ਦੱਸ ਦਈਏ ਕਿ ਕ-ਰੋਨਾ ਵਾਇ-ਰਸ ਦੇ ਮੱਦੇਨਜ਼ਰ ਤਾਲਾਬੰਦੀ ਦੇ ਚੌਥੇ ਪੜਾਅ ਦਾ ਐਲਾਨ (16 ਮਈ) ਨੂੰ ਕੀਤੇ ਜਾਣ ਦਾ ਐਲਾਨ ਹੈ ਅਤੇ ਇਹ ਪਿਛਲੀ ਤਾਲਾਬੰਦੀ ਨਾਲੋਂ ਪੂਰੀ ਤਰਾਂ ਵੱਖਰਾ ਅਤੇ ਨਵੀਂ ਕਿਸਮ ਦਾ ਹੋਵੇਗਾ | ਸੂਤਰਾਂ ਨੇ ਕਿਹਾ ਕਿ ਇਹ ਇਸ ਕਰ ਕੇ ਵੀ ਅਲੱਗ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਰਾਸ਼ਟਰ ਨੂੰ ਸੰਬੋਧਨ ਨਹੀਂ ਕਰਨਗੇ ਪਰ ਸਿਰਫ ਨਵੇਂ ਦਿਸ਼ਾ-ਨਿਰਦੇਸ਼ ਹੀ ਜਾਰੀ ਕੀਤੇ ਜਾਣਗੇ | ਇਹ ਦਿਸ਼ਾ- ਨਿਰਦੇਸ਼ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਜਾ ਸਕਦੇ ਹਨ | ਦੇਸ਼ ਭਰ ‘ਚ 25 ਮਾਰਚ ਨੂੰ ਤਾਲਾਬੰਦੀ ਕੀਤੀ ਗਈ ਸੀ ਅਤੇ ਇਹ 14 ਅਪ੍ਰੈਲ ਨੂੰ ਖਤਮ ਹੋਣੀ ਸੀ ਪਰ ਉਸ ਸਮੇਂ ਤਾਲਾਬੰਦੀ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਸੀ ਅਤੇ ਫਿਰ ਦੁਬਾਰਾ ਇਸ ਨੂੰ 17 ਮਈ ਤੱਕ ਵਧਾ ਦਿੱਤਾ ਗਿਆ ਸੀ | ਤਾਲਾਬੰਦੀ 4.0 ਦਾ ਕੇਂਦਰ ਅਰਥ ਵਿਵਸਥਾ ਨੂੰ ਮੁੜ ਲੀਹ ‘ਤੇ ਲੈ ਕੇ ਆਉਣਾ ਹੋਵੇਗਾ ਤੇ ਨਾਗਰਿਕਾਂ ਨੂੰ ਮੁਢਲੇ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ | ਨਿਯਮਾਂ ‘ਚ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਹਿਨਣਾ ਸ਼ਾਮਿਲ ਹੋਵੇਗਾ | ਤੇਜ਼ੀ ਨਾਲ ਮੁੜ ਸ਼ੁਰੂ ਹੋ ਰਹੀਆਂ ਰੇਲ ਸੇਵਾਵਾਂ ਤੇ ਘਰੇਲੂ ਉਡਾਣਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਤਾਲਾਬੰਦੀ ਦੇ ਚੌਥੇ ਪੜਾਅ ‘ਚ ਵਧੇਰੇ ਰਾਹਤ ਤੇ ਢਿੱਲ ਵੇਖਣ ਨੂੰ ਮਿਲੇਗੀ | ਹਾਲਾਂਕਿ ਢਿੱਲ ਤੇ ਰਾਹਤਾਂ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੇ ਹਾਟ-ਸਪਾਟਾਂ ਦੀ ਪਛਾਣ ਕਰਕੇ ਫੈਸਲਾ ਲੈਣ ਲਈ ਕਿਹਾ ਗਿਆ ਹੈ | ਸਕੂਲ, ਕਾਲਜ, ਸ਼ਾਪਿੰਗ ਮਾਲ ਤੇ ਸਿਨੇਮਾ ਹਾਲ ਦੇਸ਼ ‘ਚ ਕਿਤੇ ਵੀ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ, ਪਰ ਕਰੋਨਾ ਕੰਟੇਨਮੈਂਟ ਖੇਤਰਾਂ ਨੂੰ ਛੱਡ ਸੈਲੂਨ, ਨਾਈ ਦੀਆਂ ਦੁਕਾਨਾਂ ਤੇ ਐਨਕਾਂ ਦੀਆਂ ਦੁਕਾਨਾਂ ਨੂੰ ਰੈਡ ਜ਼ੋਨ ‘ਚ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ | ਇਸ ਸਬੰਧੀ ਕੇਂਦਰ ਸਰਕਾਰ ਦੇ ਵਿਚਾਰ-ਵਿਮਰਸ਼ ‘ਚ ਸ਼ਾਮਿਲ ਇਕ ਅਧਿਕਾਰੀ ਨੇ ਦੱਸਿਆ ਕਿ ਤਾਲਾਬੰਦੀ ਦੇ ਚੌਥੇ ਪੜਾਅ ‘ਚ ਗਰੀਨ ਜ਼ੋਨ ‘ਚ ਸਭ ਕੁਝ ਖੁੱਲ੍ਹਣ ਦੇ ਨਾਲ ਬਹੁਤ ਸਾਰੀ ਢਿੱਲ ਤੇ ਰਾਹਤ ਦਿੱਤੀ ਜਾਵੇਗੀ, ਔਰੰਜ ਜ਼ੋਨ ‘ਚ ਬਹੁਤ ਸੀਮਿਤ ਪਾਬੰਦੀਆਂ ਹੋਣਗੀਆਂ ਜਦਕਿ ਰੈੱਡ ਜ਼ੋਨ ਦੇ ਸਿਰਫ ਕੰਟੇਨਮੈਂਟ ਖੇਤਰਾਂ ‘ਚ ਹੀ ਸਖ਼-ਤ ਪਾਬੰ-ਦੀਆਂ ਹੋਣਗੀਆਂ |
ਹਾਲਾਂਕਿ ਅੰਤਿਮ ਸੇਧਾਂ ਸੂਬਾ ਸਰਕਾਰਾਂ ਦੀ ਸਿਫਾਰਸ਼ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੀਆਂ ਜਾਣਗੀਆਂ | ਅਧਿਕਾਰੀਆਂ ਅਨੁਸਾਰ ਪੰਜਾਬ, ਪੱਛਮੀ ਬੰਗਾਲ, ਮਹਾਰਾਸ਼ਟਰ, ਆਸਾਮ ਤੇ ਤੇਲੰਗਾਨਾ ਚਾਹੰੁਦੇ ਹਨ ਕਿ ਤਾਲਾਬੰਦੀ ਜਾਰੀ ਰਹੇ ਜਦਕਿ ਇਨ੍ਹਾਂ ‘ਚੋਂ ਕੁਝ ਚਾਹੰੁਦੇ ਹਨ ਕਿ ਉਨ੍ਹਾਂ ਨੂੰ ਕਰੋਨਾ ਵਾਇ-ਰਸ ਦੀ ਸਥਿਤੀ ਨੂੰ ਵੇਖਦੇ ਹੋਏ ਜ਼ਿਲਿ੍ਹਆਂ ਦੀ ਗਰੀਨ, ਔਰੰਜ ਤੇ ਰੈੱਡ ਤਹਿਤ ਜ਼ੋਨਿੰਗ ਕਰਨ ਦਾ ਅਧਿਕਾਰ ਦਿੱਤਾ ਜਾਵੇ | ਅਧਿਕਾਰੀਆਂ ਨੇ ਦੱਸਿਆ ਕਿ ਕੋਈ ਵੀ ਸੂਬਾ ਤਾਲਾਬੰਦੀ ਨੂੰ ਮੁਕੰਮਲ ਤੌਰ ‘ਤੇ ਨਹੀਂ ਹਟਾਉਣਾ ਚਾਹੁੰਦਾ, ਪਰ ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੇ ਹੱਕ ‘ਚ ਵੀ ਹਨ | ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
