ਮਨਪ੍ਰੀਤ ਬਾਦਲ ਦੇ ਪਿਤਾ ਜੀ ਨਹੀਂ ਰਹੇ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਖਜ਼ਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸ੍ਰ.ਗੁਰਦਾਸ ਸਿੰਘ ਬਾਦਲ ਜੀ ਅੱਜ ਅ-ਕਾਲ ਚਲਾਣਾ ਕਰ ਗਏ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਦੱਸ ਦਈਏ ਕਿ ਇਸ ਸੰਬੰਧੀ ਖੁਦ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਪੋਸਟ ਸਾਝੀ ਕਰਕੇ ਆਪਣਾ Dukh ਸ਼ਾਝਾ ਕੀਤਾ ਉਨ੍ਹਾਂ ਨੇ ਲਿਖਿਆ “” ਦੁ-ਖੀ ਹਿਰ-ਦੇ ਨਾਲ ਸੂਚਿਤ ਕਰਦੇ ਹਾਂ ਕਿ ਸਾਡੇ ਬਹੁਤ ਸਤਿਕਾਰ ਯੋਗ ਮੇਰੇ ਪਿਤਾ ਸ. ਗੁਰਦਾਸ ਸਿੰਘ ਬਾਦਲ ਜੀ ਅਕਾਲ ਚਲਾਣਾ ਕਰ ਗਏ ਹਨ ।ਉਹਨਾਂ ਦੀ ਉਮਰ ੯੦ ਸਾਲ ਸੀ ।ਮਾਰਚ ਦੇ ਮਹੀਨੇ ਵਿੱਚ ਮੇਰੇ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਸਿ-ਹਤ ਜਿਆਦਾ ਵਿ-ਗੜ੍ਹ ਗਈ ਸੀ | ਜਿਸ ਉਪਰੰਤ ਉਹਨਾਂ ਨੂੰ ਮੋਹਾਲੀ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਉਹਨਾਂ ਦਾ ਸਸ-ਕਾਰ ਅੱਜ ਸਾਡੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ | ਨਿੱਜੀ ਪਰਵਾਰ ਤੋਂ ਇਲਾਵਾ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਸਸ-ਕਾਰ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨ ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ (90),ਦੀ ਸਿ-ਹਤ ਕਾਫੀ ਸਮੇਂ ਤੋਂ ਖ਼-ਰਾਬ ਚੱਲ ਰਹੀ ਸੀ ਉਨ੍ਹਾਂ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸ-ਪਤਾਲ ਵਿੱਚ ਹੋ ਰਿਹਾ ਸੀ। ਇੱਥੇ ਇਹ ਦੱਸ ਦੇਈਏ ਕਿ ਲਗਭਗ ਇਕ ਮਹੀਨਾ ਪਹਿਲਾਂ ਮਨਪ੍ਰੀਤ ਬਾਦਲ ਦੇ ਮਾਤਾ ਹਰਮਿੰਦਰ ਕੌਰ ਬਾਦਲ ਦੀ ਸਿਰ ਦੇ ਕੈਂ-ਸਰ ਕਾਰਨ ਇਸ ਦੁਨੀਆਂ ਨੂੰ ਅਲ-ਵਿਦਾ ਕਹਿ ਗਏ ਸਨ ।
ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਗੁਰਦਾਸ ਬਾਦਲ ਨੂੰ ਆਪਣੇ ਜੀਵਨ ਸਾਥੀ ਦੇ ਚਲੇ ਜਾਣ ਕਾਰਨ ਵੱਡਾ ਸਦ-ਮਾ ਲੱਗਿਆ ਹੈ।ਵਾਹਿਗੁਰੂ ਮਿਹਰ ਕਰੇ ਪਰਿਵਾਰ ਤੇ ਭਾਣਾ ਮੰਨਣ ਦਾ ਬਲ ਬਖਸ਼ਣ ਪਰਿਵਾਰ ਨੂੰ।
