ਦੋ ਮਹੀਨੇ ਬਾਅਦ ਪਰਤੀ ਅੰਮ੍ਰਿਤਸਰ ਦੇ ਬਾਜ਼ਾਰਾਂ ‘ਚ ਰੌਣਕ ਦੇਖੋ ਤਸਵੀਰਾਂਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ‘ਚ 52 ਦਿਨ ਲਗਾਤਾਰ ਚੱਲੇ ਕਰਫਿਊ ਤੋਂ ਬਾਅਦ ਹੁਣ ਸਰਕਾਰ ਵੱਲੋਂ ਜੋ ਰਿਆਇਤਾਂ ਪ੍ਰਚੂਨ ਦੇ ਦੁਕਾਨਦਾਰਾਂ ਨੂੰ ਦਿੱਤੀਆਂ ਗਈਆਂ ਹਨ, ਇਸ ਤੋਂ ਬਾਅਦ ਸੁੰਨ-ਸਾਨ ਪਏ ਅੰਮ੍ਰਿਤਸਰ ਦੇ ਬਾਜਾਰਾਂ ‘ਚ ਰੌਣਕ ਤਾਂ ਪਰਤੀ ਹੈ ਪਰ ਗਾਹਕ ਹਾਲੇ ਬਾਜ਼ਾਰਾਂ ਵੱਲ ਮੂੰਹ ਨਹੀਂ ਕਰ ਰਹੇ। ਦੱਸ ਦਈਏ ਕਿ ਅੰਮ੍ਰਿਤਸਰ ‘ਚ ਲੰਬਾ ਸਮਾਂ ਚੱਲੇ ਕਰਫ਼ਿਊ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ ਜਿਸ ਤਹਿਤ ਭੀੜ ਭਾੜ ਵਾਲੇ ਬਾਜ਼ਾਰਾਂ ਨੂੰ ਗਰੁੱਪ ਵਾਈਜ਼ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ।ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਪੁਲਿਸ ਨੇ ਇਨ੍ਹਾਂ ਖੁੱਲ੍ਹੇ ਬਾਜ਼ਾਰਾਂ ਦੇ ਵਿੱਚ ਆਪਣੀ ਪੈਟਰੋਲਿੰਗ ਵੀ ਵਧਾ ਦਿੱਤੀ ਹੈ ਤੇ ਪੁਲਿਸ ਦੀਆਂ ਪਾਰਟੀਆਂ ਨਾਲ ਨਾਲ ਲੋਕਾਂ ਨੂੰ ਅਨਾਊਂਸਮੈਂਟ ਕਰਕੇ ਇਹਤਿਆਤ ਰੱਖਣ ਦੀ ਅਪੀਲ ਵੀ ਕਰ ਰਹੀਆਂ ਹਨ। ਇਸ ਦੌਰਾਨ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਹਾਲ ਬਾਜ਼ਾਰ ਮਾਰਕੀਟ ਦੇ ਵਿੱਚ ਅੱਜ ਰੌਣਕ ਪਰਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ A,B,C ਗਰੁੱਪ ਬਣਾਏ ਗਏ ਹਨ। ਹਰ ਦੁਕਾਨਦਾਰ ਨੂੰ ਹਫ਼ਤੇ ਵਿੱਚ ਦੋ ਦਿਨ ਦੁਕਾਨਾਂ ਖੋਲਣ ਦੀ ਇਜਾਜ਼ਤ ਹੈ। ਕਈ ਦੁਕਾਨਦਾਰਾਂ ਨੇ ਇਸ ਤੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਸਾਮਾਨ ਲੈਣ ਲਈ ਆਏ ਗ੍ਰਾਹਕਾਂ ਨੇ ਵੀ ਸਰਕਾਰ ਵੱਲੋਂ ਚੁੱਕੇ ਕਦਮਾਂ ਤੇ ਤਸੱਲੀ ਪ੍ਰਗਟਾਈ। ਤੁਹਾਨੂੰ ਦੱਸ ਦੇਈਏ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਚ ਪਹਿਲਾ ਨਾਲੋਂ ਬਹੁਤ ਵਧੀਆ ਹਾਲਾਤ ਹੋ ਗਏ ਹਨ
ਦੱਸ ਦੇਈਏ ਕਿ ਕਰੋਨਾ ਦੇ ਮਰੀਜਾਂ ਦੀਆਂ ਰਿਪੋਰਟਾਂ ਲਗਾਤਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਨੈਗੇਟਿਵ ਆ ਰਹੀਆਂ ਹਨ ਅੱਜ ਵੀ ਕਾਫੀ ਵੱਡੀ ਗਿਣਤੀ ਚ ਰਿਪੋਰਟਾਂ ਨੈਗੇਟਿਵ ਆਈਆਂ ਹਨ
