ਗੁਰੂਦੁਆਰਾ ਬੰਗਲਾ ਸਾਹਿਬ ਤੋਂ ਚੁਬੱਚਾ ਸਾਹਿਬ ਦੀਆਂ 300 ਬੋਤਲਾਂ ਦਾ ਅੰਮ੍ਰਿਤ ਪੁਲਸ ਨੂੰ ਭੇਜਿਆ ਜੋ ਕ-ਰੋਨਾ ਰੋ-ਗੀਆਂ ਦੇ Dukh ਕਰੇਗਾ ਦੂਰ ਦਿੱਲੀ ਕਮੇਟੀ ਨੇ ਪੁਲਿਸ ਦੇ ਸੀਨੀਅਰ ਅਫ਼ਸਰ ਨੂੰ ਚੁਬੱਚਾ ਸਾਹਿਬ ਦਾ ਅੰਮ੍ਰਿਤ ਜਲ ਭੇਜਿਆ ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਹੈ ਜਿਸ ਡਿੱਠੇ ਸਭ ਦੁੱਖ ਜਾਏ ॥ ਦੁਖੀਆਂ ਦੇ dukh ਰੋਗੀਆਂ ਦੇ ਰੋਗ ਦੂਰ ਕਰਨ ਵਾਲੇ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਾਹਰਾਜ ਜੀ ਦੇ ਦਰ ਤੋਂ ਜਿਥੇ ਇਸ ਮਾਂਹ-ਮਾਰੀ ਦੇ ਚਲਦਿਆਂ ਭੁੱ-ਖਿਆ ਲਈ ਲੰਗਰ ਪ੍ਰਸਾਦੇ ਦੀ ਸੇਵਾ ਨਿਰੰਤਰ ਚਲ ਰਹੀ ਹੈ
ਉਥੇ ਇਕ ਵਾਰ ਭਰੋਸੇ ਦੀ ਆਸਥਾ ਰਖਦੇ ਕਿਸੇ ਪੁਲਿਸ ਅਫਿਸਰ ਨੇ 300 ਬੋਤਲਾ ਅੰਮ੍ਰਿਤ ਦੀਆਂ ਚੁਬੱਚਾ ਸਾਹਿਬ ਤੋਂ ਕ-ਰੋਨਾ ਦੇ ਮ- ਰੀ-ਜ਼ਾ ਲਈ ਮੰਗਵਾਈਆ ਜਾ ਰਹੀਆਂ ਨੇ । ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਲੋਕਾਂ ਦੀ ਆਸਥਾ ਭਰੋਸੇ ਨੂੰ ਸਝਦਿਆਂ ਇਸ ਸੇਵਾ ਨੂੰ ਵੀ ਨਭਾਉਣ ਦਾ ਯਤਨ ਕੀਤਾ ਹੈ।ਅਸੀ ਵੀ ਏਹੀ ਆਰਦਾਸ ਕਰਦੇ ਹਾਂ ਕਿ ਗੁਰੂ ਹਰਿ ਕ੍ਰਿਸ਼ਨ ਮਾਹਰਾਜ ਇਕ ਫੇਰ ਸੰਸਾਰ ਦੀ ਮਾਨਵਤਾ ਨੂੰ ਹੱਥ ਦੇ ਕੇ ਬਚਾ ਲੈਣ ਰੋ-ਗਾਂ ਤੋਂ ਆਪ ਮੁਕਤ ਕਰਵਾ ਲੈਣ। ਦੱਸ ਦਈਏ ਕਿ ਦਿੱਲੀ ਚ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿੱਥੋਂ ਵੱਡੇ ਵੱਡੇ dukh ਦੂਰ ਹੁੰਦੇ ਹਨ।ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋ-ਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਹੈ। ਆਓ ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ।ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋ-ਗ ਦੂਰ ਹੁੰਦੇ ਸਨ। ਇਸੇ ਲਈ ਤਾਂ ਦਸਮੇਸ ਪਿਤਾ ਜੀ ਨੇ ਫੁਰਮਾਇਆ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’
