Home / ਦੁਨੀਆ ਭਰ / ਵੱਡੀ ਖਬਰ ਹਿੰਦੂ ਭਾਈਚਾਰੇ ਲਈ

ਵੱਡੀ ਖਬਰ ਹਿੰਦੂ ਭਾਈਚਾਰੇ ਲਈ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਹਿੰਦੂ ਭਾਈਚਾਰੇ ਲਈ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਬਦਰੀਨਾਥ ਮੰਦਰ ਦੇ ਕਿਵਾੜ 15 ਮਈ ਨੂੰ ਖੋਲ੍ਹੇ ਜਾਣਗੇ। ਦੱਸ ਦੇਈਏ ਕਿ ਲਾਕਡਾਊਨ ਕਾਰਨ ਇਸ ਵਾਰ ਮੰਦਰ ਤੱਕ ਕਿਸੇ ਵੀ ਸ਼ਰਧਾਲੂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਵਾਰ ਸਿਰਫ ਮੰਦਰ ਦੇ ਮੁੱਖ ਪੁਜਾਰੀ ਸਮੇਤ 27 ਲੋਕ ਹੀ ਕਿਵਾੜ ਖੁੱਲ੍ਹਣ ਦੌਰਾਨ ਮੌਜੂਦ ਰਹਿਣਗੇ। ਕ-ਰੋਨਾ ਵਾਇ-ਰਸ ਦਰਮਿਆਨ ਕੇਂਦਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦੇ ਕਿਵਾੜ ਖੁੱਲ੍ਹਣ ਦੌਰਾਨ ਜੋ 27 ਲੋਕ ਮੌਜੂਦ ਹੋਣਗੇ, ਉਹ ਵੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪਾਲਣ ਕਰਨਗੇ। ਉਨ੍ਹਾਂ ਨੂੰ ਤੈਅ ਦੂਰੀ ‘ਤੇ ਖੜ੍ਹਾ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਮਾਸਕ ਲਾਉਣਾ ਜ਼ਰੂਰੀ ਹੈ। ਜੋਸ਼ੀਮੱਠ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਅਨਿਲ ਚਨਯਾਲ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਕ-ਰੋਨਾ ਵਾਇ-ਰਸ ਦੀ ਰੋਕ-ਥਾਮ ਲਈ ਲਾਕਡਾਊਨ ਹੈ। ਕਿਵਾੜ ਖੁੱਲ੍ਹਣ ਤੋਂ ਪਹਿਲਾਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬਿਜਲੀ-ਪਾਣੀ ਸਮੇਤ ਸਾਰੀਆਂ ਸਹੂਲਤਾਂ ਸ਼ੁਰੂ ਹੋ ਗਈਆਂ ਹਨ। ਅਨਿਲ ਨੇ ਦੱਸਿਆ ਕਿ ਕਿਵਾੜ 15 ਤਰੀਕ ਦੀ ਸਵੇਰੇ ਸਾਢੇ 4 