ਸਿਰਫ਼ ਇਨ੍ਹਾਂ ਥਾਵਾਂ ‘ਤੇ ਹੋਵੇਗਾ ਲੌਕਡਾਊਨ-4 ਦੇਖੋ ਕੇਂਦਰ ਸਰਕਾਰ ਦਾ ਨਵਾਂ ਪਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਲੌਕਡਾਊਨ ਦਾ ਚੌਥਾ ਗੇੜ ਸਿਰਫ਼ ਕੁਝ ਹੌਟਸਪੌਟ ਇਲਾਕਿਆਂ ਤਕ ਹੀ ਸੀਮਤ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤੀਜਾ ਗੇੜ 17 ਮਈ ਨੂੰ ਖਤਮ ਹੋਵੇਗਾ। ਇਸ ਤੋਂ ਅਗਲੀ ਰਣਨੀਤੀ ‘ਤੇ ਬੁੱਧਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ. ਹਰਸ਼ਵਰਧਨ ਸਮੇਤ ਕਈ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ। ਦੱਸ ਦਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਮੰਤਰੀਆਂ ਨੇ ਲੌਕਡਾਊਨ ਪੂਰੇ ਜ਼ਿਲ੍ਹੇ ‘ਚ ਲਾਗੂ ਕਰਨ ਦੀ ਬਜਾਇ ਹੌਟਸਪੌਟ ਇਲਾਕਿਆਂ ਤਕ ਸੀਮਤ ਕਰਨ ‘ਤੇ ਸਹਿਮਤੀ ਜਤਾਈ। ਦੱਸ ਦੇਈਏ ਕਿ ਹਾਲਾਂਕਿ ਵਾਇ-ਰਸ ਕਈ ਹਿੱਸਿਆਂ ‘ਚ ਹੋਣ ‘ਤੇ ਪੂਰੇ ਜ਼ਿਲ੍ਹੇ ‘ਚ ਲੌਕਡਾਊਨ ਲਾਗੂ ਰਹੇਗਾ। ਇਸ ਤੋਂ ਇਲਾਵਾ ਆਪਣੇ ਸੂਬਿਆਂ ‘ਚ ਪਰਤੇ ਮਜ਼-ਦੂਰਾਂ ਨੂੰ ਤਤਕਾਲ ਰੁਜ਼ਗਾਰ ਦੇਣ ਲਈ ਮਨਰੇਗਾ ਤੇ ਸੜਕ ਪ੍ਰੋਜੈ-ਕਟ ਆਦਿ ‘ਚ ਤੇਜ਼ੀ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ। ਬੈਠਕ ਦੌਰਾਨ ਵੱਡੇ ਸ਼ਹਿਰਾਂ ‘ਚ ਸੈਨੇਟਾਈਜ਼ੇਸ਼ਨ ਤੇ ਸੋਸ਼ਲ ਡਿਸਟੈਂਸਿੰਗ ਨਾਲ ਜਨਤਕ ਆਵਾਜਾਈ ਸ਼ੁਰੂ ਕਰਨ ‘ਤੇ ਵੀ ਸਹਿਮਤੀ ਬਣੀ। ਸਰਕਾਰ ਪਹਿਲਾਂ ਹੀ ਕੁਝ ਥਾਵਾਂ ‘ਤੇ ਰੇਲ ਸੇਵਾ ਸ਼ੁਰੂ ਕਰ ਚੁੱਕੀ ਹੈ ਤੇ ਹਵਾਈ ਸੇਵਾਵਾਂ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਮਹਾਨਗਰਾਂ ਦੀ ਸਥਿਤੀ ਨੂੰ ਦੇਖਦਿਆਂ ਬੱਸ ਤੇ ਟੈਕਸੀ ਸੇਵਾ ਸ਼ੁਰੂ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਣ ਬਾਰੇ ਸਲਾਹ ਮਸ਼-ਵਰਾ ਕੀਤਾ ਗਿਆ।
ਦੱਸਣਯੋਗ ਹੈ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੌਥੇ ਲੌਕਡਾਊਨ ਦਾ ਸੰਕੇਤ ਦਿੱਤਾ ਹੈ ਉਦੋਂ ਤੋਂ ਹਰ ਇਕ ਦੇ ਜ਼ਹਿਨ ‘ਚ ਇਹੀ ਸਵਾਲ ਹੈ ਕਿ ਆਖਿਰ ਕਦੋਂ ਤਕ ਰਹੇਗਾ ਲੌਕਡਾਊਨ ਤੇ ਪਹਿਲਾਂ ਨਾਲੋਂ ਕੀ ਬਦਲਾਅ ਹੋਵੇਗਾ।।ਦੱਸ ਦਈਏ ਕਿ ਆਮ ਵਰਗ ਨੂੰ ਲੌਕਡਾ-ਊਨ ਖਤਮ ਹੋਣ ਦੀ ਸਭ ਤੋਂ ਵੱਧ ਉਡੀਕ ਹੈ।
