ਕੈਨੇਡਾ ਚ ਹੋਈ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ

ਕੈਨੇਡਾ ਚ ਹੋਈ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ‘ਸਿੱਖ ਧਰਮ ਚ ਲੰਗਰ ਦਾ ਬਹੁਤ ਜਿਆਦਾ ਮਹੱਤਵ ਹੈ ਜੀ ਅਜਿਹੀ ਹੀ ਇੱਕ ਵੱਡੀ ਉਦਾਹਰਣ ਦੇਖਣ ਨੂੰ ਮਿਲੀ ਹੈ ਇਸ ਔਖੀ ਘੜੀ ਵਿੱਚ ਕਨੇਡਾ ਚ ਜਿੱਥੇ ਪੰਜਾਬੀ ਸਿੱਖ ਵੀਰਾਂ ਵੱਲੋਂ ਲੋੜਵੰਦਾਂ ਲਈ ਬਾਬਾ ਨਾਨਕ ਜੀ ਦਾ ਲੰਗਰ ਲਗਾਇਆ ਗਿਆ ਹੈ। ਆਪ ਜੀ ਵੀਡੀਓ ਦੇਖ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਸਿੱਖ ਧਰਮ ਵਿਚ , ਲੰਗਰ ਦੀ ਸੰਸਥਾ ਇਸਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪ ਚਲਾਈ । ਸਾਂਝੇ ਲੰਗਰ , ਉਹਨਾਂ ਸੰਗਤਾਂ ਨਾਲ ਹੋਂਦ ਵਿਚ ਆਏ ਜਿਹੜੇ ਗੁਰੂ ( ਨਾਨਕ ) ਜੀ ਦੇ ਸਮੇਂ ਕਈ ਸਥਾਨਾਂ ‘ ਤੇ ਉੱਭਰ ਕੇ ਸਾਮ੍ਹਣੇ ਆਏ ਹੋਏ ਸਨ । ਸਿੱਖ , ਲੰਗਰ ਵਿਚ ਤਿਆਰ ਕੀਤੇ ਭੋਜਨ ਨੂੰ ਵੰਡ ਕੇ ਛਕਣ ਲਈ ਬਿਨਾਂ ਜਾਤ-ਪਾਤ ਜਾਂ ਰੁਤਬੇ ਦੇ ਭੇਦ-ਭਾਵ ਦੇ ਪੰਗਤ ( ਸ਼ਬਦੀ , ਇਕ ਕਤਾਰ ) ਵਿਚ ਬੈਠਦੇ ਸਨ । ਰਸੋਈ ਜਿੱਥੇ ਭੋਜਨ ਪੱਕਦਾ ਸੀ , ‘ ਲੰਗਰ` ਤੋਂ ਭਾਵ ਸੀ ਜਿੱਥੇ ਲੰਗਰ ਲਈ ਰਸਦ ਪਹੁੰਚਾਈ ਜਾਂਦੀ ਸੀ ਅਤੇ ਜਿੱਥੇ ਬੈਠਕੇ ਇਸਨੂੰ ਛਕਿਆ ਜਾਂਦਾ ਸੀ । ਸਿੱਖ ਆਪਣੀਆਂ ਭੇਟਾਵਾਂ ਲਿਆਉਂਦੇ ਸਨ ਅਤੇ ਹੱਥੀਂ ਭੋਜਨ ਬਣਾਉਂਦੇ ਅਤੇ ਛਕਾਉਂਦੇ ਸਨ । ਗੁਰੂ ਨਾਨਕ ਜੀ ਅਤੇ ਇਹਨਾਂ ਦੇ ਉੱਤਰਾਧਿਕਾਰੀਆਂ ਨੇ ਲੰਗਰ ਨੂੰ ਬਹੁਤ ਮਹੱਤਤਾ ਦਿੱਤੀ ਅਤੇ ਇਸ ਤਰ੍ਹਾਂ ਇਹਨਾਂ ਦੇ ਸਮੇਂ ਸਮਾਜ ਸੁਧਾਰ ਦਾ ਇਹ ਇਕ ਤਕੜਾ ਸਾਧਨ ਬਣ ਗਿਆ । ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਪ੍ਰਚਾਰਕ ਉਦਾਸੀਆਂ ਦੇ ਅੰਤ ਵਿਚ ਕਰਤਾਰਪੁਰ ਵਿਚ ਸਥਾਪਿਤ ਕੀਤੀ ਧਰਮਸਾਲਾ ਵਿਚ ਇਸਨੂੰ ਕੇਂਦਰੀ ਸਥਾਨ ਦਿੱਤਾ । ਇਹ ਆਪਣੇ ਖੇਤਾਂ ਵਿਚ ਆਪਣੇ ਆਪ ਲਈ ਅਤੇ ਆਪਣੇ ਪਰਵਾਰ ਦੇ ਨਿਰਬਾਹ ਲਈ ਕੰਮ ਕਰਦੇ ਸਨ ਅਤੇ ਆਪਣਾ ਹਿੱਸਾ ਸਾਂਝੇ ਲੰਗਰ ਲਈ ਦਿੰਦੇ ਸਨ । ਇਹਨਾਂ ਦੇ ਅਜਿਹੇ ਸ਼ਾਗਿਰਦ ਸਨ ਜੋ ਧਰਮਸਾਲਾਵਾਂ ਅਤੇ ਲੰਗਰਾਂ ਨੂੰ ਸਥਾਪਿਤ ਕਰਨ ਦੀ ਸਮਰੱਥਾ ਰੱਖਦੇ ਸਨ । ਇਹਨਾਂ ਵਿਚੋਂ ਸਨ ਸੱਜਣ ਠੱਗ ਜੋ ਕਦੇ ਰੱਬ ਵੱਲੋਂ ਭੁੱਲਿਆ ਸੀ ਅਤੇ ਇਕ ਅਮੀਰ ਆਦਮੀ ਮਲਿਕ ਭਾਗੋ , ਦੋਵੇਂ ਹੀ ਇਹਨਾਂ ਦੇ ਉਪਦੇਸ਼ ਨਾਲ ਬਦਲੇ ਸਨ । ਭੂਮੀਆਂ , ਜੋ ਪਹਿਲਾਂ ਇਕ ਡਾਕੂ ਸੀ , ਨੂੰ ਗੁਰੂ ਨਾਨਕ ਜੀ ਨੇ ਆਪਣੀ ਰਸੋਈ ਨੂੰ ਰੱਬ ਦੇ ਨਾਮ ‘ ਤੇ ਲੰਗਰ ਵਿਚ ਬਦਲਣ ਲਈ ਕਿਹਾ । ਸੰਗਲਾਦੀਪ ( ਸ੍ਰੀਲੰਕਾ ) ਦੇ ਰਾਜਾ ਸ਼ਿਵਨਾਭ ‘ ਤੇ ਇਕ ਸ਼ਰਤ ਲਗਾ ਦਿੱਤੀ ਗਈ ਕਿ ਉਹ ਪਹਿਲਾਂ ਲੰਗਰ ਖੋਲ੍ਹੇ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਸਕਦਾ ਹੈ । ਇਹ ਕਿਹਾ ਜਾਂਦਾ ਹੈ ਕਿ ਰਾਜਾ ਖ਼ੁਸ਼ੀ ਨਾਲ ਮੰਨ ਗਿਆ ਸੀ ।

Leave a Reply

Your email address will not be published. Required fields are marked *