ਕਿਸਾਨਾਂ ਲਈ 1500 ਕਰੋੜ ਰੁਪਏ ਦੀ ਮਨਜ਼ੂਰੀ

ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੇ ਮੱਦੇਨਜ਼ਰ, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਨੇ ਸਾਲ 2020-21 ਦੇ ਦੌਰਾਨ ਰਾਜ ਸਹਿਕਾਰੀ ਬੈਂਕਾਂ, ਖੇਤਰੀ ਦਿਹਾਤੀ ਬੈਂਕਾਂ ਅਤੇ ਸੂਖਮ ਵਿੱਤ ਸੰਸਥਾਵਾਂ (SLF) ਨੂੰ ਤਰਲਤਾ(liquidity ) ਸਹਾਇਤਾ ਪ੍ਰਦਾਨ ਕਰਨ ਲਈ ਦੇਸ਼ ਭਰ ਵਿੱਚ 25,000 ਕਰੋੜ ਰੁਪਏ ਦੀ ਇੱਕ ਵਿਸ਼ੇਸ਼ ਤਰਲਤਾ ਸਹੂਲਤ (SLF) ਉਪਲਬਧ ਕਰਵਾਈ ਹੈ। ਇਸਦਾ ਮਕਸਦ ਇਸ ਔਖ ਦੇ ਸਮੇਂ ਦੌਰਾਨ ਵੀ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀਬਾੜੀ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਜ਼ੇ ਦੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਬਣਾਉਣ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਬਾਰਡ ਦੇ ਖੇਤਰੀ ਦਫ਼ਤਰ ਦੇ ਚੀਫ਼ ਜਨਰਲ ਮੈਨੇਜਰ, ਐਸ. ਜੇ. ਪੀ. ਐਸ. ਬਿੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ, ਨਾਬਾਰਡ ਨੇ ਨੇ ਇਸ ਫੰਡ ਦੇ ਤਹਿਤ 1500 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਸ ਰਾਸ਼ੀ ਵਿਚੋਂ 1000 ਕਰੋੜ ਰੁਪਏ ਦੀ ਰਕਮ ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਅਤੇ 500 ਕਰੋੜ ਰੁਪਏ ਪੰਜਾਬ ਗ੍ਰਾਮੀਣ ਬੈਂਕ ਨੂੰ ਮਨਜ਼ੂਰ ਕੀਤੀ ਗਈ ਹੈ। ਦੱਸ ਦਈਏ ਕਿ ਨਾਬਾਰਡ ਨੇ ਹੁਣ ਤੱਕ ਪੰਜਾਬ ਵਿੱਚ 1100 ਕਰੋੜ ਰੁਪਏ ਰਕਮ ਵੰਡ ਦਿੱਤੀ ਗਈ ਹੈ। ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਪੀ.ਏ.ਸੀ.ਐੱਸ. ਦੁਆਰਾ ਕਿਸਾਨਾਂ ਦੇ ਖੇਤੀਬਾੜੀ ਅਤੇ ਹੋਰ ਗਤੀਵਿਧੀਆਂ ਲਈ ਸਹਾਇਤਾ ਲਈ 1000 ਕਰੋੜ ਰੁਪਏ ਅਤੇ ਰਾਜ ਗ੍ਰਹਿ ਬੈਂਕ ਨੂੰ ਰਾਜ ਵਿੱਚ ਖੇਤੀਬਾੜੀ ਕਾਰਜਾਂ ਲਈ 100 ਕਰੋੜ ਰੁਪਏ ਜਾਰੀ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕਿ ਬਿੰਦਰਾ ਨੇ ਦੱਸਿਆ ਕਿ ਇਹ ਫੰਡ ਇਨ੍ਹਾਂ ਬੈਂਕਾਂ ਨੂੰ ਦਿੱਤੀ ਗਈ ਤਰਲਤਾ(liquidity ) ਸਹਾਇਤਾ ਹੈ। ਇਹ ਸਹਾਇਤਾ ਮੁਸ਼ਕਲ ਸਥਿਤੀ ਵਿੱਚ ਸਾਉਣੀ ਦੀਆਂ ਫਸਲਾਂ ਦੇ ਸੁਚੱਜੇ ਢੰਗ ਨਾਲ ਉਨ੍ਹਾਂ ਦੇ ਖੇਤੀਬਾੜੀ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਰਜ਼ੇ ਦਾ ਨਿਰੰਤਰ ਪ੍ਰਵਾਹ ਯਕੀਨੀ ਬਣਾਇਆ ਜਾ ਸਕੇ। ਦੱਸ ਦਈਏ ਕਿ ਇਸ ਸਮੇਂ ਜ਼ਿਆਦਾਤਰ ਆਰਥਿਕ ਗਤੀਵਿਧੀਆਂ ਲੌਕਡਾਊਨ ਹੋਣ ਕਾਰਨ ਬੈਕਾਂ ਨੂੰ ਤਰਲਤਾ(liquidity ) ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਬਾਰਡ ਵੱਲੋਂ ਬੈਂਕਾਂ ਨੂੰ ਦਿੱਤੀ ਜਾ ਰਹੀ ਇਸ ਸਹਾਇਤਾ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਜਿਸ ਨਾਲ ਕਿਸਾਨ ਫਸਲ ਦੀ ਵਾਢੀ ਦੇ ਬਾਅਦ ਦੇ ਕੰਮਾਂ ਤੇ ਸਾਉਣੀ ਦੀ ਫਸਲ ਦੀ ਤਿਆਰੀ ਕੰਮ ਬਿਨਾਂ ਦਿੱਕਤ ਦੇ ਸ਼ੁਰੂ ਕਰ ਸਕਣਗੇ। ਕਿਸਾਨ ਭਰਾਵਾਂ ਨਾਲ ਇਹ ਜਾਣਕਾਰੀ ਜਰੂਰ ਸਾਝੀ ਕਰੋ ਜੀ ।

Leave a Reply

Your email address will not be published. Required fields are marked *