Home / ਦੁਨੀਆ ਭਰ / ਯੂਨਾਇਟਡ ਸਿੱਖ ਸੰਸਥਾਂ ਨੇ ਇਤਿਹਾਸਕ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਕਰਵਾਈ ਇਹ ਵੱਡੀ ਸੇਵਾ

ਯੂਨਾਇਟਡ ਸਿੱਖ ਸੰਸਥਾਂ ਨੇ ਇਤਿਹਾਸਕ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਕਰਵਾਈ ਇਹ ਵੱਡੀ ਸੇਵਾ

ਯੂਨਾਇਟਡ ਸਿੱਖ ਸੰਸਥਾਂ ਨੇ ਇਤਿਹਾਸਕ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਕਰਵਾਈ ਇਹ ਵੱਡੀ ਸੇਵਾ ‘ਸਭ ਨੂੰ ਪਤਾ ਹੈ ਕਿ ਇਸ ਸਮੇਂ ਪੂਰੇ ਸੰਸਾਰ ਚ ਕ-ਰੋਨਾ ਦੇ ਕਾਰਨ ਔ-ਖ ਦਾ ਸਮਾ ਚੱਲ ਰਿਹਾ ਹੈ। ਜਿਸ ਕਾਰਨ ਸਭ ਕੰਮ ਕਾਜ ਰੁਕ ਗਏ ਹਨ ਤੇ ਸਾਫ ਸਫਾਈ ਦਾ ਧਿਆਨ ਰੱਖਣਾ ਬਹੁਤ ਜਿਆਦਾ ਜਰੂਰੀ ਹੋ ਗਿਆ ਹੈ ਜਿਸ ਨੂੰ ਧਿਆਨ ਚ ਰੱਖਦਿਆਂ ਕ-ਰੋਨਾ ਵਾਇ-ਰਸ ਤੋਂ ਸੰਗਤਾਂ ਨੂੰ ਬਚਾ-ਉਣ ਲਈ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਯੂਨਾਈਟਿਡ ਸਿੱਖ ਸੰਸਥਾ ਵਲੋਂ ਸੈਨੇਟਾਈਜ਼ ਦਾ ਛਿੜ-ਕਾਅ ਕੀਤਾ ਗਿਆ | ਦੱਸ ਦੇਈਏ ਕਿ ਕੋਰੋਨਾ ਦੇ ਚੱਲਦਿਆਂ ਲਗਾਏ ਗਏ ਕਰਫ਼ਿਊ ਕਾਰਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਹੋਰ ਗੁਰਧਾਮਾਂ ਵਿਖੇ ਸੰਗਤਾਂ ਦੀ ਆਮਦ ਤਾਂ ਬਹੁਤ ਘੱਟ ਹੈ, ਪਰ ਫਿਰ ਵੀ ਸੰਗਤਾਂ ਦੀ ਸਿਹਤ ਦਾ ਿਖ਼ਆਲ ਰੱਖਦਿਆਂ ਅੱਜ ਯੂਨਾਈਟਿਡ ਸਿੱਖ ਸੰਸਥਾ ਦੇ ਲੋਹੀਆਂ ਖ਼ਾਸ ਯੂਨਿਟ ਦੇ ਵਲੰਟੀਅਰਾਂ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਮਾਰਤ, ਦਰਸ਼ਨੀ ਡਿਉੜੀ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੇਬੇ ਨਾਨਕੀ ਜੀ ਨਿਵਾਸ ਅਸਥਾਨ ਦੀ ਇਮਾਰਤ ਨੂੰ ਸੈਨੀ-ਟਾਈਜ਼ ਕੀਤਾ ਗਿਆ | ਇਸ ਨਿਵਾਸ ਅਸਥਾਨ ‘ਤੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਕੁਆਰੰਟਾਈਨ ਕੀਤੇ ਹੋਏ ਹਨ ਤੇ ਇਸ ਇਮਾਰਤ ਨੂੰ ਹੁਣ ਸੈਨੀਟਾਈਜ਼ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ | ਇਸ ਮੌਕੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਯੂਨਾਈਟਿਡ ਸਿੱਖ ਸੰਸਥਾ ਵਲੋਂ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਤੇ ਬੇਬੇ ਨਾਨਕੀ ਨਿਵਾਸ ਅਸਥਾਨ ਨੂੰ ਸੈਨੀਟਾਈਜ਼ ਕਰਨ ਲਈ ਧੰਨਵਾਦ ਕਰਦਿਆਂ ਇਸ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਸੁਖਬੀਰ ਸਿੰਘ ਤਲਵਾੜ, ਭੁਪਿੰਦਰ ਸਿੰਘ ਥਿੰਦ, ਬਲਵਿੰਦਰ ਸਿੰਘ ਬਿੰਦਰ, ਸੁਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ | ਸੰਗਤ ਜੀ ਦੱਸ ਦੇਈਏ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਹੈ। ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਚਰਨਾਂ ਨਾਲ ਭਾਗ ਲਾਏ ਹਨ।

error: Content is protected !!