Home / ਸਿੱਖੀ ਖਬਰਾਂ / ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਿੱਲੀ

ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਿੱਲੀ

ਦਰਸ਼ਨ ਕਰੋ ਜੀ ਤੇ ਇਤਿਹਾਸ ਜਾਣੋ ਗੁਰੂਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਦਿੱਲੀ ”ਗੁਰਦੁਆਰਾ ਦਮਦਮਾ ਸਾਹਿਬ : ਇਹ ਗੁਰੂ-ਧਾਮ ਹੁਮਾਯੂੰ ਦੇ ਮਕਬਰੇ ਦੇ ਨੇੜੇ ਬਾਹਰਲੀ ਰਿੰਗ ਰੋਡ ਉਤੇ ਸਥਿਤ ਹੈ । ਇਥੇ ਗੁਰੂ ਜੀ ਦੀ ਮੁਲਾਕਾਤ ਸ਼ਹਿਜ਼ਾਦਾ ਮੁਅੱਜ਼ਮ ਨਾਲ ਜੂਨ 1707 ਈ. ਵਿਚ ਹੋਈ ਦਸੀ ਜਾਂਦੀ ਹੈ । ਇਥੇ ਹੀ ਗੁਰੂ ਜੀ ਨੇ ਸ਼ਹਿਜ਼ਾਦੇ ਨੂੰ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰਨ ਲਈ ਸਹਾਇਤਾ ਦੇਣ ਦਾ ਵਚਨ ਕੀਤਾ ਸੀ ।
ਇਸ ਸਥਾਨ ਉਤੇ ਇਕ ਝੋ-ਟੇ ਅਤੇ ਸ਼ਾਹੀ ਮਸਤ ਹਾਥੀ ਦੀ ਲ-ੜਾ-ਈ ਕਰਵਾਈ ਗਈ ਸੀ । ਇਸ ਦੀ ਵਰਤਮਾਨ ਇਮਾਰਤ ਸੰਨ 1984 ਈ. ਵਿਚ ਮੁਕੰਮਲ ਹੋਈ । ਇਥੇ ਹੋਲੇ ਮਹੱਲੇ ਦੇ ਅਵਸਰ ਉਤੇ ਭਾਰੀ ਦੀਵਾਨ ਸਜਦਾ ਹੈ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਇਸ ਦੇ ਨਾਲ ਇੱਕ ਹੋਰ ਪਵਿੱਤਰ ਅਸਥਾਨ ਹੈ। ਗੁਰਦੁਆਰਾ ਮੋਤੀ ਬਾਗ : ਧੌਲਾ ਕੂਆਂ , ਨਵੀਂ ਦਿੱਲੀ ਦੇ ਨੇੜੇ ਰਿੰਗ ਰੋਡ ਉਤੇ ਸਥਿਤ , ਇਹ ਗੁਰਦੁਆਰਾ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਸੰਨ 1707 ਈ. ਵਿਚ ਰਾਜਸਥਾਨ ਤੋਂ ਆ ਕੇ ਦਿੱਲੀ ਠਹਿਰੇ ਸਨ । ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਦਾ ਇਕ ਸ਼ਰਧਾਲੂ ਮੋਤੀ ਸ਼ਾਹ ਇਥੇ ਰਹਿੰਦਾ ਸੀ ਜੋ ਚਮੜੇ ਦਾ ਵਪਾਰ ਕਰਦਾ ਸੀ । ਗੁਰੂ ਜੀ ਨੂੰ ਉਸ ਦਾ ਬਾਗ਼ ਅਤੇ ਹਵੇਲੀ ਬਹੁਤ ਪਸੰਦ ਆਈ । ਨਾਲੇ ਨੇੜੇ-ਤੇੜੇ ਦੇ ਖੁਲ੍ਹੇ ਮੈਦਾਨ ਘੋੜਿਆਂ ਅਤੇ ਸੂਰਮਿਆਂ ਦੇ ਰਹਿਣ ਲਈ ਉਚਿਤ ਪ੍ਰਤੀਤ ਹੋਏ । ਮੋਤੀ ਸ਼ਾਹ ਨੇ ਗੁਰੂ ਜੀ ਨੂੰ ਬੜੇ ਆਦਰ ਨਾਲ ਰਖਿਆ । ਇਸ ਹਵੇਲੀ ਦੀ ਅਟਾਰੀ ਉਪਰ ਬੈਠ ਕੇ ਹੀ ਗੁਰੂ ਜੀ ਨੇ ਦੋ ਤੀਰ ਚਲਾ ਕੇ ਲਾਲ ਕਿਲ੍ਹੇ ਵਿਚ ਬੈਠੇ ਸ਼ਹਿਜ਼ਾਦਾ ਮੁਅੱਜ਼ਮ ( ਬਹਾਦਰ ਸ਼ਾਹ ) ਨੂੰ ਆਪਣੀ ਆਮਦ ਦੀ ਸੂਚਨਾ ਦਿੱਤੀ । ਇਸ ਸਥਾਨ ਦੀ ਨਿਸ਼ਾਨਦੇਹੀ ਕਰਕੇ ਸਭ ਤੋਂ ਪਹਿਲਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਗੁਰਦੁਆਰਾ ਉਸਰਵਾਇਆ । ਇਸ ਦੀ ਵਰਤਮਾਨ ਇਮਾਰਤ ਸੰਨ 1980 ਈ. ਵਿਚ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਮੁਕੰਮਲ ਕਰਵਾਈ । ਇਥੇ ਹਰ ਸਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਪ੍ਰਕਾਸ਼ ਦਿਵਸ ( 16 ਅਗਸਤ , ਹੁਣ 1 ਸਤੰਬਰ ) ਨੂੰ ਬੜੀ ਧੂਮ-ਧਾਮ ਨਾਲ ਮੰਨਾਇਆ ਜਾਂਦਾ ਹੈ ।

error: Content is protected !!