾ ਮਿਲਣ ਕਰਕੇ ਘਰ ਦਾ ਗੁਜਾਰਾ ਚਲਾਉਣਾ ਵੀ ਔਖਾ ਹੋ ਗਿਆ ਸੀ ਹਾਲਾਂਕਿ ਉਸ ਦੇ ਪਤੀ ਮੈ ਬ੍ਰੇਡ, ਬੰਦ ਤਕ ਵੇਚ ਕੇ ਘਰ ਦਾ ਗੁਜਾਰਾ ਚਲਾਉਣ ਦੀ ਕੋਸ਼ਿਸ਼ ਕੀਤੀ| ਨੌਜਵਾਨ ਦੀ ਮਾਂ ਨੇ ਕਿਹਾ ਕਿ ਉਸਨੇ ਆਪਣੇ ਏਰੀਏ ਦੇ ਕਈ ਸਿਆਸਤਦਾਨਾਂ ਦੇ ਘਰ ਜਾ ਜਾ ਕੇ ਤਰਲੇ ਕੱਢੇ ਕਿ ਓਹਨਾ ਦੇ ਘਰ ਰਾਸ਼ਨ ਨਹੀਂ ਹੈ ਕੁਝ ਮੱਦਦ ਕੀਤੀ ਜਾਵੇ ਪਰ ਕਿਸੇ ਨੇ ਵੀ ਮੱਦਦ ਨਾ ਕੀਤੀ ਤੇ ਅਜੇ ਓਹਨਾ ਦੇ ਮੁੰਡੇ ਨੂੰ ਇਸ ਤੰਗੀ ਕਰਕੇ ਇਹ ਕਦਮ ਚੁੱਕ ਲਿਆ | ਨੌਜਵਾਨ ਦੀ ਪਤਨੀ ਨੇ ਇਹ ਵੀ ਦਸਿਆ ਕਿ ਓਹਨਾ ਨੂੰ ਕਰਜਦਾਰ ਬੜਾ ਪ੍ਰੇਸ਼ਾਨ ਕਰਦੇ ਸਨ ਤੇ ਇਹ ਤਾਲਾਬੰਦੀ ਦੌਰਾਨ ਵੀ ਵਿਆਜ ਦੇਣ ਦੇ ਫੋਨ ਕਰਦੇ ਰਹਿੰਦੇ ਸਨ ਜਿਸ ਨਾਲ ਓਹਦਾ ਪਤੀ ਦਿਮਾਗੀ ਤੋਰ ਤੇ ਪ੍ਰੇ-ਸ਼ਾਨ ਸੀ| ਕੁਜ ਲੋਕਾ ਨੇ ਇਸ ਪੋਸਟ ਤੇ ਇਸ ਤਰਾਂ ਕਮੈਂਟ ਕੀਤੇ ਕਿ “ਜਿਹੜੇ ਬੰਦੇ ਫੈਕਟਰੀਆ ਦੇ ਵਿੱਚ ਹੱਡ ਤੋ ਸਾਰਾ ਦਿਨ ਮਿਹਨਤ ਕਰਦੇ ਨੇ ਇਨਾ ਲੋਕਾ ਊਨਾ ਵਾਸਤੇ ਦੋ ਵਕਤ ਦੀ ਰੋਟੀ ਨਹੀ ਕਿ ਫਇਦਾ ਕੋਠੀਆ ਕਾਰਾ ਜਮੀਨ ਜਇਦਾਦਾ ਦਾ ਭੁੱਖੇ ਨੂੰ ਰੋਟੀ ਨਹੀ ਸਕਦੇ ਵੱਡੇ 2 ਫੈਕਟਰੀਆ ਦੇ ਮਾਲਕ ਸ਼ੋ ਰੋਮਾ ਦੇ ਮਾਲਕ ਲੇਵਰ ਦੇ ਸਿਰ ਸਬ ਕੁੱਝ ਬਣਾ ਲਿਆ ਊਨਾ ਵਾਸਤੇ ਦੋ ਵਕਤ ਦੀ ਰੋਟੀ ਨਹੀ ਸ਼ਰਮ ਆਊਣੀ ਚਹੀਦੀ ਹੈ ਆਪ ਸਬ ਕੁੱਝ ਕਰਦੇ ਨੇ ਪਰ ਗਰੀਬ ਲਈ ਰੋਟੀ ਨਹੀ ਕਿੱਦਾ ਦਾ ਯਮਾਨਾ ਆ ਗਿਆ ਲੋਕ ਚੜਦੇ ਸਰੂਜ ਨੂੰ ਸਲਾਮ ਕਰਦੇ ਨੇ|” ਦੱਸ ਦਈਏ ਫਿਲਹਾਲ ਪੁਲਿਸ ਨੇ 174 ਦਾ ਮੁਕ-ਦਮਾ ਦ-ਰਜ ਕਰ ਕੇ ਅਗੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਅਗਲੀ ਕਾਰਵਾਈ ਤੋਂ ਬਾਅਦ ਹੀ ਇਸ ਮਾਮਲੇ ਹੋਰ ਪਤਾ ਲੱਗਣਾ ਹੈ।

Leave a Reply

Your email address will not be published. Required fields are marked *