ਸੰਸਦ ਤੇ ਗਾਇਕ ਹੰਸ ਰਾਜ ਹੰਸ ਨੂੰ ਪ੍ਰਮਾਤਮਾ ਨੇ ਦਿੱਤੀ ਅਨਮੋਲ ਦਾਤ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸਿੰਗਰ ਤੇ ਐਕਟਰ ਯੁਵਰਾਜ ਹੰਸ (Yuvraj Hans) ਤੇ ਟੀਵੀ ਐਕਟਰਸ ਮਾਨਸੀ ਸ਼ਰਮਾ (Mansi Sharma) ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ (Social Media) ‘ਤੇ ਆਪਣੇ ਫੈਨਸ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ  ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਜੀ ਹਾਂ, ਮਾਨਸੀ ਤੇ ਯੁਵਰਾਜ ਮਾਂ-ਪਿਓ ਬਣ ਗਏ ਹਨ।ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਤੇ ਮਾਨਸੀ ਦੀ ਮੁਲਾਕਾਤ ‘ਬਾਕਸ ਆਫਿਸ ਕ੍ਰਿਕਟ ਲੀਗ’ ਦੌਰਾਨ ਹੋਈ ਸੀ। ਇਸ ਦੌਰਾਨ ਦੋਵੇਂ ਦੋਸਤ ਬਣ ਗਏ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਦੋਵਾਂ ਨੇ ਫਰਵਰੀ 2017 ‘ਚ ਮੰਗਣੀ ਕਰ ਲਈ। ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ 21 ਫਰਵਰੀ 2019 ਨੂੰ ਵਿਆਹ ਕੀਤਾ ਸੀ। ਦੱਸ ਦਈਏ ਕਿ ਯੁਵਰਾਜ ਮਸ਼ਹੂਰ ਗਾਇਕ ਹੰਸ ਰਾਜ ਹੰਸ ਦਾ ਬੇਟਾ ਤੇ ਨਵਰਾਜ ਹੰਸ ਦਾ ਛੋਟਾ ਭਰਾ ਹੈ। ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਹੰਸ ਇੱਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ। ਯੁਵਰਾਜ ਨੇ ਪਿਤਾ ਵਾਂਗ ਹੀ ਸੰਗੀਤ ਇੰਡਸਟਰੀ ਵਿੱਚ ਨਾਂ ਕਮਾਇਆ ਅਤੇ “ਪੰਜਾਬੀ ਫ਼ਿਲਮ ਇੰਡਸਟਰੀ” ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ। ਯੁਵਰਾਜ ਦਾ ਜਨਮ ਜਲੰਧਰ ਵਿੱਚ ਹੋਇਆ। ਯੁਵਰਾਜ ਦਾ ਵੱਡਾ ਭਰਾ ਨਵਰਾਜ ਹੰਸ ਵੀ ਪੰਜਾਬੀ ਗਾਇਕ ਹੈ ਅਤੇ ਪੰਜਾਬੀ ਅਦਾਕਾਰ ਵੀ ਹੈ।ਯੁਵਰਾਜ ਨੇ ਦੋ “ਕਥਾ ਚਿੱਤਰ” ਫ਼ਿਲਮਾਂ ਵਿੱਚ ਕੰਮ ਕੀਤਾ। ਇਸਦੀ ਪਹਿਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਵਰਗੀ ਸਫ਼ਲ ਫ਼ਿਲਮ ਸੀ ਜਿਸ ਨਾਲ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਵਿੱਚ ਯੁਵਰਾਜ ਨਾਲ ਹਰੀਸ਼ ਵਰਮਾ ਅਤੇ ਆਰੀਆ ਬੱਬਰ ਨੇ ਵੀ ਕੰਮ ਕੀਤਾ ਹੈ। ਯਾਰ ਅਣਮੁਲੇ ਫ਼ਿਲਮ ਵਿੱਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਅਤੇ ਹੁਸ਼ਿਆਰ ਵਿਦਿਆਰਥੀ ਵਾਲੀ ਹੈ ਜਿਸ ਲਈ ਇਸਨੂੰ ਪੰਜਵੇ ਪੰਜਾਬੀ ਫ਼ਿਲਮ ਫੈਸਟੀਵਲ ਵਿੱਚ ਸ਼ੁਰੂਆਤੀ ਅਦਾਕਾਰ ਲਈ ਅਵਾਰਡ ਮਿਲਿਆ।

Leave a Reply

Your email address will not be published. Required fields are marked *