Home / ਵੀਡੀਓ / ਕੈਪਟਨ ਸਰਕਾਰ ਨੇ ਦੇਰ ਰਾਤ ਲਏ ਇਹ ਚੰਗੇ ਫੈਸਲੇ

ਕੈਪਟਨ ਸਰਕਾਰ ਨੇ ਦੇਰ ਰਾਤ ਲਏ ਇਹ ਚੰਗੇ ਫੈਸਲੇ

ਕੈਪਟਨ ਸਰਕਾਰ ਨੇ ਦੇਰ ਰਾਤ ਲਏ ਇਹ ਚੰਗੇ ਫੈਸਲੇ ‘ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਐਲਾਨ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਕਾਰਗੁਜ਼ਾਰੀ ਦੇ ਆਧਾਰ ‘ਤੇ ਅਗਲੀ ਜਮਾਤ ਵਿੱਚ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਅਣਕਿਆਸੇ ਇਸ ਔਖ ਚ ਜਿਸ ਨਾਲ ਲੰਮਾਂ ਸਮਾਂ ਕਰ-ਫਿਊ/ਲੌਕਡਾਊਨ ਲਾਗੂ ਰਿਹਾ, ਦੀ ਰੌਸ਼ਨੀ ਵਿੱਚ ਸੂਬਾ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੰਜਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨੇ ਕਿਹਾ ਕਿ ਜੇ ਕ-ਰੋਨਾ ਦੇ ਸਮੇਂ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਛੋਟਾਂ ਅੱਗੇ ਵਧਾਈਆਂ ਜਾ ਸਕਦੀਆਂ ਹਨ ਪਰ ਇਹਵੀ ਲੋਕਾਂ ਉਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਸ-ਖਤੀ ਨਾਲ ਇਹਤਿਆਤਾਂ ਦੀ ਪਾਲਣਾ-ਕਰਦੇ ਹੋਏ ਸਮਾਜਿਕ ਵਿੱਥ, ਲਗਾਤਾਰ ਹੱਥ ਧੋਣੇ ਅਤੇ ਘਰਾਂ ਤੋਂ ਬਾਹਰ ਨਿਕਲਦਿਆਂ ਮਾਸ-ਕ ਦੀ ਵਰਤੋਂ ਦਾ ਖਿਆਲ ਰੱਖਦੇ ਹਨ। ਪੈਕਟ ਨਾ ਮਿਲਣ ਬਾਰੇ ਕੀਤੀ ਸ਼ਿਕਾ-ਇਤ ਦੇ ਸਬੰਧ ਵਿੱਚ ਜ਼ੋਰ ਦਿੰਦਿਆਂ ਕਿਹਾ ਕਿ ਉਹ ਕਿਸੇ ਨੂੰ ਵੀ ਭੁੱਖੇ ਢਿੱਡ ਨਹੀਂ ਸੌਣ ਦੇਣਗੇ ਅਤੇ ਇਸ ਸਬੰਧ ਵਿੱਚ ਉਹ ਖੁਦ ਨਿਗਰਾਨੀ ਰੱਖਣਗੇ ਤਾਂ ਜੋ ਸੂਬੇ ਅੰਦਰ ਹਰ ਲੋੜਵੰਦ/ਗ-ਰੀਬ ਵਿਅਕਤੀ ਤੱਕ ਖੁਰਾਕੀ ਵਸਤਾਂ ਦੀ ਪਹੁੰਚ-ਨੂੰ ਯਕੀਨੀ ਬਣਾਇਆ ਜਾ ਸਕੇ। ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਹੁਣ ਤੱਕ 2 ਕਰੋੜ ਗਰੀਬ/ਲੋੜਵੰਦਾਂ ਨੂੰ ਖੁਰਾਕੀਵਸਤਾਂ ਦੇ ਪੈਕਟ ਮੁਹੱਈਆ ਕਰਵਾਏ ਗਏ ਹਨ। ਇਸ ਗੱਲ ਨਾਲ ਸਹਿਮਤ ਹੁੰਦਿਆਂ ਕਿ ਘੱਟ ਸੰਖਿਆ ਵਿੱਚ ਇਸ ਵਾਇ-ਰਸ ਦੇ ਟੈਸਟ ਹੋਣਾ ਪੰਜਾਬ ਲਈ ਸਰਕਾਰ ਦਾ ਮਸਲਾ ਹੈ, ਜਿਸ ਦਾ ਕਾਰਨ। ਐ ਲੈਬਾਰਟਰੀਆਂ ਦੀ ਘਾਟ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਟੈਸਟਾਂ ਦੀ ਰੋਜ਼ਾਨਾ 2500 ਦੀ ਸੰਖਿਆ ਆਉਂਦੇ ਜੂਨ ਮਹੀਨੇ ਵਿਚ ਵੱਧਕੇ 8000 ਪ੍ਰਤੀ ਦਿਨ ਹੋ ਜਾਵੇਗੀ ਜੋ ਰਾਜ ਦੀ ਜਨਸੰਖਿਆਂ ਦੇ ਹਿਸਾਬ ਨਾਲ ਫਿਰ ਵੀ ਕਾਫੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਲਗਜ਼ਰੀ ਸਹੂਲਤਾਂ ਮਿਲਣਗੀਆਂ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਝੋਨੇ ਦੀ ਪਨੀਰੀ ਦੀ ਬਿਜਾਈ ਹੁਣ 10 ਮਈ ਤੋਂ ਅਤੇ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਵੇਗੀ ਜਦੋਂਕਿ ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ’ਤੇ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਪਨੀਰੀ ਬੀਜਣ ਦੀ ਸ਼ੁਰੂਆਤ ਕਰਨ ਲਈ 20 ਮਈ ਅਤੇ ਝੋਨੇ ਦੀ ਲੁਆਈ ਲਈ 20 ਜੂਨ ਦੀ ਤਰੀਕ ਮਿੱਥੀ ਸੀ।

error: Content is protected !!