ਰੇਲਵੇ ਮੰਤਰੀ ਦਾ ਟਵੀਟ ਇਸ ਦਿਨ ਤੋਂ ਪਸੰਜਰ ਗੱਡੀਆਂ ਚੱਲਣਗੀਆਂ

ਵੱਡੀ ਖ਼ਬਰ -ਰੇਲਵੇ ਮੰਤਰੀ ਦਾ ਟਵੀਟ – 12 ਮਈ ਤੋਂ ਪਸੰਜਰ ਗੱਡੀਆਂ ਚੱਲਣਗੀਆਂ, ਬੁਕਿੰਗ ਕੱਲ ਤੋਂ ”ਜਦੋਂ ਦਾ ਦੇਸ਼ ਚ ਲੌਕਡਾਊਨ ਚੱਲ ਰਿਹਾ ਹੈ ਸਭ ਕੰਮ ਰੁਕੇ ਪਏ ਹਨ ਜਿਸ ਕਾਰਨ ਦੇਸ਼ ਆਰਥਿਕ ਮੰਦੀ ਵਿੱਚੋਂ ਲੰਘ ਰਿਹਾ ਹੈ ਜਿਸ ਦੇ ਤਹਿਤ ਸਰਕਾਰ ਕੁੱਝ ਸਰਕਾਰੀ ਅਦਾਰੇ ਖੋਲ ਰਹੀ। ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ 12 ਮਈ ਤੋਂ ਪੈਸੇਂਜਰ ਟਰੇਨ ਦੀ ਸੇਵਾ ਸ਼ੁਰੂ ਕਰਣ ਦੀ ਯੋਜਨਾ ਬਣਾ ਰਿਹਾ ਹੈ। ਸ਼ੁਰੂ ‘ਚ 15 ਜੋੜੀ ਟਰੇਨ ਚਲਾਈ ਜਾ ਸਕਦੀ ਹੈ। ਬਾਅਦ ‘ਚ ਇਸ ਨੂੰ ਹੋਰ ਵਧਾਉਣ ਦੀ ਤਿਆਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੀਆਂ ਟਰੇਨਾਂ ਸਪੇਸ਼ਲ ਟਰੇਨਾਂ ਹੋਣਗੀਆਂ ਜਿਨ੍ਹਾਂ ਨੂੰ ਨਵੀਂ ਦਿੱਲੀ ਤੋਂ ਦੇਸ਼ ਦੇ ਵੱਖ-ਵੱਖ 15 ਹਿੱਸਿਆਂ ‘ਚ ਚਲਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਦਿੱਲੀ, ਮੁੰਬਈ, ਰਾਂਚੀ ਅਤੇ ਪਟਨਾ ਲਈ ਸਪੇਸ਼ਲ ਟਰੇਨ ਚਲਾਉਣ ਦੀ ਤਿਆਰੀ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਦਿੱਲੀ ਤੋਂ 15 ਸ਼ਹਿਰਾਂ ਲਈ ਟਰੇਨਾਂ ਚਲਣਗੀਆਂ। ਦਿੱਲੀ ਤੋਂ ਬੈਂਗਲੁਰੂ ਲਈ ਵੀ 12 ਮਈ ਤੋਂ ਟਰੇਨ ਚਲਾਉਣ ਦੀ ਤਿਆਰੀ ਹੈ। ਦੱਸ ਦਈਏ ਕਿ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ‘ਚ ਲਿਖਿਆ ਹੈ, ਰੇਲਵੇ ਵਾਰੀ-ਵਾਰੀ ਪੈਸੇਂਜਰ ਟਰੇਨਾਂ ਚਲਾਉਣ ਬਾਰੇ ਸੋਚ ਰਿਹਾ ਹੈ। ਇਸ ਨੂੰ 12 ਮਈ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸ਼ੁਰੂ ‘ਚ 15 ਜੋੜੀ ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। ਇਹ ਟਰੇਨਾਂ ਨਵੀਂ ਦਿੱਲੀ ਤੋਂ ਸ਼ੁਰੂ ਹੋਣਗੀਆਂ ਅਤੇ ਦੇਸ਼ ਦੇ ਵੱਖ-ਵੱਖ ਸਟੇਸ਼ਨਾਂ ਤੱਕ ਜਾਣਗੀਆਂ। ਸਪੈਸ਼ਲ ਟਰੇਨਾਂ ਦੀ ਬੁਕਿੰਗ 11 ਮਈ ਦਿਨ ਸੋਮਵਾਰ ਤੋਂ 4 ਵਜੇ ਸ਼ਾਮ ਤੋਂ ਸ਼ੁਰੂ ਹੋਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਵੀ ਜਾਣਕਾਰੀ ਹਾਸਲ ਹੋ ਸਕੇ।ਧੰਨਵਾਦ ਸਾਡੇ ਨਾਲ ਜੁੜਨ ਲਈ।

Leave a Reply

Your email address will not be published. Required fields are marked *