ਭਾਰਤੀ ਰੇਲਵੇ ਦਾ ਯਾਤਰੀਆਂ ਨੂੰ ਫਿਰ ਝਟ-ਕਾ, ਆਪਣਾ ਹੀ ਫੈਂਸਲਾ ਬਦਲਿਆ ”ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਨੇ 30 ਜੂਨ 2020 ਨੂੰ ਜਾਂ ਉਸ ਤੋਂ ਪਹਿਲਾਂ ਯਾਤਰਾ ਕਰਨ ਲਈ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਵਲੋਂ 30 ਜੂਨ 2020 ਤਕ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ‘ਤੇ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹਾਲਾਂਕਿ ਰੇਲਵੇ ਨੇ ਕਿਹਾ ਕਿ ਮਜ਼ਦੂਰ ਸਪੈਸ਼ਲ ਟਰੇਨਾਂ ਚੱਲਦੀਆਂ ਰਹਿਣਗੀਆਂ। ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਕ-ਰੋਨਾ ਦੇ ਦੌਰ ਚ ਦਰਮਿਆਨ 12 ਮਈ ਤੋਂ 15 ਜੋੜੀ ਸਪੈਸ਼ਲ ਟਰੇਨਾਂ ਨੂੰ ਚਲਾਉਣਾ ਸ਼ੁਰੂ ਕੀਤਾ ਸੀ। ਇਨ੍ਹਾਂ ਟਰੇਨਾਂ ਵਿਚ ਸਫਰ ਲਈ ਆਨਲਾਈਨ ਟਿਕਟਾਂ ਬੁਕ ਕੀਤੀਆਂ ਜਾ ਰਹੀਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਰਮਿਆਨ ਭਾਰਤੀ ਰੇਲਵੇ ਨੇ 30 ਜੂਨ 2020 ਤਕ ਜਾਂ ਉਸ ਤੋਂ ਪਹਿਲਾਂ ਬੁਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੇਲਵੇ ਨੇ ਮੇਲ, ਐਕਸਪ੍ਰੈੱਸ ਆਦਿ ਟਰੇਨ ਸੇਵਾ ਛੇਤੀ ਸ਼ੁਰੂ ਕਰਨ ਦੇ ਸੰਕੇਤ ਦਿੰਦੇ ਹੋਏ ਰੇਲਵੇ ਬੋਰਡ ਨੇ ਨਾ ਸਿਰਫ ਆਪਣੀ ਮੌਜੂਦਾ ਸਪੈਸ਼ਲ ਟਰੇਨਾਂ ਸਗੋਂ ਕਿ ਆਗਾਮੀ ਸਾਰੀਆਂ ਟਰੇਨਾਂ ‘ਚ ਯਾਤਰਾ ਲਈ 22 ਮਈ ਤੋਂ ਉਡੀਕ ਸੂਚੀ ਦੀ ਵਿਵਸਥਾ ਸ਼ੁਰੂ ਕਰਨ ਸੰਬੰਧੀ ਆਦੇਸ਼ ਜਾਰੀ ਕੀਤਾ ਸੀ। ਉੱਧਰ ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਹੁਣ ਇੰਡੀਅਨ ਏਅਰਲਾਇੰਸ ਵੀ ਬਹੁਤ ਜਲਦੀ ਆਪਣੀਆਂ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਜਾ ਰਹੀ ਹੈ। CNN-News18 ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਤਾਲਾਬੰਦੀ ਦਾ ਤੀਜਾ ਪੜਾਅ 17 ਮਈ ਨੂੰ ਖ-ਤਮ ਹੋ ਰਿਹਾ ਹੈ। ਇਸ ਤੋਂ ਬਾਅਦ, ਕੁਝ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ। ਹਾਲਾਂਕਿ, ਕ-ਰੋਨਾ ਦੇ ਕਾਰਨ ਨਿਯਮਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ।
ਜਾਣਕਾਰੀ ਦੇ ਅਨੁਸਾਰ, ਹੁਣ ਚਾਲਕ ਦਲ ਦੇ ਮੈਂਬਰ ਥੋੜ੍ਹੀ ਦੂਰੀ ‘ਤੇ ਖਾਣੇ ਦੀ ਸੇਵਾ ਨਹੀਂ ਕਰਨਗੇ। ਇਸ ਦੇ ਨਾਲ ਹੀ ਹਰ ਯਾਤਰੀ ਨੂੰ ਆਪਣੇ ਮੋਬਾਇਲ ‘ਤੇ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
