ਪੰਜਾਬ ਸਰਕਾਰ ਨੇ 50 ਦਿਨ ਪੁਰਾਣਾ ਖਾਣ ਪੀਣ ਦਾ ਸਾਮਾਨ ਨ-ਸ਼ਟ ਕਰਨ ਦੇ ਦਿੱਤੇ ਹੁਕਮ ”ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ‘ਚ ਕਰੋਨਾ ਵਾਇ-ਰਸ ਦੇ ਮੱਦੇਨਜ਼ਰ ਲਾਕ ਡਾਊਨ/ਕਰਫਿਊ ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਪਈਆਂ ਭੋਜਨ ਦੀਆਂ ਦੁਕਾਨਾਂ ਖ਼ਾਸ ਕਰਕੇ ਹਲਵਾਈ ਦੀਆਂ ਦੁਕਾਨਾਂ ਨੂੰ ਸਾਰੇ ਪੁਰਾਣੇ ਅਤੇ ਖਰਾਬ ਭੋਜਨ ਪਦਾਰਥਾਂ ਨੂੰ ਨਸ਼-ਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਲ ਹੀ ਮਿਆਦ ਪੁੱਗ ਚੁੱਕੇ ਡੱਬਾਬੰਦ ਭੋਜਨ ਪਦਾਰਥਾਂ ਨੂੰ ਵੀ ਨ-ਸ਼ਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਸੂਬੇ ‘ਚ ਫੂਡ ਸੇਫਟੀ ਅਫਸਰਾਂ ਨੂੰ ਵਿਆਪਕ ਛਾਪੇਮਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਰਾਣੇ ਖਾਧ ਪਦਾਰਥਾਂ ਨੂੰ ਨਸ਼ਟ ਕਰਨ ਦੀਆਂ ਹਦਾਇਤਾਂ ਨੂੰ ਸਖ-ਤੀ ਨਾਲ ਲਾਗੂ ਕੀਤਾ ਜਾਵੇ। ਦੱਸ ਦਈਏ ਕਿ ਪੂਰੇ ਸੂਬੇ ‘ਚ ਸੈਂਕੜੇ ਖਾਣ-ਪੀਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਪੁਰਾਣੇ ਖਾਧ ਪਦਾਰਥਾਂ ਦੇ ਸਹੀ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਫੂਡ ਕਾਰੋਬਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਘਰ ‘ਚ ਸਪੁਰਦਗੀ ਅਤੇ ਆਪਣੇ ਸਥਾਨ ‘ਤੇ ਗਾਹਕਾਂ ਨੂੰ ਸੇਵਾਵਾਂ ਦਿੰਦੇ ਹੋਏ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ-ਵਾਰ ਹੱਥ ਧੋਣ ਦੇ ਨਵੇਂ ਆਦਰਸ਼ ਨੂੰ ਅਪਣਾਉਣ ਲਈ ਖੁਦ ਨੂੰ ਤਿਆਰ ਕਰਨ। ਤੁਹਾਨੂੰ ਦੱਸ ਦੇਈਏ ਕਿ ਇਹ ਕਦਮ ਸਭ ਦੇ ਭਲੇ ਲਈ ਚੁੱਕਿਆ ਗਿਆ ਹੈ ਕਿਉਂਕਿ ਇਸ ਸਮੇਂ ਪ੍ਰਹੇਜ ਤੇ ਸਫਾਈ ਦਾ ਹੋਣਾ ਬਹੁਤ ਜਿਆਦਾ ਜਰੂਰੀ ਹੈ।ਤੁਹਾਨੂੰ ਦੱਸ ਦੇਈਏ ਕਿ ਭੋਜਨ ਸੰਚਾਲਕਾਂ ਦੀ ਆਨਲਾਈਨ ਸਿਖਲਾਈ ਵੀ ਉਨ੍ਹਾਂ ਨੂੰ ਖਾਣ-ਪੀਣ ਦੇ ਨਿਯਮਾਂ ਅਤੇ ਅਭਿਆਸਾਂ ਬਾਰੇ ਨਾ ਕੇਵਲ ਸੁਰੱਖਿਅਤ ਭੋਜਨ ਤਿਆਰ ਕਰਨ ਲਈ, ਸਗੋਂ ਸੁਰੱਖਿ-ਅਤ ਭੋਜਨ ਸੇਵਾਵਾਂ ਬਾਰੇ ਵੀ ਜਾਗਰੂਕ ਕਰਨ ਲਈ ਦਿੱਤੀ ਜਾ ਰਹੀ ਹੈ।
ਪਨੂੰ ਨੇ ਚਿਤਾ-ਵਨੀ ਦਿੱਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਮਿਆਦ ਪੁੱਗ ਚੁੱਕੇ ਜਾਂ ਘਟੀਆ ਅਤੇ ਅਸੁਰੱਖਿ-ਅਤ ਭੋਜਨ ਸਮੱਗਰੀ ਗਾਹਕਾਂ ਨੂੰ ਦਿੰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ-ਤ ਕਾਰਵਾਈ ਕੀਤੀ ਜਾਵੇਗੀ। ਇਸ ਜਾਣਕਾਰੀ ਨੂੰ ਸ਼ੇਅਰ ਕਰੋ।
