ਖਾਲਸਾ ਏਡ ਵੱਲੋਂ ਚਲਾਇਆ ਜਾ ਰਿਹਾ ਪੰਜਾਬ ਚ ਇਸ ਜਗ੍ਹਾ ਸਕੂਲ ਜਿੱਥੇ ਮਿਲਦੀਆਂ ਨੇ ਅਨੇਕਾਂ ਸਹੂਲਤਾਂ ‘ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਪਿੰਡ ਕਾਕੜਾ, ਸੰਗਰੂਰ ਵਿੱਚ ਦਸ਼ਮੇਸ਼ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ । ਇਸ ਸਕੂਲ ਵਿੱਚ 550 ਤੋਂ ਵੱਧ ਲੋੜਵੰਦ ਬੱਚੇ ਮੁਫ਼ਤ ਸਿੱਖਿਆ ਲੈ ਰਹੇ ਹਨਵਰਦੀਆਂ ਤੇ ਕਿਤਾਬਾਂ ਵੀ ਬੱਚਿਆਂ ਲਈ ਮੁਫ਼ਤ ਮੁਹੱਈਆ ਕਰਵਾਈ ਜਾਂਦੀਆਂ ਹਨ। ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ । ਦੱਸ ਦਈਏ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਸੰਸਥਾ ਨੂੰ ਇਸ ਮੁਕਾਮ ਤੇ ਲੈ ਕੇ ਜਾਣ ਲਈ। ਇੱਥੇ ਇਹ ਦੱਸਣਯੋਗ ਹੈ ਕਿ ਖਾਲਸਾ ਏਡ ਨੇ ਪੰਜਾਬ ਵਿੱਚ 5 ਟਿਊਸ਼ਨ ਸੈਂਟਰ ਖੋਲ੍ਹੇ ਹਨ ! ਅਸੀਂ ਕੋਈ ਫੀਸ ਨਹੀਂ ਲੈਂਦੇ।ਇੱਥੇ ਇਹ ਵੀ ਦੱਸਣਯੋਗ ਹੈ ਕਿ ਖਾਲਸਾ ਏਡ ਨੰਦੇੜ ਸਾਹਿਬ ਤੋਂ ਆਈ ਸੰਗਤ ਦੀ ਵੀ ਸੇਵਾ ਕਰ ਰਹੀ ਹੈ। ਹਜ਼ੂਰ ਸਾਹਿਬ ਤੋਂ ਸ਼ਰਧਾਲੂ : ਲੰਗਰ ਸੇਵਾ ਖਾਲਸਾ ਏਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਏਕਾਂਤ ਵਾਸ ਸੈਂਟਰਾਂ ਵਿੱਚ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਕੇ ਵੱਖ ਵੱਖ ਸੈਂਟਰਾਂ ਤੇ ਹਸ-ਪ-ਤਾਲਾਂ ਵਿੱਚ ਭਿਜਵਾਇਆ ਜਾ ਰਿਹਾ ਹੈ। ਅਸੀਂ ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ।ਦੱਸ ਦਈਏ ਕਿ ਖਾਲਸਾ ਏਡ ਵੱਲੋਂ ਜਿੱਥੇ ਦੁਨੀਆ ਭਰ ਵਿੱਚ ਸੇਵਾਦਾਰਾਂ ਵੱਲੋਂ ਕ-ਰੋਨਾ ਕਰਕੇ ਸੇਵਾਵਾਂ ਚਲ ਰਹੀਆਂ ਹਨ ਉੱਥੇ ਪੰਜਾਬ ਵਿੱਚ ਜੋ ਸ਼ਰਧਾਲੂ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਆਏ ਹਨ ਤੇ ਉਹਨਾਂ ਨੂੰ ਏਕਾਂਤ ਵਾਸ ਸੈਂਟਰਾਂ ਵਿੱਚ ਰੱਖਿਆ ਗਿਆ ਹੈ, ਉਹ ਸਾਰੀ ਸੰਗਤ ਲਈ ਅੱਜ ਤੋਂ ਖਾਲਸਾ ਏਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ।
ਉਹਨਾਂ ਲਈ ਸਾਫ਼-ਸੁਥਰਾ ਲੰਗਰ ਤਿਆਰ ਕਰਕੇ ਵੱਖ ਵੱਖ ਸੈਂਟਰਾਂ ਤੇ ਹਸਪ-ਤਾਲਾਂ ਵਿੱਚ ਭਿਜਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਟਰੱਕ ਡਰਾਈਵਰਾਂ ਲਈ ਸੇਵਾ ਕਰ ਰਹੀ ਹੈ ਸਾਡੀ ਖਾਲਸਾ ਏਡ ਕਨੇਡਾ ਦੀ ਟੀਮ ਵਿੰਡਸਰ ਦੇ ਅੰਬੈਸਡਰ ਬ੍ਰਿਜ ਵਿਖੇ ਟਰੱਕ ਡਰਾਈਵਰਾਂ ਨੂੰ ਲੰਗਰ ਵਰਤਾ ਰਹੀ ਹੈ।
