Home / ਦੁਨੀਆ ਭਰ / UK ਚ 1 ਜੂਨ ਤੱਕ ਰਹੇਗਾ ਲਾਕਡਾਊਨ, PM ਨੇ ਕਰਤਾ ਐਲਾਨ

UK ਚ 1 ਜੂਨ ਤੱਕ ਰਹੇਗਾ ਲਾਕਡਾਊਨ, PM ਨੇ ਕਰਤਾ ਐਲਾਨ

ਪ੍ਰਾਪਤ ਜਾਣਕਾਰੀ ਅਨੁਸਾਰ ਯੁਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੌਕਡਾਊਨ ਨੂੰ 1 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਬੋਰਿਸ ਨੇ ਐਤਵਾਰ ਨੂੰ ਕਿਹਾ ਕਿ ਇਸ ਹਫਤੇ ਲੌਕਡਾਊਨ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਨੇ ਰਾਸ਼ਟਰ ਨੂੰ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਕੁਝ ਪ੍ਰਾਇਮਰੀ ਸਕੂਲ ਤੇ ਦੁਕਾਨਾਂ 1 ਜੂਨ ਤੋਂ ਖੁੱਲ੍ਹ ਸਕਣਗੀਆਂ। ਉਨ੍ਹਾਂ ਅੱਗੇ ਇਹ ਵੀ ਕਿਹਾ ਹੈ ਕਿ 1 ਜੁਲਾਈ ਤੋਂ ਕੁਝ ਜਨਤਕ ਥਾਂਵਾਂ ਫੇਰ ਖੁੱਲ੍ਹ ਸਕਦੀਆਂ ਹਨ। ਹਾਲਾਂਕਿ, ਮਾਸਕ ਪਾਉਣਾ ਲਾਜ਼ਮੀ ਹੋਏਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਦ ਵੱਲੋਂ ਸੋਮਵਾਰ ਨੂੰ ਇੱਕ ਵਧੀਆ ਯੋਜਨਾ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ। ਤਹਾਨੂੰ ਦੱਸ ਦੇਈਏ ਕਿ ਜੌਨਸਨ ਨੇ ਕਿਹਾ, “ਬ੍ਰਿਟੇਨ ਪੂਰਾ ਸਮਾਂ ਚੌਥੇ ਨੰਬਰ ‘ਤੇ ਰਿਹਾ ਹੈ। ਸਾਵਧਾਨੀ ਨਾਲ ਕਾਰਵਾਈ ਕਰਨ ਤੋਂ ਬਾਅਦ, ਅਸੀਂ ਤਿੰਨ ਦੇ ਪੱਧਰ ‘ਤੇ ਪਹੁੰਚ ਸਕਦੇ ਹਾਂ।“ ਜੌਨਸਨ ਨੇ ਕਿਹਾ ਕਿ ਸਰਕਾਰ ਦਾ ਦਬਾਅ ਹੈ ਕਿ ਉਹ ਲੌਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਲਿਆਉਣ। ਯੂਕੇ ‘ਚ ਹੀ ਕੋਰੋਨਾ ਕਾਰਨ 32 ਹਜ਼ਾਰ mout ਹੋ ਚੁੱਕੀਆਂ ਹਨ। ਬ੍ਰਿਟੇਨ ਹੁਣ mout ਦੇ ਮਾਮਲੇ ਵਿੱਚ ਸਿਰਫ ਅਮਰੀਕਾ ਨਾਲੋਂ ਪਿੱਛੇ ਹੈ ਤੇ ਯੂਰਪ ਵਿਚ ਸਭ ਤੋਂ ਅੱਗੇ ਹੈ। ਇਸ ਨੂੰ ਲੈ ਕੇ ਬੋਰਿਸ ਜੌਨਸਨ ਨੇ ਕਿਹਾ ਕਿ ਲੋਕਾਂ ਨੇ ਲੌਕਡਾਊਨ ਵਿੱਚ ਜੋ ਬਚਾਇਆ ਹੈ, ਉਸ ਨੂੰ ਬਰਬਾਦ ਕਰਨਾ ਇੱਕ ਪਾਗਲਪਨ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਲੋਕ ਆਸ ਪਾਸ ਦੇ ਪਾਰਕਾਂ ਤੇ ਘਰ ਦੇ ਬਾਹਰ ਆਪਣੇ ਪਰਿਵਾਰਾਂ ਨਾਲ ਕਸਰਤ ਕਰ ਸਕਦੇ ਹਨ, ਖੇਡ ਵੀ ਸਕਦੇ ਹਨ ਤੇ ਜਿਨ੍ਹਾਂ ਨੂੰ ਕਿਤੇ ਹੋਰ ਜਾਣਾ ਪੈਂਦਾ ਹੈ, ਉਹ ਵੀ ਆਪਣੀ ਕਾਰ ਰਾਹੀਂ ਜਾ ਸਕਦੇ ਹਨ। ਹਾਲਾਂਕਿ, ਇਸ ਦੌਰਾਨ ਹਰੇਕ ਲਈ ਮਾਸਕ ਲਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਜੌਨਸਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇ ਮਾਮਲੇ ਵਧਦੇ ਹਨ ਤਾਂ ਪਾਬੰਦੀਆਂ ਵਧਾਈਆਂ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਅਮਰੀਕਾ ਤੋਂ ਬਾਅਦ ਇੰਗਲੈਂਡ ਚ mout ਦੀ ਤਰ੍ਹਾਂ ਸਭ ਤੋਂ ਉਪਰ ਹੈ ਜੀ

error: Content is protected !!