ਪ੍ਰਾਪਤ ਜਾਣਕਾਰੀ ਅਨੁਸਾਰ ਜਨਤਾ ਕਰ-ਫਿਊ ‘ਚ ਢਿੱਲ ਮਿਲਣ ਕਾਰਨ ਦੁਕਾਨਦਾਰਾਂ ਨੇ ਦੁਚਿੱਤੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਵੇਰ ਸਮੇਂ ਜਦ ਕੁਝ ਦੁਕਾਨਾਂ ਖੋਲ੍ਹ ਦਿੱਤੀਆਂ ਤਾਂ ਜੋ ਲੋਕ ਬਾਜ਼ਾਰ ਸਮਾਨ ਖਰੀਣ ਆਏ ਸਨ। ਇਹ ਸਮਝਦੇ ਹੋਏ ਕਿ ਸ਼ਾਇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਦੀ ਆਗਿਆ ਮਿਲ ਗਈ ਹੈ, ਇਸ ਭੁਲੇਖੇ ਸੱਚਖੰਡ ਦੇ ਚਾਰੇ ਦਰਵਾਜ਼ਿਆਂ ‘ਤੇ ਭਾਰੀ ਗਿਣਤੀ ਵਿਚ ਜਮ੍ਹਾਂ ਹੋ ਗਏ। ਇੰਝ ਲੱਗ ਰਿਹਾ ਸੀ ਜਿਵੇਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਹ-ੜ੍ਹ ਆ ਗਿਆ ਹੋਵੇ। ਇਸ ਦੌਰਾਨ ਸੇਵਾ ਵਾਲੀਆਂ ਸੰਗਤਾਂ ਨਾਲ ਕੁਝ ਹੋਰ ਸੰਗਤਾਂ ਵੀ ਅੰਦਰ ਦਰਸ਼ਨਾਂ ਲਈ ਚਲੀਆਂ ਗਈਆਂ। ਪੁਲਸ ਵਾਲਿਆਂ ਨੇ ਭਾਵੇਂ ਪੂਰੀ ਸਖ-ਤੀ ਕਰਕੇ ਰੱਖੀ ਸੀ ਪਰ ਥੋੜ੍ਹੀਆਂ ਬਹੁਤੀਆਂ ਸੰਗਤਾਂ ਫਿਰ ਵੀ ਅੰਦਰ ਜਾਣ ‘ਚ ਕਾਮਯਾਬ ਹੋ ਗਈਆਂ। ਦੱਸ ਦਈਏ ਕਿ ਨਾਕੇ ‘ਤੇ ਖੜ੍ਹੇ ਕੁਝ ਪੁਲਸ ਕਰਮਚਾਰੀਆਂ ਨੂੰ ਅਫਸਰਾਂ ਕੋਲੋਂ ਝਾ-ੜਾਂ ਪੈਂਦੀਆਂ ਵੀ ਦੇਖੀਆਂ ਗਈਆਂ। ਦੁਕਾਨਾਂ ਖੁੱਲ੍ਹਣ ਕਾਰਨ ਲੋਕਾਂ ਦੇ ਬਾਜ਼ਾਰਾਂ ਵਿਚ ਇਕੱਠੇ ਹੋ ਜਾਣ ਕਾਰਨ ਸਾਰੇ ਡਿਸਟੈਂਸ ਬਣਾਉਣਾ ਭੁੱਲ ਗਏ ਅਤੇ ਲਾਕ ਡਾਊਨ ਦੇ ਰੂਲ ਦੀ ਪਾਲਣਾ ਨਹੀ ਹੋ ਰਹੀ ਹੈ ਜੋ ਦੁਕਾਨਦਾਰ ਦੁਕਾਨਾਂ ਨਹੀਂ ਖੋਲ੍ਹ ਸਕੇ। ਉਨ੍ਹਾਂ ਦੇ ਇਕ ਜਗ੍ਹਾ ਇਕੱਠੇ ਹੋਣ ਕਾਰਨ ਕਾਫੀ ਭੀ-ੜ ਜਮ੍ਹਾਂ ਹੋ ਗਈ । ‘ਜਗ ਬਾਣੀ’ ਦੀ ਟੀਮ ਜਦੋਂ ਤਸਵੀਰਾਂ ਖਿੱਚਣ ਲੱਗੀ ਤਾਂ ਇਨ੍ਹਾਂ ਤੁਰੰਤ ਆਪਣੇ ਸ਼ਟਰ ਬੰਦ ਕਰ ਲਏ। ਸ੍ਰੀ ਹਰਿਮੰਦਰ ਸਾਹਿਬ ਸੇਵਾ, ਸਿਮਰਨ, ਰੱਬ ਦਾ ਦਰ ‘ਤੇ ਮਨੁੱਖਤਾ ਦਾ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੇਵਾ, ਸਿਮਰਨ, ਰੱਬ ਦਾ ਦਰ ਤੇ ਸਮੁੱਚੀ ਮਨੁੱਖਤਾ ਦਾ ਘਰ ਹੈ। ਇਸ ਪਾਵਨ ਪਵਿੱਤਰ ਅਸਥਾਨ ‘ਤੇ ਰੋਜ਼ਾਨਾ ਦੀ ਤਰ੍ਹਾਂ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹੀਆਂ। ਸੰਗਤਾਂ ਨੇ ਠੰਡੇ ਜਲ ਦੀਆਂ ਛਬੀਲਾਂ ‘ਤੇ ਸਾਵਾ ਕੀਤੀ, ਅੰਮ੍ਰਿਤ ਸਰੋਵਰ ਦੀ ਸਫਾਈ, ਫਰਸ਼ ਦੀ ਸਫਾਈ ‘ਤੇ ਜੌੜੇ ਘਰ ਜਾ ਕੇ ਵੀ ਸੇਵਾ ਕੀਤੀ। ਰਾਤ ਨੂੰ ਸੁੱਖਆਸਣ ਸਹਿਬ ਸਮੇਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਗਤਾਂ ਨੇ
ਸ੍ਰੀ ਹਰਿਮੰਦਰ ਸਾਹਿਬ ਤੋਂ ਪਾਲਕੀ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਿਰਾਜਮਾਨ ਕਰ ਕੇ ਸੁਖਆਸਣ ਸਾਹਿਬ ਵਿਖੇ ਸੁਸ਼ੋਭਿਤ ਕੀਤਾ। ਸਾਰੀ ਰਾਤ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਸੇਵਾ, ਸਿਮਰਨ ਕਰਦੀਆਂ ਰਹੀਆਂ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਭਨਾ ਤੇ ਕਿਰਪਾ ਬਣਾ ਕੇ ਰੱਖਣ ਜੀ।
