ਕ-ਰੋਨਾ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਏਅਰਪੋਰਟ ਦੀ ਦਿਖੀ ਅਹਿਮੀਅਤ- ਦਿੱਲੀ, ਮੁੰਬਈ ਤੋਂ ਅੱਗੇ ਪ੍ਰਾਪਤ ਜਾਣਕਾਰੀ ਅਨੁਸਾਰ’ ਅੰਮ੍ਰਿਤਸਰ ਤੋਂ ਵੈਨਕੂਵਰ, ਟੋਰੰਟੋ, ਲੰਡਨ ਹੀਥਰੋ ਵਿਚਾਲੇ ਸਿੱਧੀਆਂ ਚਾਰਟਰ ਉਡਾਣਾਂ ਭਰੀਆਂ ਜਾ ਰਹੀਆਂ ਹਨ। ਯੂਕੇ ਅਜੇ ਤੱਕ 28 ਉਡਾਣਾਂ ਐਲਾਨ ਚੁੱਕਾ ਹੈਂ ਜੋ ਕਿ 15 ਮਈ ਤੱਕ ਰੋਜ਼ਾਨਾ ਚੱਲਦੀਆਂ ਰਹਿਣਗੀਆਂ। ਪਰ ਅੰਮ੍ਰਿਤਸਰ-ਲੰਡਨ ਵਿਚਾਲੇ ਪੰਜਾਬ ਵਿੱਚ ਫਸੇ ਹੋਏ ਬ੍ਰਿਟਿਸ਼ ਨਾਗਰਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੋ ਸਕਦਾ ਯੂਕੇ ਹਾਈ ਕਮਿਸ਼ਨ ਵਲੋਂ ਹੋਰ ਉਡਾਣਾਂ ਵੀ ਐਲਾਨੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ – ਵੈਨਕੂਵਰ, ਅੰਮ੍ਰਿਤਸਰ – ਟੋਰੰਟੋ ਵਾਇਆ ਦੋਹਾ ਸਿੱਧੀਆਂ ਚਾਰਟਰ ਉਡਾਣਾਂ ਵੀ ਭਰੀਆਂ ਜਾ ਰਹੀਆਂ ਹਨ। ਕੈਨੇਡਾ ਸਰਕਾਰ ਦੇ ਵਿਦੇਸ਼ ਮਹਿਕਮੇ ਵੱਲੋਂ ਵੀ ਅੰਮ੍ਰਿਤਸਰ ਤੋਂ ਵੈਨਕੂਵਰ, ਟੋਰੰਟੋ ਲਈ ਚੋਖੇ ਪੜਾਅ ਵਿੱਚ ਹੋਰ ਚਾਰਟਰ ਉਡਾਣਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਚਾਹੇ ਇਹ ਉਡਾਣਾਂ ਕਰੋਨਾ ਔਖ ਚ ਕਰਕੇ ਚੱਲ ਰਹੀਆਂ ਹਨ ਪਰ ਬ੍ਰਿਟੇਨ ਅਤੇ ਕੈਨੇਡਾ ਦੀਆਂ ਸਰਕਾਰਾਂ ਅਤੇ ਹਵਾਈ ਕੰਪਨੀਆਂ ਵੀ ਅੰਮ੍ਰਿਤਸਰ ਸਾਹਿਬ ਦੇ ਇਸ ਏਅਰਪੋਰਟ ਦੀ ਸਮਰੱਥਾ ਅਤੇ ਪੰਜਾਬ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਇਹਨੀ ਵੱਡੀ ਗਿਣਤੀ ਵੇਖ ਕੇ ਹੈਰਾਨ ਜ਼ਰੂਰ ਹੋ ਰਹੀਆਂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਅਜਿਹੀ ਸਮਰੱਥਾ ਜਿਸ ਸਾਹਮਣੇ ਕਈ ਵੱਡੇ ਸ਼ਹਿਰ ਵੀ ਫਿੱਕੇ ਨਜ਼ਰ ਆ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਾਹਿਬ ਤੋਂ ਇਹਨਾਂ ਚਾਰਟਰ ਉਡਾਣਾਂ ਦੀ ਗਿਣਤੀ ਨੇ ਦੁਨੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਮਹੱਤਤਾ ਦਾ ਚਾਨਣ ਕਰਵਾ ਦਿੱਤਾ ਹੈ। ਆਸ ਕਰਦੇ ਹਾਂ ਕਿ ਕਰੋਨਾ ਤੋਂ ਉਭਰਨ ਬਾਅਦ ਅੰਮ੍ਰਿਤਸਰ ਸਾਹਿਬ ਤੋਂ ਵੈਨਕੂਵਰ, ਟੋਰੰਟੋ, ਲੰਡਨ ਹੀਥਰੋ ਵਿਚਾਲੇ ਸਿੱਧੀਆਂ ਉਡਾਣਾਂ ਦੇ ਮਸਲੇ ਨੂੰ ਹੋਰ ਹੁੰਗਾਰਾ ਮਿਲੇਗਾ ਤੇ ਇੱਕ ਨਾ ਇੱਕ ਦਿਨ ਜਰੂਰ ਵੈਨਕੂਵਰ, ਟੋਰੰਟੋ, ਲੰਡਨ ਹੀਥਰੋ ਤੋਂ ਅੰਮ੍ਰਿਤਸਰ ਸਾਹਿਬ ਰੈਗੁਲਰ ਸਿੱਧੀਆਂ ਉਡਾਣਾਂ ਵੀ ਸ਼ੁਰੂ ਹੋਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਇਸ ਔ-ਖ ਚ ਦੋਰਾਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਮਰੱਥਾ ਅਤੇ ਪੰਜਾਬ ਤੋਂ ਕੈਨੇਡਾ ਅਤੇ ਯੂਕੇ ਲਈ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਦੇ ਸਾਹਮਣੇ ਦਿੱਲੀ, ਅਹਿਮਦਾਬਾਦ, ਮੁੰਬਈ, ਬੈਂਗਲੋਰ ਜਿਹੇ ਸ਼ਹਿਰ ਵੀ ਬਹੁਤ ਪਿੱਛੇ ਨਜ਼ਰ ਆ ਰਹੇ ਹਨ।
