ਕਰੋਨਾ ਤੇ ਮਾਤ ਪਾਉਣ ਲਈ ਦਿਨ ਚ ਦੋ ਵਾਰ ਜਾਪ ਕਰਦੀ ਹੈ ਇਹ ਤਿੰਨ ਸਾਲਾ ਦੀ ਬੱਚੀ ‘ਇਸ ਔਖ ਦੇ ਸਮੇਂ ਨਾਲ ਨਜਿੱਠਣ ਲਈ ਜਿੱਥੇ ਸਾਡਾ ਸਿਹਤ ਵਿਭਾਗ ਮ-ਰੀ-ਜ਼ਾਂ ਦੀ ਦੇਖਭਾਲ ਲਈ ਕੰਮ ਕਰ ਰਿਹਾ ਹੈ ਉਥੇ ਹੀ ਇਸ ਬੀਮਾਰੀ ਤੋਂ ਨਿਜਾਤ ਪਾਉਣ ਲਈ ਪ੍ਰਭਾਵ ਵਾਲੇ ਲੋਕਾਂ ਕੋਲ ਪ੍ਰਮਾਤਮਾ ਦਾ ਹੀ ਓਟ ਆਸਰਾ ਬਚਿਆ ਹੈ। ਇਸੇ ਤਰ੍ਹਾਂ ਅਬੋਹਰ ਇਲਾਕੇ ਨਾਲ ਸਬੰਧਤ ਅਤੇ ਜਲਾਲਾਬਾਦ ਦੇ ਸਿਵਲ ਹਸਪ-ਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾ-ਖਲ ਤਿੰਨ ਸਾਲਾ ਅਮਾਨਤ ਆਪਣੀ ਅਤੇ ਆਪਣੇ ਪਰਿਵਾਰ ਦੀ ਸਲਾਮਤੀ ਲਈ ਦਿਨ ‘ਚ ਦੋ ਵਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ। ਉਧਰ ਇਸ ਬੱਚੀ ਦੇ ਜਾਪ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਜਾਣਕਾਰੀ ਦਿੰਦੇ ਹੋਏ ਅਮਾਨਤ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਕ-ਰੋਨਾ ਵਾਇ-ਰਸ ਟੈਸਟ ਹੋਣੇ ਸਨ ਅਤੇ ਜਦੋਂ ਉਨ੍ਹਾਂ ਦੀ ਪਰਿਵਾਰ ਸਮੇਤ ਰਿਪੋ-ਰਟ ਪਾਜ਼ੇ-ਟਿਵ ਆਈ ਤਾਂ ਅਸੀਂ ਬਹੁਤ ਜ਼ਿਆਦਾ ਘਬ-ਰਾ ਗਏ ਕਿ ਸ਼ਾਇਦ ਹੁਣ ਸਾਡਾ ਕੀ ਬਣੇਗਾ ਪਰ ਦੂਜਿਆਂ ਨੂੰ ਦੇਖ ਕੇ ਹੌਂਸਲਾ ਬੰਨਿਆ ਅਤੇ ਹੁਣ ਵਾਹਿਗੁਰੂ ਤੇ ਫੈਸਲਾ ਛੱਡਿਆ ਹੈ। ਜੇਕਰ ਵਾਹਿਗੁਰੂ ਚਾਹੇਗਾ ਤਾਂ ਉਹ ਜ਼ਰੂਰ ਘਰ ਪਰਤਣਗੇ। ਉਸਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਉਸਦੀ ਤਿੰਨ ਸਾਲਾ ਬੱਚੀ ਦੇ ਮਨ ‘ਚ ਅਚਾ-ਨਕ ਪਾਠ ਕਰਨ ਦੀ ਗੱਲ ਆਈ ਅਤੇ ਉਸ ਨੇ ਕਿਹਾ ਸਾਨੂੰ ਕਿਹਾ ਕਿ ਮੈਂ ਰੱਬ ਕੋਲ ਅਰਦਾਸ ਕਰਾਂਗੀ ਅਤੇ ਰੱਬ ਸਾਨੂੰ ਜ਼ਰੂਰ ਜਲਦੀ ਘਰ ਭੇਜੇਗਾ। ਜਿਸਦੇ ਚੱਲਦਿਆਂ ਅਮਾਨਤ ਹੁਣ ਪਿਛਲੇ ਤਿੰਨ ਦਿਨਾਂ ਤੋਂ ਦਿਨ ‘ਚ ਦੋ ਵਾਰ ਲਗਾਤਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ।
ਸਾਡੀ ਵੀ ਇਹੀ ਅਰਦਾਸ ਹੈ ਕਿ ਵਾਹਿਗੁਰੂ ਸਭ ਨੂੰ ਇਸ ਸਮੇਂ ਆਪਣੇ ਚਰਨਾਂ ਚ ਲਗਾ ਕੇ ਰੱਖਣ। ਵਾਹਿਗੁਰੂ ਦੇ ਨਾਮ ਬਿਨਾਂ ਕੁੱਝ ਨਹੀਂ। ਗੁਰਬਾਣੀ ਚ ਵੀ ਵਾਹਿਗੁਰੂ ਦੇ ਜਾਪ ਭਾਵ ਸਿਮਰਨ ਤੇ ਬਹੁਤ ਜੋਰ ਦਿੱਤਾ ਗਿਆ ਹੈ ਜੋ ਸਿਮਰਨ ਸੱਚੇ ਮਨ ਨਾਲ ਕਰਦਾ ਹੈ ਗੁਰੂ ਸਾਹਿਬ ਉਨ੍ਹਾਂ ਦੀ ਨੇੜੇ ਹੋ ਕੇ ਸੁਣਦੇ ਹਨ।
