ਇਹ ਸਰਦਾਰ ਜੁਵਾਕ ਹੈ ਸੰਗੀਤ ਜਗਤ ਦਾ ਮਸ਼ਹੂਰ ਗਾਇਕ

ਇਹ ਸਰਦਾਰ ਜੁਵਾਕ ਹੈ ਸੰਗੀਤ ਜਗਤ ਦਾ ਮਸ਼ਹੂਰ ਗਾਇਕ ਤੁਸੀਂ ਪਹਿਚਾਣਿਆ ਕੀ ‘ਦੱਸ ਦਈਏ ਕਿ ਲੌਕਡਾਊਨ ਦੇ ਚੱਲਦਿਆਂ ਪੰਜਾਬੀ ਕਲਾਕਾਰ ਵੀ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ‘ਤੇ ਹੀ ਬਿਤਾ ਰਹੇ ਹਨ। ਉਹ ਆਪਣੇ ਫੈਨਜ਼ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ, ਜਿਸਦੇ ਚੱਲਦਿਆਂ ਸੋਸ਼ਲ ਮੀਡੀਆ ‘ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਨ ਦਾ ਟਰੈਂਡ ਚੱਲ ਰਿਹਾ ਹੈ। ਇਸ ਵਾਰ ਪੁਰਾਣੀ ਤਸਵੀਰ ਰੋਮਾਂਟਿਕ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪ੍ਰਭ ਗਿੱਲ ਨੇ ਸ਼ੇਅਰ ਕੀਤਾ ਹੈ। ਜੀ ਹਾਂ, ਤਸਵੀਰ ਵਿਚ ਜੋ ਸਰਦਾਰ ਜਵਾਕ ਨਜ਼ਰ ਆ ਰਿਹਾ ਹੈ ਉਹ ਹੋਰ ਕੋਈ ਨਹੀਂ ਸਗੋਂ ਪੰਜਾਬੀ ਗਾਇਕ ਪ੍ਰਭ ਗਿੱਲ ਹਨ। ਇਹ ਤਸਵੀਰ ਉਨ੍ਹਾਂ ਨੇ ਆਪਣੀ ਮੰਮੀ ਨਾਲ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ”ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ‘ਤੇ ਕਰਜ਼ ਬੜੇ ਨੇਂ ਓਹਨੂੰ ਹਰ ਖੁਸ਼ੀ ਦੇਵਾਂ ਮੈਂ ਮੇਰੇ ਵੀ ਫਰਜ਼ ਬੜੇ ਨੇਂ।” ਦੱਸਣਯੋਗ ਹੈ  ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ‘ਯਾਰ ਅਣਮੁੱਲੇ ਰਿਟਰਨਜ਼’ ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣਾ ਸੀ ਪਰ ਕ-ਰੋਨਾ ਵਾਇ-ਰਸ ਦੇ ਚੱਲਦਿਆਂ ਬਾਕੀ ਫਿਲਮਾਂ ਵਾਂਗ ਇਸ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ‘ਦਿਲ ਵਿਚ ਥਾਂ’, ‘ਤਾਰਿਆਂ ਦੇ ਦੇਸ਼’, ‘ਬੱਚਾ’, ‘ਮੈਨੂੰ ਮੰਗਦੀ’, ‘ਜੀਨ ਦੀ ਗੱਲ’, ‘ਮੇਰੇ ਕੋਲ’, ‘ਸੌ ਸੌ ਵਾਰੀ’, ‘ਤਮੰਨਾ’, ‘ਨੈਣ’ ਵਰਗੇ ਕਈ ਬਿਹਤਰੀਨ ਗੀਤ ਦੇ ਚੁੱਕੇ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਭ ਗਿੱਲ ਦਾ ਹਰ ਵਰਗ ਫੈਨ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਹੀ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਗਾਏ ਹਨ ਜਿਨ੍ਹਾਂ ਨੂੰ ਤੁਸੀ ਕਦੀ ਵੀ ਸੁਣ ਸਕਦੇ ਹੋ।

Leave a Reply

Your email address will not be published. Required fields are marked *