ਗੁਰਦਵਾਰਾ ਸ਼੍ਰੀ ਮੋਤੀ ਬਾਗ ਸਾਹਿਬ ਦਿੱਲੀ ਦੇ ਰਿੰਗ ਰੋਡ ਤੇ ਧੋਲਾ ਕੁਆਂ ਦੇ ਨੇੜੇ ਸਥਿਤ ਹੈ | ਸੰਮਤ ੧੭੬੪ (੧੭੦੭ ਈਸਵੀ) ਬਿਕਰਮੀ ਵਿਖੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਲੀ ਪਹੁੰਚੇ, ਤਾਂ ਆਪ ਜੀ ਸਿੱਖਾਂ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ ਤੇ ਠਹਿਰੇ ਸਨ । ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ ।
ਜਿਸ ਦਾ ਨਾਂ ਬਦਲ ਕੇ ਮੋਤੀ ਬਾਗ ਰੱਖਿਆ । ਗੁਰੂ ਸਾਹਿਬ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੇ ਅੱਠ ਮੀਲ ਦੀ ਵਿੱਥ ਤੇ ਲਾਲ ਕਿਲ੍ਹੇ ਵਿਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿਚ ਤੀ-ਰ ਮਾ-ਰਿਆ ਸੀ । ਤੀਰ ਦੇ ਸਿਰੇ ’ਤੇ ਸੋਨਾ ਲੱਗਾ ਵੇਖ ਕੇ ਪਛਾਣ ਗਿਆ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਬਾਦਸ਼ਾਹ ਨੇ ਸਮਝਿਆ ਕਿ ਤੀਰ ਇੰਨੀ ਦੂਰੋਂ ਨਿਸ਼ਾਨੇ ’ਤੇ ਮਾਰਨਾ ਸਾਹਿਬਾਂ ਦੀ ਕਰਾਮਾਤ ਹੈ। ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਮਹਾਰਾਜ ਨੇ ਦੂਜੇ ਪਾਵੇ ’ਤੇ ਵੀ ਤੀਰੇ ਮਾਰਿਆ, ਜਿਸ ਨਾਲ ਲੱਗੀ ਚਿੱਠੀ ’ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀ, ਕੇਵਲ ਸੂਰਬੀਰਾਂ ਦਾ ਕਰਤਬ ਹੈ । ਬਾਦਸ਼ਾਹ ਪ੍ਰਭਾ-ਵਿਤ ਹੋਇਆ ਤੇ ਸਤਿਗੁਰ ਜੀ ਦਾ ਲੋਹਾ ਮੰਨਣ ਲੱਗਾ ।ਨਵੀਂ ਦਿੱਲੀ ਦੇ ਨੇੜੇ ਰਿੰਗ ਰੋਡ ਉਤੇ ਸਥਿਤ , ਇਹ ਗੁਰਦੁਆਰਾ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਸੰਨ 1707 ਈ. ਵਿਚ ਰਾਜਸਥਾਨ ਤੋਂ ਆ ਕੇ ਦਿੱਲੀ ਠਹਿਰੇ ਸਨ । ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਦਾ ਇਕ ਸ਼ਰਧਾਲੂ ਮੋਤੀ ਸ਼ਾਹ ਇਥੇ ਰਹਿੰਦਾ ਸੀ ਜੋ ਚਮੜੇ ਦਾ ਵਪਾਰ ਕਰਦਾ ਸੀ । ਗੁਰੂ ਜੀ ਨੂੰ ਉਸ ਦਾ ਬਾਗ਼ ਅਤੇ ਹਵੇਲੀ ਬਹੁਤ ਪਸੰਦ ਆਈ । ਨਾਲੇ ਨੇੜੇ-ਤੇੜੇ ਦੇ ਖੁਲ੍ਹੇ ਮੈਦਾਨ ਘੋੜਿਆਂ ਅਤੇ ਸੂਰਮਿਆਂ ਦੇ ਰਹਿਣ ਲਈ ਉਚਿਤ ਪ੍ਰਤੀਤ ਹੋਏ । ਮੋਤੀ ਸ਼ਾਹ ਨੇ ਗੁਰੂ ਜੀ ਨੂੰ ਬੜੇ ਆਦਰ ਨਾਲ ਰਖਿਆ । ਇਸ ਹਵੇਲੀ ਦੀ ਅਟਾਰੀ ਉਪਰ ਬੈਠ ਕੇ ਹੀ ਗੁਰੂ ਜੀ ਨੇ ਦੋ ਤੀਰ ਚਲਾ ਕੇ ਲਾਲ ਕਿਲ੍ਹੇ ਵਿਚ ਬੈਠੇ ਸ਼ਹਿਜ਼ਾਦਾ ਮੁਅੱਜ਼ਮ ( ਬਹਾਦਰ ਸ਼ਾਹ ) ਨੂੰ ਆਪਣੀ ਆਮਦ ਦੀ ਸੂਚਨਾ ਦਿੱਤੀ । ਇਸ ਸਥਾਨ ਦੀ ਨਿਸ਼ਾਨਦੇਹੀ ਕਰਕੇ ਸਭ ਤੋਂ ਪਹਿਲਾਂ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਗੁਰਦੁਆਰਾ ਉਸਰਵਾਇਆ । ਇਸ ਦੀ ਵਰਤਮਾਨ ਇਮਾਰਤ ਸੰਨ 1980 ਈ. ਵਿਚ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਮੁਕੰਮਲ ਕਰਵਾਈ । ਇਥੇ ਹਰ ਸਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਪ੍ਰਕਾਸ਼ ਦਿਵਸ ( 16 ਅਗਸਤ , ਹੁਣ 1 ਸਤੰਬਰ ) ਨੂੰ ਬੜੀ ਧੂਮ-ਧਾਮ ਨਾਲ ਮੰਨਾਇਆ ਜਾਂਦਾ ਹੈ ।