ਵਜੇ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 27 ਲੋਕਾਂ ਨੂੰ ਆਗਿਆ ਦਿੱਤੀ ਗਈ ਹੈ, ਉਨ੍ਹਾਂ ‘ਚ ਮੰਦਰ ਦੇ ਮੁੱਖ ਪੁਜਾਰੀ ਰਾਵਲ ਈਸ਼ਵਰੀ ਪ੍ਰਸਾਦ ਨੰਬੂਦਰੀ ਸ਼ਾਮਲ ਹਨ। ਦੱਸ ਦਈਏ ਕਿ ਪੂਰੇ ਭਾਰਤ ਚ ਇਸ ਸਮੇਂ ਕਰੋਨਾ ਲੌਕਡਾਊਨ ਚੱਲ ਰਿਹਾ ਜਿਸ ਕਾਰਨ ਪਬਲਿਕ ਥਾਵਾਂ ਤੇ ਧਾਰਮਿਕ ਅਸਥਾਨ ਬੰਦ ਨੇ ਜਿੱਥੇ ਜਿਆਦਾ ਸੰਗਤ ਆਉਦੀ ਹੈ ਦੱਸ ਦੇਈਏ ਕਿ ਇਹ ਸਿਰਫ ਸੰਗਤਾਂ ਭਾਵ ਸ਼ਰਧਾਲੂਆਂ ਲਈ ਬੰਦ ਹੈ।ਤੁਹਾਨੂੰ ਦੱਸ ਦੇਈਏ ਕਿ ਬਦਰੀਨਾਥ ਜਾਂ ਬਦਰੀਨਾਰਾਇਣ ਮੰਦਰ ਇਤਿਹਾਸਕ ਹਿੰਦੂ ਮੰਦਰ ਹੈ ਜੋ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ, ਜੋ ਭਾਰਤ ਦੇ ਉੱਤਰਾਖੰਡ ਵਿਚ ਬਦਰੀਨਾਥ ਕਸਬੇ ਵਿਚ ਸਥਿਤ ਹੈ। ਮੰਦਰ ਅਤੇ ਕਸਬਾ ਚਾਰ ਧਾਮਾਂ ਅਤੇ ਛੋਟੇ ਚਾਰ ਧਾਮਾਂ ਵਿਚੋਂ ਇੱਕ ਹਨ। ਮੰਦਰ ਵਿਸ਼ਨੂੰ ਨੂੰ ਸਮਰਪਿਤ 108 ਦਿਵਿਆ ਦੇਸਮਾਂ ਵਿਚੋਂ ਇਕ ਹੈ, ਜਿਸ ਨੂੰ ਬਦਰੀਨਾਥ — ਵੈਸ਼ਨਵ ਦੇ ਪਵਿੱਤਰ ਅਸਥਾਨ ਵਜੋਂ ਪੂਜਿਆ ਜਾਂਦਾ ਹੈ। ਇਹ ਹਰ ਸਾਲ (ਅਪ੍ਰੈਲ ਦੇ ਅੰਤ ਅਤੇ ਨਵੰਬਰ ਦੀ ਸ਼ੁਰੂਆਤ ਦੇ ਵਿਚਕਾਰ) ਛੇ ਮਹੀਨਿਆਂ ਲਈ ਖੁੱਲਾ ਹੁੰਦਾ ਹੈ, ਕਿਉਂਕਿ ਹਿਮਾਲਿਆਈ ਖੇਤਰ ਵਿੱਚ ਮੌਸਮ ਦੀ ਬਹੁਤ ਜ਼ਿਆਦਾ ਸਥਿਤੀ ਹੈ। ਮੰਦਿਰ 3,133 ਮੀ (10,279 ਫ਼ੁੱਟ) ਉਚਾਈ ‘ਤੇ ਅਲਕਨੰਦ ਨਦੀ ਦੇ 3,133 ਮੀ (10,279 ਫ਼ੁੱਟ) ਦਾ ਮਤਲਬ ਸਮੁੰਦਰ ਦੇ ਪੱਧਰ ਤੋਂ ਉੱਪਰ ਤੇ ਚਮੋਲੀ ਜ਼ਿਲ੍ਹੇ ਦੇ ਗੜਵਾਲ ਪਹਾੜੀ ਪੱਟਿਆਂ’ ਤੇ ਸਥਿਤ ਹੈ। ਇਹ ਭਾਰਤ ਦੇ ਸਭ ਤੋਂ ਵੱਧ ਵੇਖੇ ਗਏ ਤੀਰਥ ਅਸਥਾਨਾਂ ਵਿਚੋਂ ਇਕ ਹੈ, ਜਿਸ ਵਿਚ 1,060,000 ਦਰਸ਼ਨ ਦਰਜ ਕੀਤੇ ਗਏ ਹਨ।

error: Content is protected !!